ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਪੇਂਡੂ ਤੇ ਵਾਰਡ ਪੱਧਰ 'ਤੇ ਕੀਤੇ ਜਣਗੇ ਰੋਸ ਮੁਜ਼ਾਹਰੇ: ਸ਼੍ਰੋਮਣੀ ਅਕਾਲੀ ਦਲ

By  Shanker Badra July 28th 2020 02:13 PM -- Updated: July 28th 2020 02:15 PM

ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਪੇਂਡੂ ਤੇ ਵਾਰਡ ਪੱਧਰ 'ਤੇ ਕੀਤੇ ਜਣਗੇ ਰੋਸ ਮੁਜ਼ਾਹਰੇ: ਸ਼੍ਰੋਮਣੀ ਅਕਾਲੀ ਦਲ:ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਪੇਂਡੂ ਤੇ ਵਾਰਡ ਪੱਧਰ 'ਤੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ ,ਜਿਸ ਦੀ ਸ਼ੁਰੂਆਤ ਇਕ ਅਗਸਤ ਤੋਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਸਮੁੱਚੀ ਅਕਾਲੀ ਲੀਡਰਸ਼ਿਪ ਦੀ ਇਕ ਅਹਿਮ ਇਕੱਤਰਤਾ 'ਚ ਇੱਕ ਅਗਸਰ ਨੂੰ ਦਿੱਤੇ ਜਾਣ ਵਾਲੇ ਧਰਨਿਆਂ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ।

ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਪੇਂਡੂ ਤੇ ਵਾਰਡ ਪੱਧਰ 'ਤੇ ਕੀਤੇ ਜਣਗੇ ਰੋਸ ਮੁਜ਼ਾਹਰੇ :  ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਐਸ ਸੀ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਦਾ ਕਰੋੜਾਂ ਰੁਪਏ ਦਾ ਬਕਾਇਆ, ਬੰਦ ਪਈਆਂ ਲੋਕ ਭਲਾਈ ਸਕੀਮਾਂ ਜਿਵੇ ਸ਼ਗਨ ਸਕੀਮ, ਬੁਢਾਪਾ ਪੈਨਸ਼ਨ , ਨੀਲੇ ਕਾਰਡਾਂ ਅਤੇ ਬਿਜਲੀ ਦੀਆਂ ਦਰਾਂ 'ਚ ਹੋ ਰਹੇ ਬੇਹਿਸਾਬ ਵਾਧੇ ਆਦਿ ਮੁੱਦਿਆਂ 'ਤੇ ਸੁਤੀ ਸਰਕਾਰ ਨੂੰ ਜਗਾਉਣ ਲਈ ਧਰਨੇ ਦਿੱਤੇ ਜਣਗੇ।

ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਪੇਂਡੂ ਤੇ ਵਾਰਡ ਪੱਧਰ 'ਤੇ ਕੀਤੇ ਜਣਗੇ ਰੋਸ ਮੁਜ਼ਾਹਰੇ :  ਸ਼੍ਰੋਮਣੀ ਅਕਾਲੀ ਦਲ

ਉਨ੍ਹਾਂ ਕਿਹਾ ਕਿ ਇਕ ਅਗਸਤ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ -ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ -ਵੱਖ ਵਾਰਡਾਂ 'ਚ ਸਵੇਰੇ 10 ਤੋਂ 11 ਵਜੇ ਤੱਕ ਇਕ ਘੰਟੇ ਲਈ ਧਰਨੇ ਦਿੱਤੇ ਜਣਗੇ ਅਤੇ ਕੋਰੋਨਾ ਦੇ ਮੱਦੇਨਜ਼ਰ ਲਾਈਆ ਪਾਬੰਦੀਆਂ ਦੀ ਇਨ ਬਿਨ ਪਾਲਣਾ ਕੀਤੀ ਜਾਵੇਗੀ।

ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਪੇਂਡੂ ਤੇ ਵਾਰਡ ਪੱਧਰ 'ਤੇ ਕੀਤੇ ਜਣਗੇ ਰੋਸ ਮੁਜ਼ਾਹਰੇ :  ਸ਼੍ਰੋਮਣੀ ਅਕਾਲੀ ਦਲ

ਉਨ੍ਹਾਂ ਦੱਸਿਆ ਕਿ ਪੇਂਡੂ ਤੇ ਵਾਰਡ ਪੱਧਰ 'ਤੇ ਲਾਏ ਜਾਣ ਵਾਲੇ ਇਨ੍ਹਾਂ ਧਰਨਿਆਂ 'ਚ ਇੱਕ ਸਮੇਂ 'ਚ 5 ਵਰਕਰ ਹੀ ਸ਼ਾਮਿਲ ਹੋਣਗੇ। ਰਣੀਕੇ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਲਈ ਵਰਕਰਾਂ 'ਚ ਭਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

-PTCNews

Related Post