ਰੂਸ ਨੇ PM ਮੋਦੀ ਨੂੰ ਦਿੱਤਾ ਸਰਵਉੱਚ ਨਾਗਰਿਕ ਸਨਮਾਨ

By  Jashan A April 12th 2019 04:29 PM

ਰੂਸ ਨੇ PM ਮੋਦੀ ਨੂੰ ਦਿੱਤਾ ਸਰਵਉੱਚ ਨਾਗਰਿਕ ਸਨਮਾਨ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਨੇ ਸਰਵਉੱਚ ਨਾਗਰਿਕ ਦਾ ਸਨਮਾਨ ਦਿੱਤਾ ਹੈ। ਇਸ ਸਬੰਧੀ ਭਾਰਤ 'ਚ ਸਥਿਤ ਰੂਸ ਦੂਤਾਵਾਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਦਿਨ ਨਰਿੰਦਰ ਮੋਦੀ ਨੂੰ Order of St Andrew the Apostle ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। [caption id="attachment_282046" align="aligncenter" width="300"]pm ਰੂਸ ਨੇ PM ਮੋਦੀ ਨੂੰ ਦਿੱਤਾ ਸਰਵਉੱਚ ਨਾਗਰਿਕ ਸਨਮਾਨ[/caption] ਰੂਸ ਦੇ ਅਨੁਸਾਰ, ਪੀਐਮ ਮੋਦੀ ਨੂੰ ਰੂਸ ਅਤੇ ਭਾਰਤ ਦੇ ਵਿੱਚ ਵਿਸ਼ੇਸ਼ ਰਣਨੀਤਿਕ ਸਾਂਝੇਦਾਰੀ ਨੂੰ ਵਾਧਾ ਦੇਣ ਵਿੱਚ ਗ਼ੈਰ-ਮਾਮੂਲੀ ਸੇਵਾਵਾਂ ਲਈ ਇਹ ਸਨਮਾਨ ਦਿੱਤਾ ਗਿਆ ਹੈ। ਹੋਰ ਪੜ੍ਹੋ:ਟਾਈਟਲਰ ਮਾਮਲੇ ‘ਚ ਸੀ.ਬੀ.ਆਈ ਟੀਮ ਨੂੰ ਬਦਲਣ ਦੀ ਉੱਠੀ ਮੰਗ [caption id="attachment_282047" align="aligncenter" width="300"]pm ਰੂਸ ਨੇ PM ਮੋਦੀ ਨੂੰ ਦਿੱਤਾ ਸਰਵਉੱਚ ਨਾਗਰਿਕ ਸਨਮਾਨ[/caption] ਇਸ ਤੋਂ ਪਹਿਲਾਂ ਮੋਦੀ ਨੂੰ ਸੰਯੁਕਤ ਅਰਬ ਅਮੀਰਾਤ ( UAE ) 'ਚ ਪ੍ਰਧਾਨਮੰਤਰੀ ਮੋਦੀ ਨੂੰ ਵੱਡਾਸਨਮਾਨ ਦਿੱਤਾ ਸੀ। ਆਬੂਧਾਬੀ ਦੇ ਕਰਾਉਨ ਪ੍ਰਿੰਸ ਅਤੇ ਯੂਏਈ ਆਰਮਡ ਫੋਰਸ ਦੇ ਡਿਪਟੀ ਸੁਪ੍ਰੀਮ ਕਮਾਂਡਰ ਸ਼ੇਖ ਮੋਹੰਮਦ ਬਿਨ ਜਾਏਦ ਨੇ ਟਵੀਟ ਕਰਕੇ ਦੱਸਿਆ ਸੀ ਕਿ ਯੂਏਈ ਦੇ ਰਾਸ਼ਟਰਪਤੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਜਾਏਦ ਮੈਡਲ ਨਾਲ ਸਨਮਾਨਿਤ ਕੀਤਾ ਹੈ। -PTC News

Related Post