ਦੜ੍ਹਾ ਸੱਟਾ ਲਾਉਣ ਵਾਲਿਆਂ ਲਈ ਬੁਰੀ ਖਬਰ!

By  Joshi December 21st 2017 06:09 PM

Sattebaza te police kassegi shikanja: ਦੜ੍ਹਾ ਸੱਟਾ ਲਾਉਣ ਵਾਲਿਆਂ ਲਈ ਬੁਰੀ ਖਬਰ! ਲੁਧਿਆਣਾ: ਦੜ੍ਹਾ ਸੱਟਾ ਲਗਾਉਣ ਵਾਲਿਆਂ ਲਈ ਬੁਰੀ ਖਬਰ ਹੈ ਕਿਉਂਕਿ ਪੁਲਿਸ ਵੱਲੋਂ ਹੁਣ ਸੱਟਾ ਲਾਉਣ ਵਾਲੇ ਅਤੇ ਬੁਕੀਜ਼ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। Sattebaza te police kassegi shikanja: ਦੜ੍ਹਾ ਸੱਟਾ ਲਾਉਣ ਵਾਲਿਆਂ ਲਈ ਬੁਰੀ ਖਬਰ!ਲੁਧਿਆਣਾ ਪੁਲਿਸ ਵੱਲੋਂ ਸੱਟੇਬਾਜਾਂ ਅਤੇ ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਣ ਵਾਲਿਆਂ ਨੂੰ ਫੜ੍ਹਣ ਲਈ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪੁਲਿਸ ਵੱਲੋਂ ਬਿਨ੍ਹਾਂ ਵਰਦੀ ਸਿਵਲ ਕੱਪੜਿਆਂ 'ਚ ਰੇਡ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਰਣਨੀਤੀ ਤਹਿਤ ਪੁਲਿਸ ਸ਼ਹਿਰ ਦੇ ਕਈ ਇਲਾਕਿਆਂ 'ਚ ਗਸ਼ਤ ਕਰ ਛਾਪੇਮਾਰੀ ਕਰ ਰਹੀ ਹੈ। Sattebaza te police kassegi shikanja: ਦੜ੍ਹਾ ਸੱਟਾ ਲਾਉਣ ਵਾਲਿਆਂ ਲਈ ਬੁਰੀ ਖਬਰ!ਇਸ ਲਈ ਉਚ ਅਧਿਕਾਰੀਆਂ ਦੀ ਇੱਕ ਟੀਮ ਵੀ ਬਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਹ ਟੀਮ ਸੂਹਾਂ ਦੇ ਆਧਾਰ 'ਤੇ ਸ਼ੱਕੀ ਇਲਾਕਿਆਂ 'ਚ ਵੀ ਛਾਪੇਮਾਰੀ ਕਰ ਸਕਦੀ ਹੈ। Sattebaza te police kassegi shikanja: ਦੜ੍ਹਾ ਸੱਟਾ ਲਾਉਣ ਵਾਲਿਆਂ ਲਈ ਬੁਰੀ ਖਬਰ!ਲੁਧਿਆਣਾ ਪੁਲਿਸ ਦੇ ਮੁਤਾਬਕ, 6 ਦਸੰਬਰ ਨੂੰ ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਣ ਸਮੇਂ ਕੁਝ ਬੁਕੀਜ਼ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਈ ਇਲਾਕਿਆਂ 'ਚ ਸੱਟਬਾਜੀ ਦਾ ਧੰਦਾ ਜ਼ੋਰ ਫੜ੍ਹ ਰਿਹਾ ਹੈ, ਉਥੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਜਾਲ ਵਿਛਾਏ ਜਾ ਚੁੱਕੇ ਹਨ। —PTC News

Related Post