ਸ਼੍ਰੋਮਣੀ ਅਕਾਲੀ ਦਲ ਨੇ ਰੋਸ ਵਿਖਾਵਾ ਕਰ ਰਹੀਆਂ ਨਰਸਾਂ ਪ੍ਰਤੀ ਢਿੱਲ ਮੱਠ ਵਾਲਾ ਰਵੱਈਆ ਅਪਣਾਉਣ 'ਤੇ ਪੰਜਾਬ ਸਰਕਾਰ ਦੀ ਕੀਤੀ ਜ਼ੋਰਦਾਰ ਨਿਖੇਧੀ

By  Shanker Badra March 1st 2019 08:09 PM

ਸ਼੍ਰੋਮਣੀ ਅਕਾਲੀ ਦਲ ਨੇ ਰੋਸ ਵਿਖਾਵਾ ਕਰ ਰਹੀਆਂ ਨਰਸਾਂ ਪ੍ਰਤੀ ਢਿੱਲ ਮੱਠ ਵਾਲਾ ਰਵੱਈਆ ਅਪਣਾਉਣ 'ਤੇ ਪੰਜਾਬ ਸਰਕਾਰ ਦੀ ਕੀਤੀ ਜ਼ੋਰਦਾਰ ਨਿਖੇਧੀ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਪਟਿਆਲਾ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਰੋਸ ਵਿਖਾਵਾ ਕਰ ਰਹੀਆਂ ਨਰਸਾਂ ਪ੍ਰਤੀ ਬਹੁਤ ਹੀ ਢਿੱਲ ਮੱਠ ਵਾਲਾ ਰਵੱਈਆ ਅਪਣਾਉਣ ਅਤੇ ਅਸੰਵੇਦਨਸ਼ੀਲ ਵਿਖਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

SAD Patiala protest Nurses Punjab government Condemnation ਸ਼੍ਰੋਮਣੀ ਅਕਾਲੀ ਦਲ ਨੇ ਰੋਸ ਵਿਖਾਵਾ ਕਰ ਰਹੀਆਂ ਨਰਸਾਂ ਪ੍ਰਤੀ ਢਿੱਲ ਮੱਠ ਵਾਲਾ ਰਵੱਈਆ ਅਪਣਾਉਣ 'ਤੇ ਪੰਜਾਬ ਸਰਕਾਰ ਦੀ ਕੀਤੀ ਜ਼ੋਰਦਾਰ ਨਿਖੇਧੀ

ਇਥੇ ਜਾਰੀ ਕੀਤੇ ਇਕ ਸਖਤ ਸ਼ਬਦਾਂ ਵਾਲੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਸੇਵਾਵਾਂ ਨਿਯਮਿਤ ਕੀਤੇ ਜਾਣ ਦੀ ਨਰਸਾਂ ਦੀ ਜਾਇਜ਼ ਮੰਗ ਪ੍ਰਤੀ ਬਹੁਤ ਹੀ ਢਿੱਲਾ ਮੱਠਾ ਤੇ ਅਸੰਵੇਦਨਸ਼ੀਲਤਾ ਵਾਲਾ ਰਵੱਈਆ ਅਪਣਾਇਆ ਹੋਇਆ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ, ਜੋ ਕਿ ਪੂਰੀ ਤਰ•ਾਂ ਗੁੰਮਰਾਹਕੁੰਨ, ਝੂਠੇ ਤੇ ਆਧਾਰਹੀਣ ਵਾਅਦਿਆਂ ਦੇ ਸਿਰ 'ਤੇ ਸੱਤਾ ਵਿਚ ਆਈ ਹੈ, ਨੇ ਨਰਸਾਂ ਅਤੇ ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਵਿਧਾਨ ਸਭਾ ਚੋਣਾਂ ਮੌਕੇ ਸੇਵਾਵਾਂ ਨਿਯਮਿਤ ਕੀਤੇ ਜਾਣ ਦਾ ਵਾਅਦਾ ਪੂਰਾ ਨਾ ਕਰਕੇ ਉਹਨਾਂ ਨਾਲ ਧੋਖਾ ਕੀਤਾ ਹੈ।

SAD Patiala protest Nurses Punjab government Condemnation ਸ਼੍ਰੋਮਣੀ ਅਕਾਲੀ ਦਲ ਨੇ ਰੋਸ ਵਿਖਾਵਾ ਕਰ ਰਹੀਆਂ ਨਰਸਾਂ ਪ੍ਰਤੀ ਢਿੱਲ ਮੱਠ ਵਾਲਾ ਰਵੱਈਆ ਅਪਣਾਉਣ 'ਤੇ ਪੰਜਾਬ ਸਰਕਾਰ ਦੀ ਕੀਤੀ ਜ਼ੋਰਦਾਰ ਨਿਖੇਧੀ

ਉਹਨਾਂ ਕਿਹਾ ਕਿ ਆਪਣੀਆਂ ਮੰਗਾਂ ਮਨਵਾਉਣ ਦੀ ਝਾਕ ਵਿਚ ਇਹਨਾਂ ਨਰਸਾਂ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰਨ ਵਰਗੇ ਸਖਤ ਰੋਸ ਵਿਖਾਵੇ ਕੀਤੇ ਹਨ ਤੇ ਇਹਨਾਂ ਵਿਚ ਇਹ ਗੰਭੀਰ ਫੱਟੜ ਵੀ ਹੋ ਗਈਆਂ ਹਨ ਪਰ ਸਰਕਾਰ ਇਹਨਾਂ ਦੀਆਂ ਚਿੰਤਾਵਾਂ ਦੂਰ ਕਰਨ ਵਿਚ ਅਸਫਲ ਰਹੀ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਰਾਜ ਦੌਰਾਨ ਸਮਾਜ ਦੇ ਇਕ ਵੀ ਵਰਗ ਨਾਲ ਆਪਣੇ ਵਾਅਦੇ ਪੂਰੇ ਨਹੀਂ ਕੀਤੇ।ਉਹਨਾਂ ਕਿਹਾ ਕਿ ਇਸਨੇ ਕਿਸਾਨਾਂ ਨਾਲ ਕਰਜ਼ਾ ਮੁਆਫੀ 'ਤੇ ਧੋਖਾ ਕੀਤਾ, ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਵਾਅਦੇ 'ਤੇ ਧੋਖਾ ਕੀਤਾ, ਦਲਿਤਾਂ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਭਲਾਈ ਸਕੀਮਾਂ ਵਿਚ ਅਥਾਹ ਵਾਧਾ ਕਰਨ ਦੇ ਨਾਂ 'ਤੇ ਧੋਖਾ ਕੀਤਾ ਹੈ।

SAD Patiala protest Nurses Punjab government Condemnation ਸ਼੍ਰੋਮਣੀ ਅਕਾਲੀ ਦਲ ਨੇ ਰੋਸ ਵਿਖਾਵਾ ਕਰ ਰਹੀਆਂ ਨਰਸਾਂ ਪ੍ਰਤੀ ਢਿੱਲ ਮੱਠ ਵਾਲਾ ਰਵੱਈਆ ਅਪਣਾਉਣ 'ਤੇ ਪੰਜਾਬ ਸਰਕਾਰ ਦੀ ਕੀਤੀ ਜ਼ੋਰਦਾਰ ਨਿਖੇਧੀ

ਇਸ ਦੌਰਾਨ ਸਾਬਕਾ ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਪਟਿਆਲਾ ਵਿਖੇ ਹਸਪਤਾਲ ਵਿਚ ਆਪਣੀ ਕਵਰੇਜ ਕਰਨ ਗਏ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੇ ਜਾਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੀਡੀਆ ਸਾਡੇ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸਨੂੰ ਮਾਣ ਸਨਮਾਨ ਦੇਣਾ ਚਾਹੀਦਾ ਹੈ ਪਰ ਸਰਕਾਰ ਇਸ ਖਿਲਾਫ ਧੱਕੇਸ਼ਾਹੀ ਵਾਲੇ ਕਦਮ ਚੁੱਕ ਰਹੀ ਹੈ ਤਾਂ ਕਿ ਇਸਨੂੰ ਕਾਂਗਰਸ ਪਾਰਟੀ ਦੀ ਸੱਚਾਈ ਉਜਾਗਰ ਕਰਨ ਤੇ ਇਸਦਾ ਮੁਖੌਟਾ ਲਾਹੁਣ ਤੋਂ ਰੋਕਿਆ ਜਾ ਸਕੇ।

-PTCNews

Related Post