BIG BOSS 6 ਦੀ ਪ੍ਰਤੀਭਾਗੀ ਨੇ ਫ਼ਿਲਮ ਇੰਡਸਟਰੀ ਨੂੰ ਕਿਹਾ ਅਲਵਿਦਾ

By  Jagroop Kaur October 9th 2020 07:41 PM

ਟੀਵੀ ਅਤੇ ਬਾਲੀਵੁੱਡ ਅਦਾਕਾਰਾ , 'ਬਿੱਗ ਬੌਸ 6' ਦੀ ਮੁਕਾਬਲੇਬਾਜ਼ ਰਹੀ ਸਨਾ ਖਾਨ ਨੇ ਫ਼ਿਲਮ ਜਗਤ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਹਾਲ ਹੀ ਚ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ। ਉਸ ਨੇ ਫ਼ਿਲਮ ਜਗਤ ਛੱਡਣ ਦੀ ਵਜ੍ਹਾ ਇਸਲਾਮ ਦੱਸੀ ਹੈ। ਸਨਾ ਨੇ ਕਿਹਾ ਹੈ ਕਿ ਉਹ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ ਅਤੇ ਹੁਣ ਤੋਂ ਅੱਲ੍ਹਾ ਦੇ ਆਦੇਸ਼ਾਂ ਦਾ ਪਾਲਨ ਕਰੇਗੀ।Sana Khan Quits Film Industryਇੰਸਟਾਗ੍ਰਾਮ ਅਕਾਊਂਟ 'ਤੇ ਰੋਮਨ, ਅੰਗਰੇਜ਼ੀ ਤੇ ਅਰਬੀ ਵਰਗੀਆਂ ਤਿੰਨ ਭਾਸ਼ਾਵਾਂ 'ਚ ਪੋਸਟ ਸਾਂਝੀ ਕੀਤੀ ਹੈ। ਸਨਾ ਲਿਖਿਆ ਕਿ 'ਭਰਾਵੋਂ ਤੇ ਭੈਣੋਂ ਅੱਜ ਮੈਂ ਆਪਣੀ ਜ਼ਿੰਦਗੀ ਦੇ ਇਕ ਅਹਿਮ ਮੋੜ 'ਤੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਸਾਲਾਂ ਤੋਂ ਸ਼ੋਅ ਬਿੱਜ ਦੀ ਜ਼ਿੰਦਗੀ ਗੁਜ਼ਾਰ ਰਹੀ ਹਾਂ ਅਤੇ ਇਸ ਅਰਸੇ 'ਚ ਮੈਨੂੰ ਹਰ ਤਰ੍ਹਾਂ ਦੀ ਸ਼ੋਹਰਤ, ਇੱਜ਼ਤ ਅਤੇ ਦੌਲਤ ਆਪਣੇ ਚਾਹੁਣ ਵਾਲਿਆਂ ਵਲੋਂ ਨਸੀਬ ਹੋਈ ਹੈ, ਜਿਸ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ।

PunjabKesariਹੁਣ ਕੁਝ ਦਿਨ ਤੋਂ ਮੇਰੇ 'ਤੇ ਇਹ ਅਹਿਸਾਸ ਕਬਜਾ ਕਰਕੇ ਬੈਠਾ ਹੋਇਆ ਹੈ ਕਿ ਇਨਸਾਨ ਦੇ ਦੁਨੀਆ 'ਚ ਆਉਣ ਦਾ ਉਦੇਸ਼ ਕੀ ਸਿਰਫ਼ ਇਹੀ ਹੈ ਕਿ ਉਹ ਦੌਲਤ ਤੇ ਸ਼ੋਹਰਤ ਕਮਾਏ? ਕੀ ਉਸ ਦਾ ਇਹ ਫਰਜ ਨਹੀਂ ਹੈ ਕਿ ਉਹ ਆਪਣੀ ਜ਼ਿੰਦਗੀ ਉਨ੍ਹਾਂ ਲੋਕਾਂ ਦੀ ਸੇਵਾ 'ਚ ਗੁਜਾਰੇ, ਜੋ ਬੇਸਹਾਰਾ ਤੇ ਬਿਨਾਂ ਘਰ ਤੋਂ ਰਹਿੰਦੇ ਹਨ? ਕੀ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਦੀ ਮੌਤ ਕਿਸੇ ਵੀ ਸਮੇਂ ਹੋ ਸਕਦੀ ਹੈ? ਅਤੇ ਮਰਨ ਤੋਂ ਬਾਅਦ ਉਸ ਦਾ ਕੀ ਬਣਨ ਵਾਲਾ ਹੈ? ਇਨ੍ਹਾਂ ਦੋ ਸਵਾਲਾਂ ਦਾ ਜਵਾਬ ਮੈਂ ਕਾਫ਼ੀ ਸਮੇਂ ਭਾਲ ਰਹੀ ਹਾਂ। ਖਾਸਤੌਰ 'ਤੇ ਇਸ ਦੂਜੇ ਸਵਾਲ ਦਾ ਜਵਾਬ ਕਿ ਮਰਨ ਤੋਂ ਬਾਅਦ ਮੇਰਾ ਕੀ ਬਣੇਗਾ।

PunjabKesari

ਇਸ ਤੇ ਲਿਖਦੇ ਹੋਏ ਸਨਾ ਖਾਨ ਨੇ ਲਿਖਿਆ, 'ਇਸ ਸਵਾਲ ਦਾ ਜਵਾਬ ਜਦੋਂ ਮੈਂ ਆਪਣੇ ਧਰਮ 'ਚ ਤਲਾਸ਼ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਦੁਨੀਆ ਦੀ ਇਹ ਜ਼ਿੰਦਗੀ ਅਸਲ 'ਚ ਮਰਨ ਤੋਂ ਬਾਅਦ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੈ। ਇਸ ਲਈ ਮੈਂ ਅੱਜ ਤੋਂ ਐਲਾਨ ਕਰਦੀ ਹਾਂ ਕਿ ਅੱਜ ਤੋਂ ਮੈਂ ਆਪਣੇ ਸ਼ੋਅ ਬਿੱਜ (ਦਿਖਾਵੇ) ਦੀ ਜ਼ਿੰਦਗੀ ਛੱਡ ਕੇ ਇਨਸਾਨੀਅਤ ਦੀ ਸੇਵਾ ਅਤੇ ਅੱਲ੍ਹਾ ਦੇ ਹੁਕਮਾਂ 'ਤੇ ਚੱਲਣ ਦਾ ਪੱਕ ਇਰਾਦਾ ਕਰਦੀ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਉਹ ਮੈਨੂੰ ਦਿਖਾਵੇ ਦੇ ਕੰਮ ਲਈ ਦਾਵਤ ਨਾ ਦੇਣ। ਬਹੁਤ-ਬਹੁਤ ਧੰਨਵਾਦ।'Bigg Boss 6 Sana Khan Bids Goodbye To Showbiz Industry Forever - सना खान ने  फिल्म इंडस्ट्री को कहा गुडबाय, इंस्टा पोस्ट में इस्लाम को लेकर कही ये बात!  - Hindi Rush - News

ਸਨਾ ਖਾਨ ਨੇ ਸਾਲ 2005 'ਚ ਫ਼ਿਲਮ 'ਯਹੀ ਹੈ ਹਾਈ ਸੋਸਾਇਟੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਬੰਬੇ ਟੂ ਗੋਆ', 'ਧਨ ਧਨਾ ਧਨ ਗੋਲ', 'ਹੱਲਾ ਬੋਲ', 'ਜੈ ਹੋ', 'ਵਜ੍ਹਾ ਤੁਮ ਹੋ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ ਸੀ। ਕੁਝ ਦਿਨ ਪਹਿਲਾਂ ਸਨਾ ਖਾਨ ਵੈੱਬ ਸੀਰੀਜ਼ 'ਸਪੈਸ਼ਲ ਆਪਸ' 'ਚ ਨਜ਼ਰ ਆਈ ਸੀ।सना खान बॉलीवुड छोड़ अब करेंगी मानवता की सेवा, कहा- मज़हब ने सिखाया... |  bollywood - News in Hindi - हिंदी न्यूज़, समाचार, लेटेस्ट-ब्रेकिंग न्यूज़  इन हिंदीਹਿੰਦੀ ਫ਼ਿਲਮਾਂ ਤੋਂ ਇਲਾਵਾ ਸਨਾ ਨੇ ਤੇਲੁਗੂ ਤੇ ਤਮਿਲ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਖਾਨ ਆਪਣੇ ਜੀਵਨ ਚ ਕਿ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜੋ ਵੀ ਫੈਸਲਾ ਸਨ ਵਲੋਂ ਲਿਆ ਗਿਆ ਹੈ ਉਹ ਕਬੀਲੇ ਤਾਰੀਫ ਹੈ

Related Post