ਕੇਂਦਰ ਵੱਲੋਂ ਕਣਕ ਦੇ ਘੱਟੋ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਰੱਦ

By  Shanker Badra September 22nd 2020 10:10 AM

ਕੇਂਦਰ ਵੱਲੋਂ ਕਣਕ ਦੇ ਘੱਟੋ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਰੱਦ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਆਉਂਦੇ ਸੀਜ਼ਨ ਲਈ ਘੱਟੋ ਘੱਟ ਸਮਰਥਨ ਮੁੱਲ ਵਿਚ 50 ਰੁਪਏ ਦਾ ਵਾਧਾ ਰੱਦ ਕਰ ਦਿੱਤਾ ਹੈ।

ਕੇਂਦਰ ਵੱਲੋਂ ਕਣਕ ਦੇ ਘੱਟੋ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਰੱਦ

ਸ੍ਰੀ ਬਾਦਲ ਨੇ ਇਸ ਵਾਧੇ ਨੂੰ ਨਾਕਾਫੀ ਕਰਾਰ ਦਿੰਦਿਆਂ ਕਿਹਾ ਕਿ ਇਹ ਵਾਧਾ ਉਹਨਾਂ ਕਿਸਾਨਾਂ ਲਈ ਵੱਡੀ ਮਾਯੂਸੀ ਹੈ ਜੋ ਪਹਿਲਾਂ ਹੀ ਆਪਣੀ ਜਿਣਸ ਦਾ ਸਹੀ ਭਾਅ ਨਾ ਮਿਲਣ ਖਿਲਾਫ ਸੰਘਰਸ਼ ਕਰ ਰਹੇ ਹਨ।

ਕੇਂਦਰ ਵੱਲੋਂ ਕਣਕ ਦੇ ਘੱਟੋ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਰੱਦ

ਸ੍ਰੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੋਰ ਜਿਣਸਾਂ ਲਈ ਐਲਾਨਿਆ ਘੱਟੋ ਘੱਟ ਸਮਰਥਨ ਮੁੱਲ ਬੇਮਾਇਨਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਜਿਣਸਾਂ ਲਈ ਯਕੀਨੀ ਖਰੀਦ ਦੇ ਪ੍ਰਬੰਧ ਨਹੀਂ ਹਨ।

ਕੇਂਦਰ ਵੱਲੋਂ ਕਣਕ ਦੇ ਘੱਟੋ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਰੱਦ

ਉਹਨਾਂ ਕਿਹਾ ਕਿ ਕੀਤੇ ਗਏ ਵਾਧੇ ਨਾਲ ਤਾਂ ਜਿਣਸ ਦੀ ਪੈਦਾਵਾਰ ’ਤ ਹੋ ਰਿਹਾ ਵਾਧੂ ਖਰਚ ਵੀ ਪੂਰਾ ਨਹੀਂ ਹੋ ਸਕੇਗਾ।

-PTCNews

Related Post