ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਸ਼ੁਰੂ ਹੋਈ ਸਰਬੱਤ ਦਾ ਭੱਲਾ ਐਕਸਪ੍ਰੈਸ' ਟਰੇਨ ਦਾ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ

By  Shanker Badra October 4th 2019 04:43 PM -- Updated: October 4th 2019 05:05 PM

ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਸ਼ੁਰੂ ਹੋਈ ਸਰਬੱਤ ਦਾ ਭੱਲਾ ਐਕਸਪ੍ਰੈਸ' ਟਰੇਨ ਦਾ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ:ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਸੁਲਤਾਨਪੁਰ ਲੋਧੀ ਜਾਣ ਵਾਲੀ 'ਸਰਬੱਤ ਦਾ ਭਲਾ' ਐਕਸਪ੍ਰੈੱਸ ਟਰੇਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਅੱਜ ਸ਼ੁਰੂ ਹੋਈ ਹੈ। ਜਿਸ ਦਾ ਅੱਜ ਵੱਖ -ਵੱਖ ਰੇਲਵੇ ਸਟੇਸ਼ਨਾਂ 'ਤੇ ਪਹੁੰਚਣ 'ਤੇ ਸਵਾਗਤ ਕੀਤਾ ਗਿਆ ਹੈ। [caption id="attachment_346556" align="aligncenter" width="300"]Sarbat Da Bhalla Express Train Sultanpur Lodhi arrival welcome ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਸ਼ੁਰੂ ਹੋਈ ਸਰਬੱਤ ਦਾ ਭੱਲਾ ਐਕਸਪ੍ਰੈਸ' ਟਰੇਨ ਦਾ ਸੁਲਤਾਨਪੁਰ ਲੋਧੀਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ[/caption] ਇਸ ਦੌਰਾਨ 'ਸਰਬੱਤ ਦਾ ਭਲਾ' ਐਕਸਪ੍ਰੈੱਸ ਟਰੇਨ ਦਾਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਈ ਹੈ।ਇਸ ਦੌਰਾਨ ਸੰਗਤਾਂ ਵੱਲੋਂ ਸਰਬੱਤ ਦਾ ਭਲਾ' ਐਕਸਪ੍ਰੈੱਸ ਟਰੇਨਦਾ ਇੱਥੇ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜਗੀਰ ਕੌਰ, ਸਾਬਕਾ ਪ੍ਰਧਾਨ ਡਾ. ਉਪਿੰਦਰਜੀਤ ਕੌਰ ਅਤੇ ਹੋਰ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ। [caption id="attachment_346557" align="aligncenter" width="300"] Sarbat Da Bhalla Express Train Sultanpur Lodhi arrival welcome ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਸ਼ੁਰੂ ਹੋਈ ਸਰਬੱਤ ਦਾ ਭੱਲਾ ਐਕਸਪ੍ਰੈਸ' ਟਰੇਨ ਦਾ ਸੁਲਤਾਨਪੁਰ ਲੋਧੀਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ[/caption] ਇਹ ਟਰੇਨ ਨਵੀਂ ਦਿੱਲੀ ਤੋਂ ਸ਼ਕੁਰਬਾਸਤੀ, ਬਹਾਦਰਗੜ, ਰੋਹਤਕ, ਜੀਂਦ, ਨਰਵਾਨਾ, ਜਾਖਲ, ਸੰਗਰੂਰ, ਧੂਰੀ, ਲੁਧਿਆਣਾ, ਮੋਗਾ, ਜਲੰਧਰ ਸ਼ਹਿਰ, ਸੁਲਤਾਨਪੁਰ ਲੋਧੀ ਤੋਂ ਲੋਹੀਆਂ ਖਾਸ ਜਾਏਗੀ। ਦਿੱਲੀ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿਚ ਲੋਕ ਪੰਜਾਬ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਇਹ ਟ੍ਰੇਨ ਬਹੁਤ ਲਾਭਕਾਰੀ ਸਿੱਧ ਹੋਵੇਗੀ। ਖ਼ਾਸਕਰ ਕਈ ਸਟੇਸ਼ਨਾਂ 'ਤੇ ਇਸ ਦੇ ਖੜੋਤ ਕਾਰਨ ਰੇਲਵੇ ਦੇ ਜ਼ਿਆਦਾ ਤੋਂ ਜ਼ਿਆਦਾ ਯਾਤਰੀ ਇਸ ਦਾ ਲਾਭ ਲੈਣ ਦੇ ਯੋਗ ਹੋਣਗੇ। ਇਸਦੇ ਨਾਲ ਹੀ ਇਕ ਹੋਰ ਕਾਰਨ ਇਹ ਹੈ ਕਿ ਯਾਤਰੀ ਘੱਟ ਕਿਰਾਏ ਦੇ ਕਾਰਨ ਇਸ ਰੇਲ ਯਾਤਰਾ ਨੂੰ ਤਰਜੀਹ ਦੇਣਗੇ। [caption id="attachment_346559" align="aligncenter" width="300"]Sarbat Da Bhalla Express Train Sultanpur Lodhi arrival welcome ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਸ਼ੁਰੂ ਹੋਈ ਸਰਬੱਤ ਦਾ ਭੱਲਾ ਐਕਸਪ੍ਰੈਸ' ਟਰੇਨ ਦਾ ਸੁਲਤਾਨਪੁਰ ਲੋਧੀਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ[/caption] ਜ਼ਿਕਰਯੋਗ ਹੈ ਕਿ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਤੇ ਕੇਂਦਰੀ ਮੰਤਰੀ ਹਰਸ਼ ਵਰਧਨ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸਵੇਰੇ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਸਰਬੱਤ ਦਾ ਭਲਾ ਐਕਸਪ੍ਰੈਸ' ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਹ ਰੇਲ ਗੱਡੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਹੀਆਂ ਖ਼ਾਸ (ਵਾਇਆ ਸੁਲਤਾਨਪੁਰ ਲੋਧੀ) ਤੱਕ ਚਲੇਗੀ। -PTCNews

Related Post