ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ ਅਤੇ ਫਲਾਂ 'ਤੇ ਦਿੱਤੀ ਜਾਵੇਗੀ ਐੱਮਐੱਸਪੀ 

By  Shanker Badra March 1st 2021 02:26 PM

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ ਅਤੇ ਫਲਾਂ 'ਤੇ ਦਿੱਤੀ ਜਾਵੇਗੀ ਐੱਮਐੱਸਪੀ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਅਤੇ ਪੰਜਾਬ ਦੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਦਾ ਜਵਾਬ ਮੰਗਿਆ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਹਿਲਾਂ ਸੈਕਟਰ -25 ਵਿੱਚ ਰੈਲੀ ਕੀਤੀ ਜਾ ਰਹੀ ਹੈ ਅਤੇ ਬਾਅਦ ਵਿਚ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ।

SAD Protest in Chandigarh : Captain not fulfilled a single promise in 4 years : Sukhbir Singh Badal ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ ਅਤੇ ਫਲਾਂ 'ਤੇ ਦਿੱਤੀ ਜਾਵੇਗੀ ਐੱਮਐੱਸਪੀ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਦੀਆਂ ਝੂਠੀਆਂ ਸਹੁੰਆਂ ਦਾ ਅੱਜ ਪੰਜਾਬ ਦੇ ਲੋਕਜਵਾਬ ਮੰਗ ਰਹੇ ਹਨ। ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।ਕੈਪਟਨ ਨੇ 4 ਸਾਲਾਂ 'ਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ,ਜਿਸ ਕਰਕੇ ਅੱਜ ਪੰਜਾਬ ਦੇ ਲੋਕ ਕੈਪਟਨ ਤੋਂ ਜਵਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਨਾ ਮੁਆਫ ਕਰਨ 'ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਕੈਪਟਨ 4 ਸਾਲ ਕਿਤੇ ਦਿਖਾਈ ਨਹੀਂ ਦਿੱਤਾ , ਜਿਹੜਾ ਮੁੱਖ ਘਰੋਂ ਨਾ ਨਿਕਲੇ ਉਹ ਕਾਹਦਾ ਮੁੱਖ ਮੰਤਰੀ , ਪੰਜਾਬ ਇੱਕ ਅਜਿਹਾ ਸੂਬਾ ਜੋ ਮੁੱਖ ਤੋਂ ਬਿਨ੍ਹਾਂ ਚੱਲ ਰਿਹਾ।

SAD Protest in Chandigarh : Captain not fulfilled a single promise in 4 years : Sukhbir Singh Badal ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ ਅਤੇ ਫਲਾਂ 'ਤੇ ਦਿੱਤੀ ਜਾਵੇਗੀ ਐੱਮਐੱਸਪੀ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਬਜ਼ੁਰਗਾਂ ਨੂੰ 2500 ਰੁਪਏ ਬੁਢਾਪਾ ਪੈਨਸ਼ਨ , ਸ਼ਗਨ ਸਕੀਮ , ਨੌਜਵਾਨਾਂ ਨੂੰ ਖੇਡਣ ਲਈ ਸਟੇਡੀਅਮ , ਗਰੀਬਾਂ ਨੂੰ ਆਟਾ -ਦਲ ਦੇ ਨਾਲ-ਨਾਲ ਖੰਡ, ਸਮਾਰਟ ਫ਼ੋਨ ,ਲੜਕੀਆਂ ਨੂੰ ਪੀਐੱਚਡੀ ਤੱਕ ਮੁਫ਼ਤ ਪੜਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਕੈਪਟਨ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।ਸੁਖਬੀਰ ਨੇ ਕੈਪਟਨ ਸਰਕਾਰ ਦੇ 2017 ਦੇ ਚੋਣ ਪੱਤਰ ਦੀਆਂ ਸੱਚਾਈਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ। ਕਾਂਗਰਸ ਦਾ ਹਰ ਹਲਕਾ ਇੰਚਾਰਜ ਗੁੰਡਿਆਂ ਰਾਹੀਂ ਨਸ਼ਾ ਵਿਕਾ ਰਿਹਾ ਹੈ

SAD Protest in Chandigarh : Captain not fulfilled a single promise in 4 years : Sukhbir Singh Badal ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ ਅਤੇ ਫਲਾਂ 'ਤੇ ਦਿੱਤੀ ਜਾਵੇਗੀ ਐੱਮਐੱਸਪੀ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ 5 ਲੱਖ ਪਰਿਵਾਰਾਂ ਦੀਆਂ ਪੈਨਸਨਾਂ ਕੱਟ ਦਿੱਤੀਆਂ ਅਤੇ ਆਟਾ ਦਲ ਸਕੀਮ ਦੇ ਕਾਰਡ ਕੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਰਕਾਰ ਨੇ ਪੰਜਾਬ 'ਚ ਸੇਵਾ ਕੇਂਦਰ ਖੋਲ੍ਹੇ ਤਾਂ ਜੋ  ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਨਾਲ ਖਾਣੇ ਪੈਣ ਪਰ ਕਾਂਗਰਸ ਸਰਕਾਰ ਨੇ ਉਹ ਬੰਦ ਕਰ ਦਿੱਤੇ।  ਸੂਬੇ 'ਚ ਕਬੱਡੀਵਰਲਡ ਕੱਪ ਕਰਵਾਉਂਦੇ ਸੀ ਪਰ ਕੈਪਟਨ ਨੇ ਉਹ ਵੀ ਬੰਦ ਕਰ ਦਿੱਤੇ। ਕੈਪਟਨ ਨੇ ਇੱਕ ਵੀ ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ। ਕੈਪਟਨ ਸਰਕਾਰ ਤੇਲ 'ਤੇ 27 ਫ਼ੀਸਦ ਟੈਕਸ ਲਾਗਉਂਦੀ ਹੈ ,ਜਿਸ ਕਰਕੇ ਪੰਜਾਬ ਵਿੱਚ ਵੀ ਤੇਲ ਮਹਿੰਗਾ ਹੁੰਦਾ ਜਾ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ ਅਤੇ ਫਲਾਂ 'ਤੇ ਦਿੱਤੀ ਜਾਵੇਗੀ ਐੱਮਐੱਸਪੀ

ਉਨ੍ਹਾਂ ਕਿਹਾ ਕਿ ਐੱਮਐੱਸਪੀ ਦੀ ਲੜਾਈ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਸੀ ਅਤੇ ਪੰਜਾਬ 'ਚ 90 ਫ਼ੀਸਦੀ ਅਨਾਜ਼ ਮੰਡੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਹੁੰਦਿਆਂ ਕਿਸਾਨਾਂ ਨੂੰ ਟਿਊਬੈਲ ਕੁਨੈਕਸ਼ਨ ਦਿੱਤੇ ਤੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ। ਪੰਜਾਬ 'ਚ 90 ਫ਼ੀਸਦੀ ਅਨਾਜ਼ ਮੰਡੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ ਕਰੀਬ 70 ਵਾਅਦੇ ਕੀਤੇ ਪਰ ਇੱਕ ਵੀ ਪੂਰਾ ਨਹੀਂ ਕੀਤਾ।

SAD Protest in Chandigarh : Captain not fulfilled a single promise in 4 years : Sukhbir Singh Badal ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ ਅਤੇ ਫਲਾਂ 'ਤੇ ਦਿੱਤੀ ਜਾਵੇਗੀ ਐੱਮਐੱਸਪੀ

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿਕੈਪਟਨ ਨੇ ਇੱਕ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਕਰਵਾਇਆ।ਉਨ੍ਹਾਂ ਨੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਵਿੱਚ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਾਰੀਆਂ ਸਬਜ਼ੀਆਂ 'ਤੇ ਫਲਾਂ 'ਤੇ ਐੱਮਐੱਸਪੀ ਦਿੱਤੀ ਜਾਵੇਗੀ ,12000 ਹਜ਼ਾਰ ਪਿੰਡਾਂ 'ਚ ਗਲੀਆਂ ਨਾਲੀਆਂ ,ਸੜਕਾਂ ਬਣਾਈਆਂ ਜਾਣਗੀਆਂ ਅਤੇ ਪੀਣ ਯੋਗ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਜਿਹੜੇ ਮੁਲਾਜ਼ਮਾਂ ਨੂੰ 4 ਸਾਲ ਤੋਂ ਡੀਏ ਨਹੀਂ ਦਿਤਾ ਗਿਆ , ਸਾਡੀ ਸਰਕਾਰ ਆਉਣ 'ਤੇ ਅਸੀਂ ਦੇਵਾਂਗਾ।

-PTCNews

Related Post