ਅਕਾਲੀ-ਭਾਜਪਾ ਵਫ਼ਦ ਨੇ ਰੇਤ ਮਾਫੀਆ ਵੱਲੋਂ ਜ਼ਖ਼ਮੀ ਕੀਤੇ ਜੰਗਲਾਤ ਅਧਿਕਾਰੀਆਂ ਦਾ ਪੀਜੀਆਈ 'ਚ ਪੁੱਛਿਆ ਹਾਲ-ਚਾਲ
Shanker Badra
June 20th 2018 06:28 PM
ਅਕਾਲੀ-ਭਾਜਪਾ ਵਫ਼ਦ ਨੇ ਰੇਤ ਮਾਫੀਆ ਵੱਲੋਂ ਜ਼ਖ਼ਮੀ ਕੀਤੇ ਜੰਗਲਾਤ ਅਧਿਕਾਰੀਆਂ ਦਾ ਪੀਜੀਆਈ 'ਚ ਪੁੱਛਿਆ ਹਾਲ-ਚਾਲ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦੇ ਇੱਕ ਸਾਂਝੇ ਵਫ਼ਦ ਨੇ ਅੱਜ ਪੀਜੀਆਈ ਵਿਚ ਉਹਨਾਂ ਦੋ ਜੰਗਲਾਤ ਅਧਿਕਾਰੀਆਂ ਦਾ ਹਾਲ-ਚਾਲ ਪੁੱਛਿਆ ਹੈ।ਜਿਹਨਾਂ ਉੱਤੇ ਕੱਲ ਮੁਹਾਲੀ ਦੇ ਮਾਜਰੀ ਬਲਾਕ ਵਿਚ ਰੇਤ ਮਾਫੀਆ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ.ਦਲਜੀਤ ਸਿੰਘ ਚੀਮਾ ਅਤੇ ਭਾਜਪਾ ਦੇ ਜਨਰਲ ਸਕੱਤਰ ਆਰਗੇਨਾਈਜੇਸ਼ਨ, ਦਿਨੇਸ਼ ਕੁਮਾਰ ਦੀ ਅਗਵਾਈ ਵਿਚ ਪੀਜੀਆਈ ਹਸਪਤਾਲ ਪਹੁੰਚੇ।ਇਸ ਵਫ਼ਦ ਨੇ ਕੱਲ ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਬਲਾਕ ਜੰਗਲਾਤ ਅਧਿਕਾਰੀ ਦਵਿੰਦਰ ਸਿੰਘ,ਜਿਹਨਾਂ ਦਾ ਅੱਜ ਸਵੇਰੇ ਸਿਰ ਦਾ ਆਪਰੇਸ਼ਨ ਹੋਇਆ ਸੀ,ਦੀ ਖ਼ੈਰ-ਖ਼ਬਰ ਪੁੱਛੀ।ਉਹਨਾਂ ਨੇ ਦੋਵੇਂ ਜੰਗਲਾਤ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।