SBI ਦੇ ਖਾਤਾ ਧਾਰਕਾਂ ਲਈ ਵੱਡੀ ਖ਼ਬਰ , ਅੱਜ ਦੁਪਹਿਰ 2 ਵਜੇ ਤੋਂ ਬਾਅਦ ਠੱਪ ਹੋ ਜਾਵੇਗੀ ਇਹ ਸਰਵਿਸ      

By  Shanker Badra April 1st 2021 01:39 PM -- Updated: April 1st 2021 02:07 PM

ਨਵੀਂ ਦਿੱਲੀ :  ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (SBI) ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। 1 ਅਪ੍ਰੈਲ ਯਾਨੀ ਕਿ ਅੱਜ SBI ਗਾਹਕUPI ਦੇ ਜ਼ਰੀਏ ਪੇਮੈਂਟ ਨਹੀਂ ਕਰ ਸਕਣਗੇ। ਅੱਜ ਦੁਪਹਿਰ ਸਾਢੇ ਤਿੰਨ ਘੰਟਿਆਂ ਲਈ ਐਸਬੀਆਈ ਦਾ ਇੰਟਰਨੈਟ ਬੈਂਕਿੰਗ ਪਲੇਟਫਾਰਮ ਠੱਪ ਹੋ ਜਾਵੇਗਾ। ਬੈਂਕ ਨੇ ਕਿਹਾ ਕਿ ਅੱਜ ਸਾਢੇ ਤਿੰਨ ਘੰਟੇ ਲਈ ਇੰਟਰਨੈਟ ਬੈਂਕਿੰਗ, ਯੋਨੋ ਐਪ ਅਤੇ ਯੋਨੋ ਲਾਈਟ ਐਪ ਨਹੀਂ ਮਿਲੇਗੀ। ਸਟੇਟ ਬੈਂਕ ਆਫ਼ ਇੰਡੀਆ ਨੇ ਮਹੱਤਵਪੂਰਨ ਨੋਟਿਸ ਦੇ ਤਹਿਤ ਟਵੀਟ ਕਰਕੇ ਇਸ ਨਾਲ ਜੁੜੀ ਜਾਣਕਾਰੀ ਦਿੱਤੀ ਹੈ।

SBI customers' alert: You may face problem in availing these services today-Check State Bank of India services that will be affected on April 1 SBI ਦੇ ਖਾਤਾ ਧਾਰਕਾਂ ਲਈ ਵੱਡੀ ਖ਼ਬਰ , ਅੱਜ ਦੁਪਹਿਰ 2 ਵਜੇ ਤੋਂ ਬਾਅਦ ਠੱਪ ਹੋ ਜਾਵੇਗੀ ਇਹ ਸਰਵਿਸ

ਸ਼ਾਮ 5:40 ਵਜੇ ਤੱਕ ਪ੍ਰਭਾਵਤ ਰਹੇਗੀ ਸਰਵਿਸ 

SBI ਨੇ ਇਸ ਬਾਰੇ ਟਵੀਟ ਕਰਕੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਤਾਂ ਜੋ ਲੋਕ ਬਾਕੀ ਸਮੇਂ ਵਿਚ ਆਪਣੇ ਜ਼ਰੂਰੀ ਕੰਮ ਖ਼ਤਮ ਕਰ ਸਕਣ। ਬੈਂਕ ਦੇ ਟਵੀਟ ਦੇ ਅਨੁਸਾਰ 1 ਅਪ੍ਰੈਲ ਨੂੰ ਦੁਪਹਿਰ 2:10 ਵਜੇ ਤੋਂ ਸ਼ਾਮ 5:40 ਵਜੇ ਤੱਕ ਤੁਸੀਂ ਇੰਟਰਨੈਟ ਬੈਂਕਿੰਗ, ਯੋਨੋ ਐਪ ਅਤੇ ਯੋਨੋ ਲਾਈਟ ਐਪ ਦੀ ਵਰਤੋਂ ਨਹੀਂ ਕਰ ਸਕੋਗੇ। ਐਸਬੀਆਈ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 1 ਅਪ੍ਰੈਲ ਨੂੰ ਬੈਂਕ ਗਾਹਕਾਂ ਨੂੰ ਯੂਪੀਆਈ ਟ੍ਰਾਂਜੈਕਸ਼ਨ ਵਿੱਚ ਮੁਸ਼ਕਲਾਂ ਹੋ ਸਕਦੀਆਂ ਹਨ।

SBI customers' alert: You may face problem in availing these services today-Check State Bank of India services that will be affected on April 1 SBI ਦੇ ਖਾਤਾ ਧਾਰਕਾਂ ਲਈ ਵੱਡੀ ਖ਼ਬਰ , ਅੱਜ ਦੁਪਹਿਰ 2 ਵਜੇ ਤੋਂ ਬਾਅਦ ਠੱਪ ਹੋ ਜਾਵੇਗੀ ਇਹ ਸਰਵਿਸ

ਇਹ ਇਸ ਲਈ ਹੈ ਕਿਉਂਕਿ ਬੈਂਕ ਅੱਜ ਆਪਣੇ ਯੂਪੀਆਈ ਪਲੇਟਫਾਰਮ ਨੂੰ ਅਪਗ੍ਰੇਡ ਕਰੇਗਾ ਤਾਂ ਜੋ ਗਾਹਕ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਇਸ ਸਮੇਂ ਦੇ ਦੌਰਾਨ ਗ੍ਰਾਹਕਾਂ ਨੂੰ ਯੂਪੀ ਆਈ ਟ੍ਰਾਂਜੈਕਸ਼ਨ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸਦੇ ਲਈ ਬੈਂਕ ਨੇ ਵਿਕਲਪ ਵੀ ਦਿੱਤੇ ਹਨ।

SBI customers' alert: You may face problem in availing these services today-Check State Bank of India services that will be affected on April 1 SBI ਦੇ ਖਾਤਾ ਧਾਰਕਾਂ ਲਈ ਵੱਡੀ ਖ਼ਬਰ , ਅੱਜ ਦੁਪਹਿਰ 2 ਵਜੇ ਤੋਂ ਬਾਅਦ ਠੱਪ ਹੋ ਜਾਵੇਗੀ ਇਹ ਸਰਵਿਸ

SBI ਨੇ ਕਿਹਾ - ਅਸੁਵਿਧਾ ਲਈ ਮੁਆਫ਼ੀ ਹੈ

SBI ਨੇ ਟਵੀਟ ਕੀਤਾ ਹੈ ਕਿ ਅਸੀਂ ਆਪਣੇ ਸਤਿਕਾਰਯੋਗ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਇੱਕ ਬੇਹਤਰਆਨਲਾਈਨ ਬੈਂਕਿੰਗ ਅਨੁਭਵ ਦੇਣ ਦੇ ਲਈ ਆਪਣੇ ਇੰਟਰਨੈਟ ਬੈਂਕਿੰਗ ਪਲੇਟਫਾਰਮ ਨੂੰ ਅਪਗ੍ਰੇਡ ਕਰਾਂਗੇ। ਅਸੁਵਿਧਾ ਲਈ ਮੁਆਫ ਕਰਨਾ। ਦੱਸ ਦੇਈਏ ਕਿ ਐਸਬੀਆਈ ਦੇ ਦੇਸ਼ ਭਰ ਵਿੱਚ 44 ਕਰੋੜ ਤੋਂ ਵੱਧ ਗਾਹਕ ਹਨ। ਇਸ ਦੇ ਯੋਨੋ ਐਪ ਦਾ ਰਿਕਾਰਡ ਵਿੱਚ ਵੱਡਾ ਯੋਗਦਾਨ ਹੈ, ਜੋ ਐਸਬੀਆਈ ਨੇ ਡਿਜੀਟਲ ਲੈਣ ਦੇਣ ਲਈ ਬਣਾਇਆ ਹੈ। ਅੰਕੜਿਆਂ ਦੇ ਅਨੁਸਾਰ ਬੈਂਕ ਨੇ ਯੋਨੋ ਦੁਆਰਾ 10 ਲੱਖ ਤੋਂ ਵੱਧ ਨਿੱਜੀ ਕਰਜ਼ੇ ਵੰਡੇ ਹਨ।

-PTCNews

Related Post