ਇਹਨਾਂ ਦੇਸ਼ਾਂ 'ਚ ਜੇਬਾਂ ਭਰ ਕੇ ਹੁੰਦੀ ਹੈ ਕਮਾਈ, 15 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤਨਖਾਹ !!

By  Joshi September 2nd 2018 06:54 PM

salary wise top ten countries: ਇਹਨਾਂ ਦੇਸ਼ਾਂ 'ਚ ਜੇਬਾਂ ਭਰ ਕੇ ਹੁੰਦੀ ਹੈ ਕਮਾਈ, 15 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤਨਖਾਹ !! ਵਧੀਆ ਭਵਿੱਖ ਲਈ ਕਮਾਈ ਦਾ ਵੀ ਵਧੀਆ ਹੋਣਾ ਅਹਿਮ ਮੰਨਿਆ ਜਾਂਦਾ ਹੈ ਅਤੇ ਇਸੇ ਕਮਾਈ ਦੀ ਭਾਲ ਵਿੱਚ ਲੱਖਾਂ ਲੋਕ ਦੇਸ਼ ਛੱਡ ਕੇ ਵਿਦੇਸ਼ ਜਾਂਦੇ ਹਨ। ਪਰ ਕੁਝ ਦੇਸ਼ ਅਜਿਹੇ ਹਨ, ਜਿੱਥੇ ਘੱਟ ਤੋਂ ਘੱਟ ਤਨਖਾਹ ਵੀ 15 ਲੱਖ ਹੁੰਦੀ ਹੈ ਅਤੇ ਕਾਮੇ ਖੁਸ਼ਹਾਲ ਜੀਵਨ ਬਤੀਤ ਕਰਦੇ ਹਨ। ਅਜਿਹੇ ਹੀ ਕੁਝ ਦੇਸ਼ ਹਨ, ਜਿੰਨ੍ਹਾਂ 'ਚ ਪਹਿਲਾ ਨਾਮ ਆਉਂਦਾ ਹੈ ਲਗਜਮਬਰਗ ਦਾ। ਇੱਥੇ ਕਾਮਿਆਂ ਨੂੰ 700-750 ਰੁ:/ਘੰਟਾ ਤਨਖਾਹ ਮਿਲਦੀ ਹੈ, ਜੋ ਕਿ ਕਰੀਬ 15 ਲੱਖ 19 ਹਜ਼ਾਰ ਰੁਪਏ ਸਾਲਾਨਾ ਬਣਦੀ ਹੈ।  salary wise top ten countriesਇਸ ਤੋਂ ਬਾਅਦ ਨੰਬਰ ਆਉਂਦਾ ਹੈ ਨੀਦਰਲੈਂਡ ਦਾ ਜਿੱਥੇ ਘੱਟੋ ਘੱਟ ਤਨਖਾਹ 14 ਲੱਖ 77 ਹਜ਼ਾਰ ਰੁਪਏ/ਸਾਲਾਨਾ ਹੁੰਦੀ ਹੈ।  ਤੀਸਰੇ ਨੰਬਰ 'ਤੇ ਆਸਟ੍ਰੇਲੀਆ ਦਾ ਨੰਬਰ ਆਉਂਦਾ ਹੈ, ਜਿੱਥੇ ਸਾਲਾਨਾ ਤਨਖਾਹ 14 ਲੱਖ 61 ਹਜ਼ਾਰ ਰੁਪਏ ਹੁੰਦੀ ਹੈ।  ਚੌਥੇ ਨੰਬਰ 'ਤੇ ਆਉਣ ਵਾਲੇ ਦੇਸ਼ ਬੈਲਜੀਅਮ ਦੇ ਕਾਮਿਆਂ ਨੂੰ 14 ਲੱਖ 08 ਹਜ਼ਾਰ ਰੁਪਏ ਤਨਖਾਹ /ਸਾਲਾਨਾ ਮਿਲਦੀ ਹੈ।  ਕਮਾਈ ਦੇ ਮਾਮਲੇ 'ਚ ਜਰਮਨੀ ਪੰਜਵੇਂ ਨੰਬਰ 'ਤੇ ਆਉਂਦਾ ਹੈ, ਜਿੱਥੇ ਸਾਲਾਨਾ ਤਨਖਾਹ ਕਰੀਬ 13 ਲੱਖ 87 ਹਜ਼ਾਰ ਰੁਪਏ ਹੈ।  ਫਰਾਂਸ ਕਾਮਿਆਂ ਦੀ ਖੁਸ਼ਹਾਲ ਜ਼ਿੰਦਗੀ 'ਚ ਯੋਗਦਾਨ ਪਾਉਣ ਵਾਲਾ ਛੇਵਾਂ ਦੇਸ਼ ਹੈ, ਜਿੱਥੇ ਕਾਮੇ ਕਰੀਬ 13 ਲੱਖ 58 ਹਜ਼ਾਰ ਰੁਪਏ ਸਾਲਾਨਾ ਕਮਾ ਸਕਦੇ ਹਨ।  ਸੱਤਵਾਂ ਸਥਾਨ ਨਿਊਜ਼ੀਲੈਂਡ ਦਾ ਆਉਂਦਾ ਹੈ, ਜਿੱਥੇ ਕਰੀਬ 12 ਲੱਖ 87 ਹਜ਼ਾਰ ਰੁਪਏ/ਸਾਲਾਨਾ ਕਮਾਈ ਹੁੰਦੀ ਹੈ।  ਇਹਨਾਂ ਮੁਲਕਾਂ ਤੋਂ ਬਾਅਦ ਆਇਰਲੈਂਡ, ਯੂ.ਕੇ. ਅਤੇ ਕੈਨੇਡਾ ਆਉਂਦਾ ਹੈ, ਜਿੱਥੇ ਕ੍ਰਮਵਾਰ ਤਨਖਾਹ ਕਰੀਬ 12 ਲੱਖ 60 ਹਜ਼ਾਰ ਰੁਪਏ, ਕਰੀਬ 11 ਲੱਖ 68 ਹਜ਼ਾਰ ਰੁਪਏ ਅਤੇ ਕਰੀਬ 11 ਲੱਖ 17 ਹਜ਼ਾਰ ਰੁਪਏ ਹੁੰਦੀ ਹੈ।  —PTC News

Related Post