ਬਠਿੰਡਾ ਦਾ ਡੀਸੀ ਕੁਰਸੀ 'ਤੇ ਬੈਠ ਕੇ ਕਰ ਰਿਹਾ ਕਾਂਗਰਸ ਦਾ ਪ੍ਰਚਾਰ , ਅਕਾਲੀ ਦਲ ਨੇ ਤੁਰੰਤ ਤਬਾਦਲੇ ਦੀ ਕੀਤੀ ਮੰਗ

By  Shanker Badra March 22nd 2019 06:50 PM

ਬਠਿੰਡਾ ਦਾ ਡੀਸੀ ਕੁਰਸੀ 'ਤੇ ਬੈਠ ਕੇ ਕਰ ਰਿਹਾ ਕਾਂਗਰਸ ਦਾ ਪ੍ਰਚਾਰ , ਅਕਾਲੀ ਦਲ ਨੇ ਤੁਰੰਤ ਤਬਾਦਲੇ ਦੀ ਕੀਤੀ ਮੰਗ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਪਰਨੀਤ ਭਾਰਦਵਾਜ ਖ਼ਿਲਾਫ ਸ਼ਿਕਾਇਤ ਦਰਜ ਕਰਵਾਉਂਦਿਆਂ ਬੇਨਤੀ ਕੀਤੀ ਹੈ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਵਾਸਤੇ ਇਸ ਅਧਿਕਾਰੀ ਦਾ ਤੁਰੰਤ ਤਬਾਦਲਾ ਕੀਤਾ ਜਾਵੇ।

SAD Bathinda DC Perneet Bharadwaj Instant transfer Demand ਬਠਿੰਡਾ ਦਾ ਡੀਸੀ ਕੁਰਸੀ 'ਤੇ ਬੈਠ ਕੇ ਕਰ ਰਿਹਾ ਕਾਂਗਰਸ ਦਾ ਪ੍ਰਚਾਰ , ਅਕਾਲੀ ਦਲ ਨੇ ਤੁਰੰਤ ਤਬਾਦਲੇ ਦੀ ਕੀਤੀ ਮੰਗ

ਬਠਿੰਡਾ ਡੀਸੀ ਖ਼ਿਲਾਫ ਦਿੱਤੀ ਇਸ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਅਧਿਕਾਰੀ ਕਾਂਗਰਸ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਹੈ।ਇਸ ਸਾਲ ਸਤੰਬਰ ਵਿਚ ਉਸ ਦੀ ਸੇਵਾਮੁਕਤੀ ਹੋਣ ਵਾਲੀ ਹੈ, ਪਰ ਇਸ ਦੇ ਬਾਵਜੂਦ ਸੱਤਾਧਾਰੀ ਪਾਰਟੀ ਨੇ ਉਸ ਨੇ ਇਸ ਅਹਿਮ ਅਹੁਦੇ ਉੱਤੇ ਲਾਇਆ ਹੈ।ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਿਕ ਜਿਸ ਅਧਿਕਾਰੀ ਦੀ ਸੇਵਾ ਮੁਕਤੀ ਵਿਚ ਸਿਰਫ ਛੇ ਮਹੀਨੇ ਰਹਿੰਦੇ ਹੋਣ, ਉਸ ਨੂੰ ਰਿਟਰਨਿੰਗ ਅਧਿਕਾਰੀ ਨਹੀਂ ਨਿਯਕੁਤ ਕੀਤਾ ਜਾਣਾ ਚਾਹੀਦਾ।

SAD Bathinda DC Perneet Bharadwaj Instant transfer Demand ਬਠਿੰਡਾ ਦਾ ਡੀਸੀ ਕੁਰਸੀ 'ਤੇ ਬੈਠ ਕੇ ਕਰ ਰਿਹਾ ਕਾਂਗਰਸ ਦਾ ਪ੍ਰਚਾਰ , ਅਕਾਲੀ ਦਲ ਨੇ ਤੁਰੰਤ ਤਬਾਦਲੇ ਦੀ ਕੀਤੀ ਮੰਗ

ਬਰਾੜ ਨੇ ਇਹ ਵੀ ਦੱਸਿਆ ਕਿ ਬਠਿੰਡਾ ਡੀਸੀ ਹਲਕੇ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜਾਂਦੇ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਕਾਂਗਰਸੀ ਆਗੂਆਂ ਦੀ ਸਿਫਾਰਿਸ਼ ਲੈ ਕੇ ਆਉਣ।ਉਹਨਾਂ ਕਿਹਾ ਕਿ ਡੀਸੀ ਦਫਤਰ ਜਾਣ ਵਾਲੇ ਲੋਕਾਂ ਨੂੰ ਇਹ ਆਖਦਿਆਂ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਲਈ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਮਸਲੇ ਸਿਰਫ ਸੱਤਾਧਾਰੀ ਪਾਰਟੀ ਹੀ ਹੱਲ ਕਰ ਸਕਦੀ ਹੈ।

SAD Bathinda DC Perneet Bharadwaj Instant transfer Demand ਬਠਿੰਡਾ ਦਾ ਡੀਸੀ ਕੁਰਸੀ 'ਤੇ ਬੈਠ ਕੇ ਕਰ ਰਿਹਾ ਕਾਂਗਰਸ ਦਾ ਪ੍ਰਚਾਰ , ਅਕਾਲੀ ਦਲ ਨੇ ਤੁਰੰਤ ਤਬਾਦਲੇ ਦੀ ਕੀਤੀ ਮੰਗ

ਉਹਨਾਂ ਕਿਹਾ ਕਿ ਇਹ ਸਭ ਨਿਯਮਾਂ ਦੇ ਖ਼ਿਲਾਫ ਹੈ ਅਤੇ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਮੌਜੂਦਾ ਪ੍ਰਸਾਸ਼ਕ ਤਹਿਤ ਬਠਿੰਡਾ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣਾ ਸੰਭਵ ਨਹੀਂ ਰਿਹਾ ਹੈ।ਉਹਨਾਂ ਕਿਹਾ ਕਿ ਇਸ ਅਧਿਕਾਰੀ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ।

-PTCNews

Related Post