ਇਸ ਤਰੀਕ ਤੋਂ ਬਦਲ ਜਾਵੇਗਾ ATM 'ਚੋਂ ਪੈਸੇ ਕਢਵਾਉਣ ਦਾ ਨਿਯਮ, ਹੁਣ ਕਰਨਾ ਪਵੇਗਾ ਇਹ ਕੰਮ

By  Shanker Badra September 17th 2020 05:54 PM

ਇਸ ਤਰੀਕ ਤੋਂ ਬਦਲ ਜਾਵੇਗਾ ATM 'ਚੋਂ ਪੈਸੇ ਕਢਵਾਉਣ ਦਾ ਨਿਯਮ, ਹੁਣ ਕਰਨਾ ਪਵੇਗਾ ਇਹ ਕੰਮ:ਨਵੀਂ ਦਿੱਲੀ : ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਏਟੀਐੱਮ 'ਚੋਂ ਪੈਸੇ ਕਢਵਾਉਣ ਦੇ ਨਿਯਮ 'ਚ ਬਦਲਾਅ ਕਰਨ ਜਾ ਰਿਹਾ ਹੈ। ਇਹ ਨਿਯਮ 18 ਸਤੰਬਰ 2020 ਤੋਂ ਲਾਗੂ ਹੋਣਗੇ।

ਇਸ ਤਰੀਕ ਤੋਂ ਬਦਲ ਜਾਵੇਗਾ ATM 'ਚੋਂ ਪੈਸੇ ਕਢਵਾਉਣ ਦਾ ਨਿਯਮ, ਹੁਣ ਕਰਨਾ ਪਵੇਗਾ ਇਹ ਕੰਮ

ਹੁਣ ਐਸਬੀਆਈ ਦੇ ਏਟੀਐਮ 'ਚੋਂ ਦਿਨ 'ਚ ਕਦੀ ਵੀ 10000 ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਲਈ OTP ਅਧਾਰਿਤ ਨਿਕਾਸੀ ਦੀ ਵਿਵਸਥਾ ਸ਼ੁਰੂ ਕੀਤੀ ਜਾ ਰਹੀ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ 1 ਜਨਵਰੀ 2020 ਤੋਂ SBI ਏਟੀਐੱਮ ਦੇ ਮਾਧਿਅਮ ਦੀ ਸ਼ੁਰੂਆਤ ਰਾਤ 8 ਤੋਂ ਸਵੇਰੇ 8 ਵਜੇ ਦੌਰਾਨ 10000 ਰੁਪਏ ਕਢਵਾਉਣ ਲਈ OTP ਅਧਾਰਿਤ ਨਕਦ ਨਿਕਾਸੀ ਦੀ ਸ਼ੁਰੂਆਤ ਕੀਤੀ ਸੀ।

ਇਸ ਤਰੀਕ ਤੋਂ ਬਦਲ ਜਾਵੇਗਾ ATM 'ਚੋਂ ਪੈਸੇ ਕਢਵਾਉਣ ਦਾ ਨਿਯਮ, ਹੁਣ ਕਰਨਾ ਪਵੇਗਾ ਇਹ ਕੰਮ

ਜਿਸ ਅਨੁਸਾਰ ਹੁਣ ਐਸਬੀਆਈ ਦੇ ਏਟੀਐਮ ਤੋਂ 10,000 ਰੁਪਏ ਦੀ ਰਕਮ ਜਾਂ ਇਸ ਤੋਂ ਜ਼ਿਆਦਾ ਦੀ ਰਕਮ ਕਢਵਾਉਣ ਲਈ ਐਸਬੀਆਈ ਡੈਬਿਟ ਕਾਰਡ ਧਾਰਕਾਂ ਨੂੰ ਹੁਣ ਹਰ ਵਾਰ ਆਪਣੇ ਡੈਬਿਟ ਕਾਰਡ ਪਿੰਨ ਦੇ ਨਾਲ ਆਪਣੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਭੇਜੇ ਗਏ ਓਟੀਪੀ ਦਰਜ ਕਰਨੇ ਪੈਣਗੇ। ਜਿਸ ਤੋਂ ਬਾਅਦ ਹੀ ਉਹ ਆਪਣੀ ਰਕਮ ਏਟੀਐਮ ਤੋਂ ਕਢਵਾ ਸਕਣਗੇ।

ਦੱਸ ਦੇਈਏ ਕਿ ਗਾਹਕ ਜਦੋਂ 10000 ਤੋਂ ਜ਼ਿਆਦਾ ਰਾਸ਼ੀ ਕੱਢਣ ਲਈ ATM ਦਾ ਸਹਾਰਾ ਲੈਣਗੇ। ਏਟੀਐੱਮ ਸਕ੍ਰੀਨ ਓਟੀਪੀ ਮੰਗੇਗਾ, ਇਹ OTP ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। SBI ਨੇ ਆਪਣੇ ਗਾਹਕਾਂ ਨੂੰ ਸੰਭਾਵਿਤ ਸਕਿਮਿੰਗ ਜਾਂ ਕਾਰਡ ਕਲੋਨਿੰਗ ਤੋਂ ਬਚਣ ਲਈ ਇਹ ਕਦਮ ਚੁੱਕਿਆ ਹੈ।

-PTCNews

Related Post