ਕਣਕ ਵੰਡ ਘਪਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੀਤੇ ਕਈ ਅਹਿਮ ਖੁਲਾਸੇ

By  Jagroop Kaur June 24th 2021 08:51 PM

ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀਏਸੀ ਦੇ ਮੈਂਬਰ ਇੰਜੀਨੀਅਰ ਸਵਰਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਘਟੀਆ ਕਵਾਲਿਟੀ ਦੀ ਕਣਕ ਵੰਡਣ ਦੇ ਘਪਲੇ ਦੀ ਜਾਂਚ ਡੀ ਐੱਫ ਐੱਸ ਸੀ ਨੇ ਮੁਕੰਮਲ ਕਰ ਲਈ ਹੈ ਅਤੇ ਕੁਝ ਕੁ ਛੋਟੇ ਮੋਟੇ ਅਧਿਕਾਰੀਆਂ ਦੇ ਵਿਰੁੱਧ ਰਿਪੋਰਟ ਬਣਾ ਕੇ ਉਪਰਲੇ ਵਿਭਾਗ ਨੂੰ ਚੰਡੀਗਡ਼੍ਹ ਵੀ ਭੇਜ ਦਿੱਤੀ ਹੈ। ਇੰਜਨੀਅਰ ਸਵਰਨ ਸਿੰਘ ਨੇ ਦੱਸਿਆ ਕਿ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹੇਠਲੇ ਲੈਵਲ ਦੇ 3 ਕੁ ਅਧਿਕਾਰੀਆਂ 'ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

Punjab's Rs 12,000cr food grain scam is a kick on India's stomach

Read more : ਨਿਤਿਨ ਗਡਕਰੀ ਨੇ ਕੀਤਾ ਵੱਡਾ ਐਲਾਨ,ਹਿਮਾਚਲ ‘ਚ ਸੁਰੰਗ ਦੇ ਨਿਰਮਾਣ ਨੂੰ ਸਰਕਾਰ ਨੇ ਉੱਚ...

ਸਵਰਨ ਸਿੰਘ ਨੇ ਜਾਂਚ ਕਰ ਰਹੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਘਪਲੇ ਦੀ ਗਾਜ ਸਿਰਫ ਛੋਟੇ-ਮੋਟੇ ਅਧਿਕਾਰੀਆਂ 'ਤੇ ਹੀ ਨਾ ਸੁੱਟੀ ਜਾਵੇ ਬਲਕਿ ਇਸ ਘਪਲੇ ਦੇ ਜ਼ਿੰਮੇਵਾਰ ਵੱਡੇ ਮਗਰਮੱਛਾਂ ਨੂੰ ਵੀ ਕਾਬੂ ਕੀਤਾ ਜਾਵੇ ।ਅਕਾਲੀ ਆਗੂ ਇੰਜੀਨੀਅਰ ਸਵਰਨ ਸਿੰਘ ਨੇ ਕਿਹਾ ਕਿ ਸਿਆਸੀ ਸ਼ਹਿ ਅਤੇ ਸਰਪ੍ਰਸਤੀ ਤੋਂ ਬਿਨਾਂ ਕੋਈ ਵੀ ਅਧਿਕਾਰੀ ਅਜਿਹੇ ਘਪਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਇਸ ਕਣਕ ਘਪਲੇ ਦਾ ਹਿੱਸਾ ਉੱਪਰ ਤਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨਾ ਉਪਰਲੇ ਮੁੱਖ ਦੋਸ਼ੀਆਂ ਨੂੰ ਹੱਥ ਨਹੀਂ ਪਾਇਆ ਜਾਂਦਾ ਉਦੋਂ ਤਕ ਅਜਿਹੇ ਘਪਲੇ ਨਹੀਂ ਰੁਕਣਗੇ।POSTERPOT Shiromani Akali Dal Logo series004 Wall Poster (300 GSM Matte  Paper, 13 X 19 Inch, Multicolour): Amazon.in: Home & Kitchen

Read more : ਕੁਰਸੀ ਬਚਾਉਣ ਲਈ ਕੁਝ ਵੀ ਕਰ ਸਕਦੇ ਹਨ ਕੈਪਟਨ ਅਮਰਿੰਦਰ ਸਿੰਘ :ਬਿਕਰਮ ਸਿੰਘ ਮਜੀਠੀਆ

ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਅਸਲ ਦੋਸ਼ੀਆਂ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਇਸ ਮੁੱਦੇ ਨੂੰ ਹੋਰ ਵੀ ਜ਼ੋਰ-ਸ਼ੋਰ ਨਾਲ ਉਠਾਵਾਂਗੇ ਅਤੇ ।ਗੌਰਤਲਬ ਹੈ ਕਿ ਇਸ ਕਣਕ ਘਪਲੇ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇਜ਼. ਸਵਰਨ ਸਿੰਘ ਨੇ ਚੁੱਕਿਆ ਸੀ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜਾਂਚ ਦੇ ਹੁਕਮ ਦਿੱਤੇ ਸਨ । ਉਨ੍ਹਾਂ ਨੇ ਡੀ.ਐੱਫ .ਐੱਸ .ਸੀ . ਮੈਡਮ ਗੀਤਾ ਦੀ ਅਗਵਾਈ ਚ ਪੰਜ ਮੈਂਬਰੀ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰਵਾਈ ਸੀ। ਇਸ ਤੋਂ ਬਾਅਦ ਹੀ ਇਨ੍ਹਾਂ ਅਧਿਕਾਰੀਆਂ ਦੀ ਘਪਲੇਬਾਜ਼ੀ ਦੇ ਸਬੂਤ ਸਾਹਮਣੇ ਆਏ ਸਨ

Related Post