2 ਸਾਲ ਤੱਕ ਇਹ ਵਿਅਕਤੀ ਨਕਲੀ DSP ਬਣ ਬਣਾਉਂਦਾ ਰਿਹਾ ਮੂਰਖ, ਇਸ ਤਰ੍ਹਾਂ ਹੋਇਆ ਖੁਲਾਸਾ

By  Jashan A May 2nd 2019 07:45 PM

2 ਸਾਲ ਤੱਕ ਇਹ ਵਿਅਕਤੀ ਨਕਲੀ DSP ਬਣ ਬਣਾਉਂਦਾ ਰਿਹਾ ਮੂਰਖ, ਇਸ ਤਰ੍ਹਾਂ ਹੋਇਆ ਖੁਲਾਸਾ,ਰੂਪਨਗਰ: ਪੰਜਾਬ ਪੁਲਿਸ 'ਚ ਇੱਕ ਵਿਅਕਤੀ ਨਕਲੀ DSP ਬਣ ਕੇ ਦੋ ਸਾਲ ਤੱਕ ਡਿਊਟੀ ਦਿੰਦਾ ਰਿਹਾ ਅਤੇ ਪੁਲਿਸ ਅਫਸਰ ਖੁਦ ਹੀ ਇਸ ਤੋਂ ਅਣਜਾਣ ਰਹੇ। ਇਹ ਵਿਅਕਤੀ DSP ਦੀ ਵਰਦੀ ਪਾ ਕੇ ਕਰੀਬ ਦੋ ਸਾਲ ਤੱਕ ਪੁਲਿਸ ਨਾਕਿਆਂ ਅਤੇ ਥਾਣਿਆਂ ਵਿੱਚ ਘੁੰਮਦਾ ਅਤੇ ਚੈਕਿੰਗ ਕਰਦਾ ਰਿਹਾ।

dsp 2 ਸਾਲ ਤੱਕ ਇਹ ਵਿਅਕਤੀ ਨਕਲੀ DSP ਬਣ ਬਣਾਉਂਦਾ ਰਿਹਾ ਮੂਰਖ, ਇਸ ਤਰ੍ਹਾਂ ਹੋਇਆ ਖੁਲਾਸਾ

ਇਨ੍ਹਾ ਹੀ ਨਹੀਂ, ਉਸ ਨੇ ਝਾਂਸਾ ਦੇ ਕੇ ਇੱਕ ਮਹਿਲਾ ਸਬ ਇੰਸਪੈਕਟਰ ਨਾਲ ਵਿਆਹ ਵੀ ਕਰਵਾ ਲਿਆ।ਕੁੱਝ ਸਮਾਂ ਬਾਅਦ ਪਤਨੀ ਨੂੰ ਸ਼ੱਕ ਹੋਇਆ ਤਾਂ ਉਸ ਦਾ ਰਾਜ ਖੁੱਲ੍ਹਿਆ , ਜਿਸ ਦੌਰਾਨ ਰੁਪਨਗਰ ਪੁਲਿਸ ਨੇ ਉਸ ਨੂੰ ਗਿਰਫਤਾਰ ਕਰ ਲਿਆ ਹੈ।

ਹੋਰ ਪੜ੍ਹੋ:35 ਸਾਲ ਤੱਕ ਕੀਤੀ ਨੌਕਰੀ, ਪੈਨਸ਼ਨ ਮੰਗਣ ‘ਤੇ ਪ੍ਰਸ਼ਾਸਨ ਨੇ ਮੰਗੀ ਪਿਛਲੇ 35 ਸਾਲਾਂ ਦੀ ਤਨਖ਼ਾਹ, ਜਾਣੋ ਕੀ ਹੈ ਮਾਜਰਾ!

dsp 2 ਸਾਲ ਤੱਕ ਇਹ ਵਿਅਕਤੀ ਨਕਲੀ DSP ਬਣ ਬਣਾਉਂਦਾ ਰਿਹਾ ਮੂਰਖ, ਇਸ ਤਰ੍ਹਾਂ ਹੋਇਆ ਖੁਲਾਸਾ

ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਜਲੰਧਰ ਦੇ ਦਿਹਾਤੀ ਇਲਾਕੇ 'ਚ ਕਿਰਿਆਸ਼ੀਲ ਰਿਹਾ। ਉਹ ਆਪਣਾ ਨਾਮ ਬਿਕਰਮਜੀਤ ਸਿੰਘ ਮਾਨ ਦੱਸਦਾ ਸੀ, ਜਦੋਂ ਕਿ ਉਸ ਦੀ ਅਸਲੀ ਪਹਿਚਾਣ ਮੋਹਿਤ ਅਰੋੜਾ ਵਜੋਂ ਹੋਈ ਹੈ,ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਨਕਲੀ ਡੀਐਸਪੀ ਅਸਲੀ ਗੰਨਮੈਨ ਲੈ ਕੇ ਵੱਖ-ਵੱਖ ਨਾਕਿਆਂ ਅਤੇ ਥਾਣਿਆਂ ਵਿੱਚ ਵੀ ਘੁੰਮਦਾ ਰਿਹਾ। ਉਸ ਦਾ ਦਿਲ ਇੱਕ ਨਾਕੇ ਦੌਰਾਨ ਇੱਕ ਮਹਿਲਾ ਸਬ ਇੰਸਪੇਕਟਰ 'ਤੇ ਆ ਗਿਆ।

ਹੋਰ ਪੜ੍ਹੋ:ਪੰਜਾਬ ਦੇ ਕ੍ਰਿਕਟ ਖਿਡਾਰੀ ਸੁਮਿਤ ਕਾਲੀਆ ਦੀ ਦਰਿਆ ’ਚ ਡੁੱਬਣ ਨਾਲ ਮੌਤ

dsp 2 ਸਾਲ ਤੱਕ ਇਹ ਵਿਅਕਤੀ ਨਕਲੀ DSP ਬਣ ਬਣਾਉਂਦਾ ਰਿਹਾ ਮੂਰਖ, ਇਸ ਤਰ੍ਹਾਂ ਹੋਇਆ ਖੁਲਾਸਾ

ਉਸ ਨੇ ਵਿਆਹ ਕਰਨ ਲਈ ਸਭ ਇੰਸਪੈਕਟਰ ਨੂੰ ਵੀ ਆਪਣੇ ਆਪ ਨੂੰ ਡੀਐਸਪੀ ਦੱਸਿਆ। ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਰਚਾ ਲਿਆ। ਫਿਲਹਾਲ ਪੁਲਿਸ ਨੇ ਇਸ ਨਕਲੀ DSP ਨੂੰ ਹਿਰਾਸਤ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post