ਮੂਰਖਤਾ ਦੀ ਹੱਦ, ਪਾਰਟੀ 'ਚ ਸ਼ਰਾਬ ਮੁੱਕਣ 'ਤੇ ਪੀਤਾ ਸੈਨੀਟਾਈਜ਼ਰ

By  Jagroop Kaur November 22nd 2020 06:28 PM

ਰੂਸ ਦੇ ਇਕ ਸ਼ਹਿਰ ਵਿਚ ਬੇੱਹਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਪਾਰਟੀ ਵਿਚ ਸ਼ਰਾਬ ਖਤਮ ਹੋਣ 'ਤੇ ਲੋਕ ਹੈਂਡ ਸੈਨੇਟਾਈਜ਼ਰ ਪੀਣ ਲੱਗ ਪਏ। ਇੰਝ ਕਰਨਾ ਉਹਨਾਂ ਲਈ ਮੁਸੀਬਤ ਬਣ ਗਿਆ ਅਤੇ 7 ਲੋਕਾਂ ਦੀ ਮੌਤ ਹੋ ਗਈ। ਉੱਥੇ ਦੋ ਲੋਕ ਕੋਮਾ ਵਿਚ ਹਨ। ਰਿਪੋਰਟਾਂ ਮੁਤਾਬਕ, ਤਾਤਿਨਸਕੀ ਜ਼ਿਲ੍ਹੇ ਦੇ ਤੋਮਤੋਰ ਪਿੰਡ ਵਿਚ 9 ਲੋਕ ਪਾਰਟੀ ਕਰ ਰਹੇ ਸਨ। ਪਾਰਟੀ ਵਿਚ ਸ਼ਾਮਲ ਲੋਕਾਂ ਨੇ ਜਿਹੜਾ ਸੈਨੇਟਾਈਜ਼ਰ ਪੀਤਾ ਉਹ 69 ਫੀਸਦੀ ਮੀਥੇਨੋਲ ਸੀ, ਜਿਸ ਨੂੰ ਮਹਾਮਾਰੀ ਦੌਰਾਨ ਹੈਂਡਕਲੀਨਰ ਦੇ ਤੌਰ 'ਤੇ ਵੇਚਿਆ ਜਾ ਰਿਹਾ ਸੀ।

ਡੇਲੀ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀ 6 ਨੂੰ ਏਅਰਕ੍ਰਾਫਟ ਜ਼ਰੀਏ ਖੇਤਰੀ ਰਾਜਧਨੀ ਵਾਕੁਤਸਕ ਲਿਜਾਇਆ ਗਿਆ। ਪਹਿਲੇ 3 ਮ੍ਰਿਤਕਾਂ ਵਿਚ ਇਕ 41 ਸਾਲਾ ਬੀਬੀ ਅਤੇ ਦੋ 27 ਤੇ 59 ਸਾਲ ਦੇ ਵਿਅਕਤੀ ਸਨ। ਬਾਅਦ ਵਿਚ 4 ਹੋਰ ਲੋਕਾਂ ਦੀ ਮੌਤ ਹੋ ਗਈ। ਫੈਡਰਲ ਪਬਲਿਕ ਹੈਲਥ ਵਾਚਡੌਗ Rospotrebnadzor ਨੇ ਦੱਸਿਆ ਹੈ ਕਿ ਸੈਨੀਟਾਈਜ਼ਰ ਤੋਂ ਪੋਇਜਨਿੰਗ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

ਰੂਸ ਦੀ ਸਰਕਾਰ ਨੇ ਲੋਕਾਂ ਨੂੰ ਸਥਾਨਕ ਰੂਪ ਨਾਲ ਬਣਾਏ ਗਏ ਸੈਨੀਟਾਈਜ਼ਰ ਨਾ ਪੀਣ ਲਈ ਕਿਹਾ ਹੈ। ਰੂਸ ਵਿਚ ਹੁਣ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਦੇ 20,64,748 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 35,778 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਦੁਨੀਆ ਭਰ ਵਿਚ 5.8 ਕਰੋੜ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 13.8 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related Post