ਰੋਪੜ: ਮੀਡੀਆ ਨੂੰ ਵਿਕਾਊ ਤੇ ਪੱਤਰਕਾਰਾਂ ਦੀ ਜ਼ਮੀਰ ਬਾਰੇ ਦਿੱਤੇ ਬਿਆਨ 'ਤੇ ਮਨੀਸ਼ ਤਿਵਾੜੀ ਨੇ ਮੰਗੀ ਮੁਆਫ਼ੀ

By  Jashan A May 13th 2019 10:25 AM

ਰੋਪੜ: ਮੀਡੀਆ ਨੂੰ ਵਿਕਾਊ ਤੇ ਪੱਤਰਕਾਰਾਂ ਦੀ ਜ਼ਮੀਰ ਬਾਰੇ ਦਿੱਤੇ ਬਿਆਨ 'ਤੇ ਮਨੀਸ਼ ਤਿਵਾੜੀ ਨੇ ਮੰਗੀ ਮੁਆਫ਼ੀ,ਰੋਪੜ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪਰ ਉਥੇ ਕਾਂਗਰਸੀ ਆਗੂਆਂ ਦੇ ਚੋਣ ਪ੍ਰਚਾਰ ਕਰਦਿਆਂ ਬੋਲ ਵਿਗੜ ਰਹੇ ਹਨ।

rpr ਰੋਪੜ: ਮੀਡੀਆ ਨੂੰ ਵਿਕਾਊ ਤੇ ਪੱਤਰਕਾਰਾਂ ਦੀ ਜ਼ਮੀਰ ਬਾਰੇ ਦਿੱਤੇ ਬਿਆਨ 'ਤੇ ਮਨੀਸ਼ ਤਿਵਾੜੀ ਨੇ ਮੰਗੀ ਮੁਆਫ਼ੀ

ਹੋਰ ਪੜ੍ਹੋ:ਨਗਰ ਨਿਗਮ ਤੇ ਕੌਂਸਲ ਚੋਣਾਂ ‘ਚ ਖਹਿਰਾ ਨੇ ਕਾਨੂੰਨ ਦੀਆਂ ਉਡਾਈਆਂ ਧੱਜੀਆਂ

ਜਿਸ ਕਾਰਨ ਉਹਨਾਂ ਨੂੰ ਸੂਬੇ ਭਰ 'ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਚੋਣ ਪ੍ਰਚਾਰ ਕਰਦਿਆਂ ਅਜਿਹਾ ਬਿਆਨ ਦਿੱਤਾ, ਜਿਸ ਤੋਂ ਬਾਅਦ ਪੂਰੇ ਮੀਡੀਆ 'ਚ ਗੁੱਸੇ ਦੀ ਲਹਿਰ ਦੌੜ ਗਈ।

rpr ਰੋਪੜ: ਮੀਡੀਆ ਨੂੰ ਵਿਕਾਊ ਤੇ ਪੱਤਰਕਾਰਾਂ ਦੀ ਜ਼ਮੀਰ ਬਾਰੇ ਦਿੱਤੇ ਬਿਆਨ 'ਤੇ ਮਨੀਸ਼ ਤਿਵਾੜੀ ਨੇ ਮੰਗੀ ਮੁਆਫ਼ੀ

ਦਰਅਸਲ, ਮਨੀਸ਼ ਤਿਵਾੜੀ ਨੇ ਮੀਡੀਆ ਨੂੰ ਵਿਕਾਊ ਤੇ ਪੱਤਰਕਾਰਾਂ ਦੀ ਜ਼ਮੀਰ ਬਾਰੇ ਬਿਆਨ ਦਿੱਤਾ ਸੀ।ਪੱਤਰਕਾਰਾਂ ਵੱਲੋਂ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਰਣਨੀਤੀ ਘੜ ਲਈ ਸੀ ਤੇ ਉਹਨਾਂ ਮਨੀਸ਼ ਤਿਵਾੜੀ ਨੂੰ ਅੱਜ 3 ਵਜੇ ਤੱਕ ਮੁਆਫੀ ਮੰਗਣ ਦਾ ਸਮਾਂ ਦਿੱਤਾ ਸੀ, ਜਿਸ ਦੌਰਾਨ ਅੱਜ ਉਹਨਾਂ ਸਵੇਰੇ ਹੀ ਰੋਪੜ ਪ੍ਰੈਸ ਕਲੱਬ ਵਿੱਚ ਆ ਕੇ ਇਸ ਮਾਮਲੇ ਸਬੰਧੀ ਮੁਆਫੀ ਮੰਗ ਲਈ।

ਹੋਰ ਪੜ੍ਹੋ:ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚ

rpr ਰੋਪੜ: ਮੀਡੀਆ ਨੂੰ ਵਿਕਾਊ ਤੇ ਪੱਤਰਕਾਰਾਂ ਦੀ ਜ਼ਮੀਰ ਬਾਰੇ ਦਿੱਤੇ ਬਿਆਨ 'ਤੇ ਮਨੀਸ਼ ਤਿਵਾੜੀ ਨੇ ਮੰਗੀ ਮੁਆਫ਼ੀ

ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਚੈਨਲ ਤੇ ਅਖਬਾਰ ਬਾਰੇ ਬਿਆਨ ਨਹੀਂ ਦਿੱਤਾ ਸੀ।

-PTC News

Related Post