ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਨੂੰ ਮਿਉਂਸਪਲ ਚੋਣਾਂ ਲਈ ਪੈਰਾ ਮਿਲਟਰੀ ਫੋਰਸ ਲਾਉਣ ਦੀ ਕੀਤੀ ਅਪੀਲ

By  Jagroop Kaur February 2nd 2021 10:01 PM

ਚੰਡੀਗੜ੍ਹ, 2 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾ ਚੋਣ ਕਮਿਸ਼ਨ ਨੁੰ ਕਿਹਾ ਕਿ ਉਹ ਸੂਬੇ ਵਿਚ ਆਜ਼ਾਦ ਤੇ ਨਿਰਪੱਖ ਮਿਉਂਸਪਲ ਚੋਣਾਂ ਯਕੀਨੀ ਬਣਾਉਣ ਲਈ ਤੁਰੰਤ ਪੈਰਾ ਮਿਲਟਰੀ ਫੋਰਸ ਤਲਬ ਕਰਨ ਤੇ ਤਾਇਨਾਤ ਕਰੇ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੁੰ ਅੱਜ ਜਲਾਲਾਬਾਦ ਵਿਚ ਕਾਂਗਰਸੀ ਗੁੰਡਿਆਂ ਵੱਲੋਂ ਅਕਾਲੀ ਵਰਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਕੀਤੇ ਹਮਲੇ ਤੋਂ ਵੀ ਜਾਣੂ ਕਰਵਾਇਆ। ਇਸ ਹਮਲੇ ਨੂੰ ਲੋਕਤੰਤਰ ਲਈ ਮਾੜਾ ਦਿਨ ਕਰਾਰ ਦਿੰਦਿਆਂ ਵਫਦ ਨੇ ਸੂਬਾ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਵਾਏ ਅਤੇ ਕਾਂਗਰਸੀ ਗੁੰਡਿਆਂ ਜਿਹਨਾਂ ਨੇ ਹਿੰਸਾ ਕੀਤੀ ਤੇ ਪੁਲਿਸ ਅਫਸਰ ਜਿਹਨਾਂ ਦੀ ਸ਼ਹਿ ’ਤੇ ਇਹ ਹੋਇਆ, ਦੇ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕਰਨ।

ਡਾ. ਦਲਜੀਤ ਸਿੰਘ ਚੀਮਾ ਨੇ ਸੂਬਾ ਚੋਣ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਅਕਾਲੀ ਉਮੀਦਵਾਰ ਜੋ ਜਲਾਲਾਬਾਦ ਵਿਚ ਐਸ ਡੀ ਐਮ ਕੰਪਲੈਕਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਆਪਣੇ ਕਾਗਜ਼ ਭਰਨ ਪਹੁੰਚੇ ਸਨ, ’ਤੇ ਗੋਲੀਆਂ ਚਲਾਉਣ ਵਾਸਤੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ। ਉਹਨਾਂ ਕਿਹਾ ਕਿ ਜੇਕਰ ਕਾਂਗਰਸੀ ਗੁੰਡੇ ਇੰਨੇ ਖੁੱਲ੍ਹ ਸਕਦੇ ਹਨ ਕਿ ਉਹ ਇਕ ਜ਼ੈਡ ਪਲੱਸ ਸੁਰੱਖਿਆ ਪ੍ਰਾਪਤ ਵਿਅਕਤੀ ਜੋ ਪਹਿਲਾਂ ਉਪ ਮੁੱਖ ਮੰਤਰੀ ਰਿਹਾ ਹੈ, ’ਤੇ ਹਮਲਾ ਕਰ ਸਕਣ ਤਾਂ ਫਿਰ ਆਮ ਆਦਮੀ ਸੁਰੱਖਿਅਤ ਹੋ ਹੀ ਨਹੀਂ ਸਕਦਾ।

Also Read | Farmers protest: Farmers announce Chakka Jam across India on February 6

SAD asks SEC to requisition para-military forces for municipal elections

ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਸਰਬ ਪਾਰਟੀ ਮੀਟਿੰਗ ਵਿਚ ਵੀ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਜਿਸ ਵੇਲੇ ਕੇਂਦਰ ਸਰਕਾਰ ਵੱਲੋਂ ਲੋਕਤੰਤਰੀ ਨੇਮ ਭੰਗ ਕਰਨ ’ਤੇ ਚਰਚਾ ਹੋ ਰਹੀਹ ੈ, ਉਸ ਵੇਲੇ ਪੰਜਾਬ ਵਿਚ ਹੇਠਲੇ ਪੱਧਰ ’ਤੇ ਘਿਨੌਣੇ ਅਪਰਾਧ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਡੀ ਸ਼ਿਕਾਇਤ ਦਾ ਨੋਟਿਸ ਲਿਆ ਹੈ ਤੇ ਸਾਨੁੰ ਇਸ ਨੁੰ ਘੋਖਣ ਦਾ ਭਰੋਸਾ ਦੁਆਇਆ ਹੈ ਪਰ ਅਸੀਂ ਹਾਲੇ ਤੱਕ ਮਾਮਲੇ ਵਿਚ ਠੋਸ ਕਾਰਵਾਈ ਦੀ ਉਡੀਕ ਕਰ ਰਹੇ ਹਾਂ।

Related Post