ਸੰਗਰੂਰ ਪੁਲਿਸ ਨੇ ਖਾਲਿਸਤਾਨ ਗਦਰ ਫ਼ੋਰਸ ਦੇ ਮੈਂਬਰ ਸ਼ਬਨਮਦੀਪ ਦੇ ਸਾਥੀ ਜਤਿੰਦਰ ਸਿੰਘ ਨੂੰ ਦਬੋਚਿਆ

By  Jashan A November 19th 2018 06:02 PM -- Updated: November 19th 2018 06:03 PM

ਸੰਗਰੂਰ ਪੁਲਿਸ ਨੇ ਖਾਲਿਸਤਾਨ ਗਦਰ ਫ਼ੋਰਸ ਦੇ ਮੈਂਬਰ ਸ਼ਬਨਮਦੀਪ ਦੇ ਸਾਥੀ ਜਤਿੰਦਰ ਸਿੰਘ ਨੂੰ ਦਬੋਚਿਆ,ਸੰਗਰੂਰ: ਅੰਮ੍ਰਿਤਸਰ ਡੇਰੇ 'ਤੇ ਹਮਲੇ ਤੋਂ ਬਾਅਦ ਅਲਰਟ ਵਿੱਚ ਆਈ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਇੱਕ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਖਾਲਿਸਤਾਨ ਗਦਰ ਫ਼ੋਰਸ ਦੇ ਇੱਕ ਦਹਿਸ਼ਤਗਰਦ ਜਤਿੰਦਰ ਸਿੰਘ ਨੂੰ ਦਿੜ੍ਹਬਾ ਤੋਂ ਗਿਰਫਤਾਰ ਕੀਤਾ ਹੈ। sangrur ਜ਼ਿਕਰਯੋਗ ਹੈ ਕਿ ਜਤਿੰਦਰ ਸਿੰਘ ਕੁੱਝ ਦਿਨ ਪਹਿਲਾਂ ਪਟਿਆਲਾ ਤੋਂ ਗਿਰਫਤਾਰ ਕੀਤੇ ਗਏ ਦਹਿਸ਼ਤਗਰਦ ਸ਼ਬਨਮਦੀਪ ਸਿੰਘ ਦਾ ਸਾਥੀ ਹੈ ਅਤੇ ਉਸ 'ਤੇ ਇਲਜ਼ਾਮ ਹੈ ਕਿ ਅੱਤਵਾਦੀ ਸੰਗਠਨਾਂ ਤੋਂ ਪੈਸੇ ਲੈਣ ਦੀ ਖਾਤਰ ਉਸ ਨੇ ਹਰਿਆਣਾ ਅਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ ਸੀ ਅਤੇ ਅੱਗੇ ਵੀ ਇਨ੍ਹਾਂ ਦੇ ਮਨਸੂਬੇ ਦਹਿਸ਼ਤ ਫੈਲਾਉਣ ਦੇ ਸਨ। policeਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਪਟਿਆਲਾ ਪੁਲਿਸ ਨੇ ਖਾਲਿਸਤਾਨ ਗਦਰ ਫ਼ੋਰਸ ਦੇ ਮੈਂਬਰ ਸ਼ਬਨਮਦੀਪ ਸਿੰਘ ਨੂੰ ਗਿਰਫਤਾਰ ਕੀਤਾ ਸੀ ਜਿਸ ਦੇ ਬਾਅਦ ਪਟਿਆਲਾ ਪੁਲਿਸ ਸ਼ਬਨਮਦੀਪ ਦੇ ਦੂਜੇ ਨਾਲ ਜਤਿੰਦਰ ਸਿੰਘ ਦੀ ਤਲਾਸ਼ ਵਿੱਚ ਜੁਟੀ ਸੀ, ਪਰ ਜ਼ਿਲ੍ਹਾ ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਦਹਿਸ਼ਤਗਰਦ ਜਤਿੰਦਰ ਨੂੰ ਦਿੜ੍ਹਬਾ ਦੇ ਬਸ ਸਟੈਂਡ ਤੋਂ ਗਿਰਫਤਾਰ ਕਰ ਲਿਆ। ਇਸ ਮਾਮਲੇ ਸਬੰਧੀ ਪੁਲਿਸ ਦਾ ਹੈ ਕਿ ਆਰੋਪੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। —PTC News

Related Post