ਪੰਜਾਬ ਦੀਆਂ MC ਚੋਣਾਂ 'ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ ਮਾਨਸਾ

By  Shanker Badra February 20th 2021 06:17 PM

ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਜਿੱਥੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ,ਓਥੇ ਹੀ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅੱਜ ਚੰਡੀਗੜ੍ਹ ਦੇ ਸੈਕਟਰ-25 ਦੇ ਰੈਲੀ ਮੈਦਾਨ ਵਿੱਚ ਕਿਸਾਨ ਮਹਾਂਪੰਚਾਇਤ ਕੀਤੀ ਗਈ ਹੈ। ਇਸ ਮਹਾਂਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਨੇ ਭਾਗ ਲਿਆ ਸੀ।

Ruldu Singh Mansa Said in Chandigarh Mahapanchayat । Kisan Andolan ਪੰਜਾਬ ਦੀਆਂ MC ਚੋਣਾਂ 'ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ ਮਾਨਸਾ

ਪੜ੍ਹੋ ਹੋਰ ਖ਼ਬਰਾਂ : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਿਕਾਰਡ ਵਾਧਾ

ਇਸ ਮਹਾਂਪੰਚਾਇਤ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਚੰਡੀਗੜ੍ਹ ਦੇ ਸ਼ਹਿਰੀਆਂ ਨੇ ਅੰਦੋਲਨ ਨੂੰ ਅਥਾਹ ਸਮਰਥਨ ਦਿੱਤਾ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਚਲਦਿਆਂ 5 ਮਹੀਨੇ 6 ਦਿਨ ਹੋ ਗਏ ਹਨ। ਉਨ੍ਹਾਂ ਪਹਿਲਾਂ ਕੈਪਟਨ ਸਰਕਾਰ ਨੂੰ ਤਿੰਨੇ ਕਾਨੂੰਨ ਰੱਦ ਕਰਨ ਦੀ ਚਿਤਾਵਨੀ ਦਿੱਤੀ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨਾਲ ਮਾੜਾ ਸਮਝੌਤਾ ਕਰਨ ਨਾਲੋਂ ਲੜ ਕੇ ਮਰਨ ਨੂੰ ਤਰਜ਼ੀਹ ਦੇਵਾਂਗੇ।

Ruldu Singh Mansa Said in Chandigarh Mahapanchayat । Kisan Andolan ਪੰਜਾਬ ਦੀਆਂ MC ਚੋਣਾਂ 'ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ ਮਾਨਸਾ

ਉਨ੍ਹਾਂ ਕਿਹਾ ਕਿ ਅਸਲ ਅੰਦੋਲਨ 26 ਜਨਵਰੀ ਤੋਂ ਸ਼ੁਰੂ ਹੋਇਆ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਮੇਰੇ ਕਤਲ ਦਾ ਪਰਚਾ ਦਰਜ ਕਰ ਦਿੰਦੇ ਕੋਈ ਦੁੱਖ ਨਹੀਂ ਸੀ ਪਰ ਮੇਰੇ ‘ਤੇ ਲਾਲ ਕਿਲ੍ਹਾ ਵਿਖੇ ਜਾਣ ਦੇ ਦੋਸ਼ ਲਾ ਕੇ ਦਿਲ ਵਲੂੰਦਰਿਆ ਗਿਆ। ਮੈਂ ਲਾਲ ਕਿਲ੍ਹਾ ‘ਤੇ ਜਾਣ ਦਾ ਮੁੱਢ ਤੋਂ ਹੀ ਵਿਰੋਧੀ ਸੀ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਅੱਗੇ ਨਾ ਕੋਈ ਲੀਡਰ ਤੇ ਨਾ ਕੋਈ ਵਾਰਸ ਪੇਸ਼ ਹੋਵੇਗਾ। ਰੁਲਦੂ ਸਿੰਘ ਮਾਨਸਾ ਨੇ ਕਿਹਾ ਭਾਜਪਾ ਦਾ ਨਿਗਮ ਚੋਣਾਂ ਵਿਚ ਪੰਜਾਬੀਆਂ ਨੇ ਭਾਂਡਾ ਮਾਂਜ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ 

Ruldu Singh Mansa Said in Chandigarh Mahapanchayat । Kisan Andolan ਪੰਜਾਬ ਦੀਆਂ MC ਚੋਣਾਂ 'ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ ਮਾਨਸਾ

ਕਿਸਾਨ ਆਗੂਆਂ ਨੇ ਲੋਕਾਂ ਨੂੰ ਭਾਜਪਾਈਆਂ ਦੇ ਨਾ ਮਰਨ ਤੇ ਨਾ ਵਿਆਹ ਸਮਾਗਮ ‘ਤੇ ਜਾਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਜਿਉਂਦੇ ਆ ਗਏ ਤਾਂ ਗੱਲਾਂ ਵਿਚ ਹਾਰ ਪਾ ਦਿਓ ਜੇ ਮਰ ਕੇ ਆਏ ਤਾਂ ਦੇਹ ‘ਤੇ ਪਾ ਦਿਓ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜਾ ਦਿੱਲੀ ਦੇ ਬਾਰਡਰਾਂ ‘ਤੇ ਨਹੀਂ ਆਊ ਉਹ ਪੰਜਾਬੀ ਕਹਾਉਣ ਦਾ ਹੱਕਦਾਰ ਨਹੀਂ। ਪੰਜਾਬੀ ਫ਼ਿਲਮੀ ਕਲਾਕਾਰ ਕਰਮਜੀਤ ਅਨਮੋਲ ਤੇ ਮਲਕੀਤ ਰੌਣੀ ਵੀ ਮਹਾਂ ਪੰਚਾਇਤ ਵਿਚ ਸ਼ਾਮਲ ਹੋਏ ਸਨ।

-PTCNews

Related Post