ਮੁੰਬਈ: ਇੱਕ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਸਿੰਲਡਰ ਬਲਾਸਟ, ਮਚਿਆ ਹੜਕੰਪ

ਮੁੰਬਈ: ਇੱਕ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਸਿੰਲਡਰ ਬਲਾਸਟ, ਮਚਿਆ ਹੜਕੰਪ,ਮੁੰਬਈ: ਮੁੰਬਈ ਦੇ ਅੰਧੇਰੀ ਇਲਾਕੇ ‘ਚ ਅੱਜ ਇੱਕ ਇਮਾਰਤ ਦੀ ਚੌਥੀ ਮੰਜਿਲ ‘ਤੇ ਸਿੰਲਡਰ ਬਲਾਸਟ ਹੋਣ ਨਾਲ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 2  ਵਿਅਕਤੀ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਤਰੁੰਤ ਹਸਪਤਾਲ ਭਰਤੀ ਕਰਵਾਇਆ ਗਿਆ।

ਇਸ ਘਟਨਾ ਤੋਂ ਬਾਅਦ ਇਲਾਕੇਚ ਹੜਕੰਪ ਮੱਚ ਗਿਆ ਤੇ ਲੋਕ ਕਾਫੀ ਡਰੇ ਹੋਏ ਹਨ। ਮੌਕੇ ‘ਤੇ ਅੱਗ ਬੁਝਾਉਣ ਵਾਲੀਆਂ 5 ਗੱਡੀਆਂ ਪਹੁੰਚੀਆਂ।


ਹੋਰ ਪੜ੍ਹੋ:ਕਾਲਕਾ-ਹਾਵੜਾ ਐਕਸਪ੍ਰੈਸ ‘ਚ ਲੱਗੀ ਭਿਆਨਕ ਅੱਗ, 2 ਯਾਤਰੀ ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੰਧੇਰੀ ਦੇ ਯਾਰੀ ਰੋਡ ਇਲਾਕੇ ਦੇ ਮਾਜ਼ਿਲ ਮਸਜਿਦ ਚੌਕ ‘ਚ ਸਰਿਤਾ ਇਮਾਰਤ ‘ਚ ਵਾਪਰਿਆ ਹੈ। ਇਸ ਘਟਨਾ ਬਾਰੇ ਜਦੋਂ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਮੌਕੇ ‘ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: