ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੋਤ ਗਰਚਾ ਨੇ ਲਈ

By  Joshi August 21st 2017 03:15 PM -- Updated: August 21st 2017 03:18 PM

ਬੀਤੇ ਦਿਨੀਂ ਖੰਨਾ ਵਿਚ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਦਾ ਕਤਲ ਹੋਇਆ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੋਤ ਗਰਚਾ ਨੇ ਲੈ ਲਈ ਹੈ।

ਗੁਰਜੋਤ ਗਰਚਾ ਨੇ ਆਪਣਾ ਜੁਰਮ ਕਬੂਲਣ ਲਈ ਆਪਣੀ ਫੇਸਬੁਕ ਆਈਡੀ ਦਾ ਸਹਾਰਾ ਲਿਆ ਅਤੇ ਲਿਖਿਆ ਕਿ 'ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਮਿੰਦੀ ਦਾ ਕਤਲ ਹੋਇਆ ਇਸ ਵਿਚ ਮੇਰਾ ਅਤੇ ਮੇਰੇ ਵੀਰ ਰਿੰਦਾ ਸੰਧੂ ਦਾ ਰੋਲ ਹੈ। ਹੋਰ ਕਿਸੇ ਦਾ ਵੀ ਇਸ ਵਿਚ ਕੋਈ ਹੱਥ ਨਹੀਂ ਹੈ। ਰਿੰਦਾ ਉਹ ਯਾਰਾਂ ਦਾ ਯਾਰ ਹੈ ਜਿਹੜਾ ਪੁੱਤ ਕੋਈ-ਕੋਈ ਮਾਂ ਹੀ ਜੰਮਦੀ ਹੈ। ਨਾਲ ਹੀ ਮੈਂ ਪੁਲਸ ਨੂੰ ਇਹ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਮੇਰੇ ਯਾਰ ਦੋਸਤ ਨਾਲ ਨਜਾਇਜ਼ ਨਾ ਕੀਤੀ ਜਾਵੇ ਕਿਉਂਕਿ ਜਿਹੜਾ ਮੇਰੇ 'ਤੇ ਪਹਿਲਾ ਪਰਚਾ ਹੋਇਆ ਸੀ, ਉਹ ਬਿਲਕੁਲ ਪੁਲਸ ਨੇ ਨਜਾਇਜ਼ ਕੀਤਾ ਸੀ।

Rupinder Gandhi brother shot dead, gurjot garcha group takes responsibilityRupinder Gandhi brother shot dead, gurjot garcha group takes responsibility

ਉਸ ਇਕ ਨਜਾਇਜ਼ ਪਰਚਾ ਜਿਸ ਨੇ ਮੈਨੂੰ ਨਾਰਮਲ ਲਾਈਫ ਵਿਚ ਵਾਪਸ ਨਹੀਂ ਜਾਣ ਦਿੱਤਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਪੁੱਤ ਨਾਲ ਮੇਰੇ ਵਾਂਗ ਹੋਵੇ। ਮਿੰਦੀ ਨੂੰ ਮਾਰਨ ਦਾ ਕਾਰਨ ਇਹ ਸੀ ਕਿ ਉਸ ਨੇ ਅੱਜ ਤੱਕ ਜਾਂ ਆਪਣੇ ਭਰਾ ਗਾਂਧੀ ਦਾ ਨਾਮ ਵਰਤਿਆ ਜਾਂ ਯਾਰ ਵਰਤੇ ਹਨ ਇਹ ਸਭ ਨੂੰ ਪਤਾ ਹੈ। ਇਸ ਇਨਸਾਨ ਨੇ ਆਪਣੀ ਫ੍ਰੀ ਦੀ ਪਬਲੀਸਿਟੀ ਲਈ ਅਤੇ ਸਕੂਲ ਟਿਊਸ਼ਨਾਂ ਦੇ ਵੀ ਪ੍ਰਧਾਨ ਲਾਏ। ਇਸ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਕਿਸੇ ਦੇ ਬੱਚਿਆਂ ਨੂੰ ਕਿਸ ਰਸਤੇ 'ਤੇ ਪਾ ਰਿਹਾ ਹਾਂ।

Rupinder Gandhi brother shot dead, gurjot garcha group takes responsibilityਜਿਸ ਦਿਨ ਰਵੀ ਬਾਈ ਤੋਂ ਗਲਤੀ ਨਾਲ ਗੋਲੀ ਵੱਜੀ ਇਨ੍ਹਾਂ ਨੇ ਉਦੋਂ ਵੀ ਝੂਠਾ ਰੌਲਾ ਪਾਇਆ ਕਿ ਅਸੀਂ ਗਰਚਿਆਂ ਦੇ ਗੋਲੀ ਮਾਰੀ। ਸੱਚ ਇਹ ਸੀ ਕਿ ਇਹ ਤਾਂ ਗੋਲੀ ਚੱਲੀ 'ਤੇ ਆਪਣੇ ਨਾਲ ਦੇ ਇਕੱਲੇ ਨੂੰ ਵੀ ਛੱਡ ਕੇ ਭੱਜ ਗਏ ਸੀ। ਜੇ ਕਿਸੇ ਨੂੰ ਮਿੰਦੀ ਦੀ ਮੌਤ ਦਾ ਜ਼ਿਆਦਾ ਦੁੱਖ ਹੈ ਤਾਂ ਉਹ ਇਥੇ ਮੈਸੇਜ ਕਰ ਸਕਦਾ। ਉਹਨੂੰ ਵੀ ਜਲਦੀ ਮਿਲ ਲਵਾਂਗੇ।

ਜ਼ੁਬਾਨ ਫਤਹਿ, ਜਹਾਨ ਫਤਹਿ, ਹਰ ਮੈਦਾਨ ਫਤਹਿ (ਰਵੀ ਸਰਪੰਚ)"

Rupinder Gandhi brother shot dead, gurjot garcha group takes responsibility

Rupinder Gandhi brother shot dead, gurjot garcha group takes responsibility

ਇਸ ਤੋਂ ਇਲਾਵਾ ਗੁਰਜੋਤ ਗਰਚਾ ਨੇ ਚਾਹੇ ਆਪਣੇ ਫੇਸਬੁਕ ਅਕਾਊਂਟ ਤੋਂ ਸਟੇਟਸ ਪਾ ਕੇ ਮਨਵਿੰਦਰ ਮਿੰਦੀ ਦੇ ਕਤਲ ਦਾ ਦੁੱਖ ਕਰਨ ਵਾਲਿਆਂ ਨੂੰ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਸਟੇਟਸ 'ਤੇ ਕੁਮੈਂਟ ਨਾ ਕਰਨ, ਬਾਵਜੂਦ ਇਸਦੇ ਗਾਂਧੀ ਦੇ ਸਮਰਥਕਾਂ ਨੇ ਕੁਮੈਟਾਂ 'ਚ ਧਮਕੀਆਂ ਲਿਖੀਆਂ ਹਨ।

ਪੰਜਾਬ 'ਚ ਗੈਂਗਵਾਰ ਅਤੇ ਵੱਧ ਰਹੇ ਗੈਂਗਸਟਰਾਂ ਦੀ ਗਿਣਤੀ ਸਰਕਾਰ ਲਈ ਹਮੇਸ਼ਾ ਤੋਂ ਹੀ ਪਰੇਸ਼ਾਨੀ ਦਾ ਸਬੱਬ ਰਹੀ ਹੈ। ਆਲਮ ਇਹ ਹੈ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਗੈਂਗਸਟਰਾਂ ਵੱਲੋਂ ਸ਼ਰੇਆਮ ਇੱੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਹੁਣ, ਇਸ ਵਾਰ ਸਰਕਾਰ ਜੁਰਮ ਦੀ ਇਸ ਦੁਨੀਆ ਨੂੰ ਠੱਲ ਪਾਉਣ ਲਈ ਕੀ ਕਰਦੀ ਹੈ,ਇਹ ਦੇਖਣਾ ਹੋਵੇਗਾ।

ਜ਼ਿਕਰ-ਏ-ਖਾਸ ਹੈ ਕਿ ਜਲਦ ਹੀ ਰੁਪਿੰਦਰ ਗਾਂਧੀ 'ਤੇ ਬਣੀ ਫਿਲਮ ਰੁਪਿੰਦਰ ਗਾਂਧੀ - ਦਾ ਰਾਬਿਨ ਹੁੱਡ ੨ ਵੀ ਰਿਲੀਜ਼ ਹੋਣ ਜਾ ਰਹੀ ਹੈ।

—PTC News

Related Post