2000 ਦੇ ਨੋਟ ਹੋ ਸਕਦੇ ਨੇ ਬਾਜ਼ਾਰ ਤੋਂ ਬਾਹਰ, ਆਰ. ਬੀ. ਆਈ ਨੇ ਕੀਤਾ ਇਹ ਇਸ਼ਾਰਾ! 

By  Joshi December 21st 2017 03:54 PM

Rs 2000 notes ban decision RBI: 2000 ਦੇ ਨੋਟ ਹੋ ਸਕਦੇ ਨੇ ਬਾਜ਼ਾਰ ਤੋਂ ਬਾਹਰ: ਆਰ. ਬੀ. ਆਈ. (ਭਾਰਤੀ ਰਿਜ਼ਰਵ ਬੈਂਕ) ਵੱਲੋਂ 2000 ਰੁਪਏ ਦੇ ਨੋਟ ਬਜ਼ਾਰ ਤੋਂ ਬਾਹਰ ਜਾ ਸਕਦੇ ਹਨ। ਦਰਅਸਲ, ਐੱਸ. ਬੀ. ਆਈ. ਵੱੱਲੋਂ ਜਾਰੀ ਰਿਸਰਚ ਰਿਪੋਰਟ 'ਚ ਇਸ ਮਾਮਲੇ ਸੰਬੰਧਤ ਇੱੱਕ ਇਸ਼ਾਰਾ ਮਿਲ ਰਿਹਾ ਹੈ।

ਜਾਰੀ ਹੋਈ ਇਸ ਰਿਪੋਰਟ ਅਨੁਸਾਰ, ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟਾਂ ਨੂੰ ਦੀ ਛਪਾਈ ਬੰਦ ਹੋਣ ਦੇ ਆਸਾਰ ਹਨ।

ਐੱਸ. ਬੀ. ਆਈ. ਵੱਲੋਂ ਪੇਸ਼ ਕੀਤੀ ਗਈ ਈਕੋਫਲੈਸ਼ ਰਿਪੋਰਟ ਦੇ ਅੰਕੜਿਆਂ ਮੁਤਾਬਕ, ਆਰ. ਬੀ. ਆਈ. ਵੱਲੋਂ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ 'ਚੋਂ ਬਾਹਰ ਕੀਤਾ ਜਾ ਰਿਹਾ ਹੈ।ਇਸ ਸੰਬੰਧ 'ਚ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਅਜਿਹਾ ਛੋਟੇ ਨੋਟਾਂ ਦੀ ਛਪਾਈ ਵਧਾਉਣ ਲਈ ਕੀਤਾ ਜਾ ਰਿਹਾ ਹੈ।

Rs 2000 notes ban decision RBI: 2000 ਦੇ ਨੋਟ ਹੋ ਸਕਦੇ ਨੇ ਬਾਜ਼ਾਰ ਤੋਂ ਬਾਹਰRs 2000 notes ban decision RBI: ਇਸ ਤੋਂ ਇਲਾਵਾ ਰਿਪੋਰਟ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰ. ਬੀ. ਆਈ. ਵੱਲੋਂ 2463 ਅਰਬ ਰੁਪਏ ਮੁੱਲ ਦੇ 2000 ਰੁਪਏ ਦੇ ਨੋਟਾਂ ਨੂੰ ਜਾਰੀ ਕਰਨ ਦੀ ਬਜਾਏ 50 ਅਤੇ 200 ਰੁਪਏ ਦੇ ਨੋਟਾਂ ਨੂੰ ਜਾਰੀ ਕਰਨ ਦੀ ਸੰਭਾਵਨਾ ਵੀ ਹੈ।

Rs 2000 notes ban decision RBI: ਤੁਹਾਨੂੰ ਦੱਸ ਦੇਈਏ ਕਿ ਨੋਟਬੰਦੀ ਦੇ ਬਾਅਦ ਇਨ੍ਹਾਂ ਨੋਟਾਂ ਦੀ ਛਪਾਈ ਤੇਜ਼ ਹੋਈ ਸੀ ਕਿਉਂਕਿ ਕੇਂਦਰੀ ਬੈਂਕ ਦਾ ਮੁੱਖ ਮਕਸਦ ਕੈਸ਼ ਦੀ ਕਮੀ ਨੂੰ ਦੂਰ ਕਰਨਾ ਸੀ।

—PTC News

Related Post