ਰੂਸ: ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਹੁਣ ਤੱਕ 41 ਲੋਕਾਂ ਦੀ ਮੌਤ

By  Jashan A May 6th 2019 11:28 AM

ਰੂਸ: ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਹੁਣ ਤੱਕ 41 ਲੋਕਾਂ ਦੀ ਮੌਤ,ਰੂਸ: ਰੂਸ 'ਚ ਇਕ ਰਸ਼ੀਅਨ ਨੈਸ਼ਨਲ ਕੈਰੀਅਰ ਏਅਰੋਫਲੋਟ ਜਹਾਜ਼ ਨੂੰ ਲੈਂਡਿੰਗ ਦੌਰਾਨ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਹੁਣ ਤੱਕ 41 ਲੋਕਾਂ ਦੀ ਮੌਤ ਹੋ ਗਈ ਤੇ ਕਈਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

plane ਰੂਸ: ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਹੁਣ ਤੱਕ 41 ਲੋਕਾਂ ਦੀ ਮੌਤ

ਹੋਰ ਪੜ੍ਹੋ:ਜਾਣੋਂ,ਰਾਸ਼ਟਰਪਤੀ ਦੀ ਏਅਰਹੋਸਟੈੱਸ ਧੀ ਨੂੰ ਡਿਊਟੀ ਤੋਂ ਕਿਉਂ ਹਟਾਇਆ ?

ਰੂਸ ਦੀ ਜਾਂਚ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਸੁਖੋਈ ਸੁਪਰਜੈੱਟ-100 ਜਹਾਜ਼ 'ਚ 78 ਯਾਤਰੀ ਸਵਾਰ ਸਨ ਅਤੇ ਇਨ੍ਹਾਂ 'ਚੋਂ 37 ਲੋਕਾਂ ਨੂੰ ਬਚਾਉਣ 'ਚ ਹੀ ਸਫਲਤਾ ਮਿਲੀ।

plane ਰੂਸ: ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਹੁਣ ਤੱਕ 41 ਲੋਕਾਂ ਦੀ ਮੌਤ

ਸਥਾਨਕ ਸਮੇਂ ਮੁਤਾਬਕ ਜਹਾਜ਼ ਨੇ ਐਤਵਾਰ ਸ਼ਾਮੀਂ 6 ਵਜੇ ਸ਼ੇਰੇਮੇਤਿਓਵੋ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਲਗਭਗ 40 ਮਿੰਟ ਤਕ ਮਾਸਕੋ ਖੇਤਰ 'ਚ ਚੱਕਰ ਲਗਾਉਣ ਮਗਰੋਂ ਐਮਰਜੈਂਸੀ ਲੈਂਡਿੰਗ ਕੀਤੀ।

ਹੋਰ ਪੜ੍ਹੋ:ਮੁੰਬਈ: ਇੱਕ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਸਿੰਲਡਰ ਬਲਾਸਟ, ਮਚਿਆ ਹੜਕੰਪ

plane ਰੂਸ: ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਹੁਣ ਤੱਕ 41 ਲੋਕਾਂ ਦੀ ਮੌਤ

ਲੈਡਿੰਗ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ 'ਚ ਅੱਗ ਲੱਗੀ ਹੋਈ ਸੀ।ਇਸ ਨੂੰ ਲੈ ਕੇ ਟਵਿਟਰ 'ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

-PTC News

Related Post