ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਫਰੰਟ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

By  Shanker Badra June 26th 2021 08:33 AM -- Updated: June 26th 2021 08:34 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੁਲਾਜ਼ਮ ਫਰੰਟ ਪੰਜਾਬ (SAD Employees Front ) ਨੇ ਪੰਜਾਬ ਸਰਕਾਰ ਵੱਲੋ ਜਾਰੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਾੜਨ ਉਪਰੰਤ ਸਮੱਚੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪੇ। ਜਥੇਬੰਦੀ ਨੇ ਪੰਜਾਬ ਸਰਕਾਰ (Punjab Govt ) ਵੱਲੋਂ ਮੁਲਾਜ਼ਮਾਂ ਦੇ ਤਨਖਾਹਾਂ ਦੀਆਂ ਤਰੱਟੀਆਂ ਦੂਰ ਕਰਨ ਵਾਲੀ ਕਮੇਟੀ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਮੁਲਾਜ਼ਮ ਵਰਗ ਨਾਲ ਹੋਰ ਧੋਖਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਫਰੰਟ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਖ਼ਤਮ ਹੋਇਆ ਐਤਵਾਰ ਦਾ ਲੌਕਡਾਊਨ, ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ  

ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਨਾਂ ’ਤੇ ਸਰਕਾਰੀ ਮੁਲਾਜ਼ਮਾਂ ਨਾਲ ਵੱਡਾ ਧੱਕਾ ਕੀਤਾ ਹੈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਨੁੰ ਲਾਭ ਦੇਣ ਦੀ ਥਾਂ ਐਨ ਡੀ ਏ ਤੇ ਐਚ ਆਰ ਏ ਸਮੇਤ ਕਈ ਭੱਤਿਆਂ ਵਿਚ ਕਟੌਤੀ ਕਰ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਫਰੰਟ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਮੁਲਾਜ਼ਮ ਫਰੰਟ ਪੰਜਾਬ ਦੇ ਸੁਬਾਈ ਪ੍ਰਧਾਨ ਬਾਜ਼ ਸਿੰਘ ਖਹਿਰਾਂ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਫਰੰਟ ਦੇ ਸੱਦੇ ਤੇ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤਰਨਤਾਰਨ,ਅਮ੍ਰਿੰਤਸਰ,ਪਟਿਆਲਾ,ਮੁਹਾਲੀ,ਰੋਪੜ ਬਠਿੰਡਾ, ਸ੍ਰੀ ਮੁਕਤਸ਼ਰ ਸਾਹਿਬ,ਸੰਗਰੂਰ, ਬਰਨਾਲਾ,ਲੁਧਿਆਣਾ,ਗੁਰਦਾਸਪੁਰ,ਪਠਾਨਕੋਟ,ਫਰੀਦਕੋਟ,ਫਿਰੋਜਪੁਰ,ਫਤਿਹਗੜ੍ਹ ਸਾਹਿਬ,ਹੁਬਿਆਰਪੁਰ,ਨਵਾਂ ਸਹਿਰ,ਜਲੰਧਰ ਆਦਿ ਸਹਿਰਾਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਫਰੰਟ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਪੜ੍ਹੋ ਹੋਰ ਖ਼ਬਰਾਂ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ

ਮੰਗ ਪੱਤਰ ਵਿੰਚ ਮੰਗ ਕੀਤੀ ਗਈ ਕਿ 6 ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ,2011 ਦੀ ਰੀਵਜਨ ਵਾਲੇ ਮੁਲਾਜਮਾਂ ਨੂੰ 2.25 ਦੀ ਥਾ ਤੇ 2.59 ਦੇ ਗੁਣਾਕ ਦਾ ਵਾਧਾ,ਮੁਲਾਜ਼ਮਾਂ ਦੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ,ਵਧੀ ਹੋਈ ਗਰੈਜੁਟੀ 1 ਜਨਵਰੀ 2016 ਤੋਂ ਦਿੱਤੀ ਜਾਵੇ,ਬਕਾਇਆਂ 11 ਕਿਸ਼ਤਾ ਦੀ ਬਜਾਏ ਇਕ ਕਿਸ਼ਤ ਵਿੱਚ ਦਿੱਤਾ ਜਾਵੇ। ਮੁਲਾਜ਼ਮ ਆਗੁਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਤਰੱਟੁੀਆਂ ਦੂਰ ਕਰੇ।

-PTCNews

Related Post