ਇਨਸਾਨ ਦੇ ਖੂਨ ਨਾਲ ਬਣਿਆ 'Satan' ਬੂਟ ,  ਨਾਈਕੀ ਨੇ ਕੰਪਨੀ 'ਤੇ ਠੋਕਿਆ ਮੁਕੱਦਮਾ

By  Shanker Badra March 31st 2021 12:35 PM -- Updated: March 31st 2021 01:06 PM

ਨਿਊਯਾਰਕ : ਨਿਊਯਾਰਕ ਦੇ ਬੁਰਕਲਿਨਦੀ ਫੁਟਵੀਅਰ ਕੰਪਨੀ ਐਮਐਸਸੀਐਚਐਫ (MSCHF) ਇਸ ਸਮੇਂ ਖ਼ੂਬ ਸੁਰਖੀਆਂ ਵਿਚ ਹੈ। ਦਰਅਸਲ 'ਚ ਇਸ ਕੰਪਨੀ ਨੇ ਸ਼ੈਤਾਨ ਬੂਟ ਨਾਮ ਦਾ ਇੱਕ ਜੁੱਤਾ ਬਣਾਇਆ ਹੈ, ਜਿਸ ਦੇ ਸਿਰਫ 666 ਜੋੜੇ ਤਿਆਰ ਕੀਤੇ ਗਏ ਹਨ। ਇਸ ਦੌਰਾਨ ਮਸ਼ਹੂਰ ਫੁਟਵੀਅਰ ਕੰਪਨੀ ਨਾਈਕੀ ਨੇ ਦਾਅਵਾ ਕੀਤਾ ਹੈ ਕਿ ਇਸ ਸ਼ੈਤਾਨ ਜੁੱਤੇ ਬਣਾਉਣ ਲਈ ਮਨੁੱਖੀ ਖੂਨ ਦੀ ਵਰਤੋਂ ਵੀ ਕੀਤੀ ਗਈ ਹੈ। ਨਾਲ ਹੀ ਐਮਐਸਸੀਐਚਐਫ ਵਿਰੁੱਧ ਕੇਸ ਵੀ ਦਾਇਰ ਕੀਤਾ ਗਿਆ ਹੈ। Satan Shoes', that have a drop of human blood, trigger trademark infringement lawsuit from Nike

ਪੜ੍ਹੋ ਹੋਰ ਖ਼ਬਰਾਂ : ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ

ਫੁੱਟਵੀਅਰ ਬਣਾਉਣ ਵਾਲੀ ਅਮਰੀਕੀਕੰਪਨੀ ਨਾਈਕੀ ਨੇ ਬੁਰਕਲਿਨ ਦੀਫੁਟਵੀਅਰ ਕੰਪਨੀਐਮਐਸਸੀਐਚਐਫ(MSCHF)'ਤੇ ਸ਼ੈਤਾਨ ਬੂਟ ਬਣਾਉਣ ਨੂੰ ਲੈ ਕੇ ਮੁਕੱਦਮਾ ਠੋਕਾ ਹੈ। MSCHFਨੇ29  ਮਾਰਚ ਨੂੰ ਹੀ 666 ਜੋੜੇ ਸ਼ੈਤਾਨ ਬੂਟ ਰਿਲੀਜ਼ ਕੀਤੇ ਸਨ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਕੰਪਨੀ ਨੇ ਇਹ ਜੁੱਤੇ ਮਸ਼ਹੂਰ ਰੈਪਰ ਲਿਲ ਨਾਸ ਦੇ ਸਹਿਯੋਗ ਨਾਲ ਜਾਰੀ ਕੀਤੇ ਸੀ।

Satan Shoes', that have a drop of human blood, trigger trademark infringement lawsuit from Nike ਇਨਸਾਨ ਦੇ ਖੂਨ ਨਾਲ ਬਣਿਆ 'Satan' ਬੂਟ ,  ਨਾਈਕੀ ਨੇ ਕੰਪਨੀ 'ਤੇ ਠੋਕਿਆ ਮੁਕੱਦਮਾ

ਇਸ ਜੁੱਤੇ ਵਿਚ ਨਾਈਕੀ ਦੇ ਲੋਗੋ 'Swoosh' ਚਿੰਨ੍ਹ ਦਾ ਵੀ ਵਰਤਿਆ ਗਿਆ ਹੈ। ਨਾਈਕੀ ਦਾ ਇਲਜ਼ਾਮ ਹੈ ਕਿ ਉਸ ਦਾ ਲੋਗੋ ਉਸ ਦੀ ਬਿਨ੍ਹਾਂ ਆਗਿਆ ਜਾਂ ਭਾਈਵਾਲੀ ਤੋਂ ਬਿਨ੍ਹਾਂ ਜੁੱਤੇ 'ਤੇ ਲਾਇਆ ਗਿਆ ਹੈ। 'ਸ਼ੈਤਾਨ ਜੁੱਤੇ ਦੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵੀ ਚਰਚਾ ਹੋ ਰਹੀ ਹੈ।

Satan Shoes', that have a drop of human blood, trigger trademark infringement lawsuit from Nike ਇਨਸਾਨ ਦੇ ਖੂਨ ਨਾਲ ਬਣਿਆ 'Satan' ਬੂਟ ,  ਨਾਈਕੀ ਨੇ ਕੰਪਨੀ 'ਤੇ ਠੋਕਿਆ ਮੁਕੱਦਮਾ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਹੋਈ ਮੌਤ

ਇਸ ਬੂਟ ਬਣਾਉਣ ਵਾਲੀ ਕੰਪਨੀ ਦੇ ਅਨੁਸਾਰ ਇਸ ਵਿੱਚ ਮਨੁੱਖੀ ਖੂਨ ਦੀ ਇੱਕ ਬੂੰਦ ਵੀ ਵਰਤੀ ਗਈ ਹੈ। ਇਸ ਦੇ 666 ਜੋੜੇ  ਲਾਂਚ ਕੀਤੇ ਗਏ ਹਨ। ਇਸ ਗਿਣਤੀ ਨੂੰ ਸ਼ੈਤਾਨ ਦੀ ਨਿਸ਼ਾਨੀ ਵੀ ਕਿਹਾ ਗਿਆ ਹੈ।ਇਸ ਜੁੱਤੇ ਦੀ ਕੀਮਤ 1018 ਡਾਲਰ ਰੱਖੀ ਗਈ ਹੈ। ਭਾਰਤੀ ਰੁਪਏ ਵਿਚਇਸ ਦੀ ਕੀਮਤ ਲਗਭਗ 75 ਹਜ਼ਾਰ ਰੁਪਏ ਹੈ।

Satan Shoes', that have a drop of human blood, trigger trademark infringement lawsuit from Nike ਇਨਸਾਨ ਦੇ ਖੂਨ ਨਾਲ ਬਣਿਆ 'Satan' ਬੂਟ ,  ਨਾਈਕੀ ਨੇ ਕੰਪਨੀ 'ਤੇ ਠੋਕਿਆ ਮੁਕੱਦਮਾ

ਹਾਲਾਂਕਿ, ਇਹ ਪਹਿਲੀ ਵਾਰ ਨਹੀਂ , ਜਦੋਂ ਐਮਐਸਸੀਐਚਐਫ ਨੇ ਅਜਿਹੇ ਵਿਵਾਦਪੂਰਨ ਉਤਪਾਦ ਕੀਤੇ ਹਨ। ਇਸ ਤੋਂ ਪਹਿਲਾਂ ਵੀ ਕੰਪਨੀ ਦੁਆਰਾ ਬਹੁਤ ਸਾਰੇ ਅਜੀਬ ਤਜ਼ਰਬੇ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ 2019 ਵਿਚ 'ਜੀਸਸ ਜੁੱਤੇ' 'ਤੇ ਵੀ ਅਜਿਹਾ ਹੀ ਵਿਵਾਦ ਹੋਇਆ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਇਸੇ ਬਣਾਉਣ ਵਿਚ ਜਾਰਡਨ ਨਦੀ ਤੋਂ ਲਿਆਂਦਾ ਗਿਆ 'ਪਵਿੱਤਰ ਪਾਣੀ' ਜੁੱਤੀ ਬਣਾਉਣ ਲਈ ਵੀ ਵਰਤਿਆ ਗਿਆ ਸੀ।

-PTCNews

Related Post