ਸਰਗੁਣ ਮਹਿਤਾ ਸ਼ਰੇਆਮ ਸੜਕ 'ਤੇ ਇਸ ਪੰਜਾਬੀ ਅਦਾਕਾਰਾ ਨਾਲ ਹੋਈ ਹੱਥੋਪਾਈ, ਵੀਡੀਓ ਵਾਇਰਲ

By  Riya Bawa May 10th 2022 03:04 PM -- Updated: May 10th 2022 03:06 PM

ਚੰਡੀਗੜ੍ਹ: ਸਰਗੁਣ ਮਹਿਤਾ, (Sargun Mehta) ਜਿਸ ਨੇ ਪੰਜਾਬ ਇੰਡਸਟਰੀ ਤੋਂ ਛੋਟੇ ਪਰਦੇ ਤੱਕ ਆਪਣੇ ਸਭ ਤੋਂ ਵਧੀਆ ਸਫ਼ਰ ਨੂੰ ਪੂਰਾ ਕੀਤਾ ਹੈ ਜੋ ਅੱਜ ਪੰਜਾਬੀ ਫ਼ਿਲਮਾਂ ਵਿਚ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ। ਉੱਥੇ ਉਹ ਲਗਾਤਾਰ ਫਿਲਮਾਂ ਕਰ ਰਹੀ ਹੈ ਤੇ ਉਸ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੁਣ 13 ਮਈ 2022 ਨੂੰ ਉਸ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਸੋਂਕਣ ਸੌਣਕੇ' ਆ ਰਹੀ ਹੈ।

Saunkan Saunkne, Ammy Virk, sargun mehta, Nimrat Khaira, pollywood news, Nimrat Khaira

ਇਸ ਫਿਲਮ ਵਿਚਕਾਰ ਸਰਗੁਣ (Sargun Mehta)  ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹੱਲਾ ਮਚਾ ਦਿੱਤਾ ਹੈ। ਇਸ ਵੀਡੀਓ 'ਚ ਉਹ ਫਿਲਮ ਦੀ ਆਪਣੀ ਸਹਿ-ਅਦਾਕਾਰਾ ਨਿਮਰਤ ਖਹਿਰਾ (Nimrat Khaira) ਨਾਲ ਹੈ ਪਰ ਜਿਸ ਤਰ੍ਹਾਂ ਉਸ ਨੂੰ ਦੇਖਿਆ ਗਿਆ ਹੈ, ਉਸ ਤਰ੍ਹਾਂ ਉਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Saunkan Saunkne, Ammy Virk, sargun mehta, Nimrat Khaira, pollywood news, Nimrat Khaira

ਇਸ ਵੀਡੀਓ ਵਿੱਚ ਸਰਗੁਣ ਮਹਿਤਾ (Sargun Mehta) ਤੇ ਨਿਮਰਤ ਖਹਿਰਾ (Nimrat Khaira) ਇੱਕ ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ ਪਰ ਦੋਵੇਂ ਟਕਰਾਉਂਦੀਆਂ ਹਨ ਤੇ ਇੱਕ ਦੂਜੇ ਨਾਲ ਉਲਝ ਜਾਂਦੀਆਂ ਹਨ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਜਾਂਦਾ ਹੈ। ਲੋਕ ਹਟਾਉਣ ਦੀ ਕੋਸ਼ਿਸ਼ ਕਰਦੇ ਹਨ।

ਇਹ ਵੀ ਪੜ੍ਹੋ: ਮੋਹਾਲੀ 'ਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ, ਸੁਰੱਖਿਆ ਏਜੰਸੀਆਂ ਚੌਕਸ

ਇਸ ਵੀਡੀਓ ਤੋਂ ਲੱਗਦਾ ਹੈ ਕਿ ਉਹ ਫਿਲਮ ਦਾ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ। 'Saunkan Saunkne' 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਸਰਗੁਣ ਮਹਿਤਾ ਦੇ ਨਾਲ ਐਮੀ ਵਿਰਕ ਅਤੇ ਨਿਮਰਤ ਖਹਿਰਾ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਨੇ ਕੀਤਾ ਹੈ।

Saunkan Saunkne, Ammy Virk, sargun mehta, Nimrat Khaira, pollywood news, Nimrat Khaira

-PTC News

Related Post