ਹੁਣੇ -ਹੁਣੇ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ 'ਚ ਪਲਟੀ

By  Shanker Badra March 2nd 2020 11:29 AM

ਹੁਣੇ -ਹੁਣੇ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ 'ਚ ਪਲਟੀ:ਖਰੜ : ਸੰਗਰੂਰ ਦੇ ਲੌਂਗੋਵਾਲ 'ਚ ਵਾਪਰੇ ਸਕੂਲ ਵੈਨ ਹਾਦਸੇ 'ਚ 4 ਬੱਚਿਆਂ ਦੇ ਜ਼ਿੰਦਾ ਸੜਨ ਤੋਂ ਬਾਅਦ ਵੀ ਸਕੂਲ ਵੈਨ ਚਾਲਕਾਂ ਨੇ ਕੋਈ ਸਬਕ ਨਹੀਂ ਲਿਆ ਅਤੇ ਸ਼ਰੇਆਮ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ''ਚ ਆਏ ਦਿਨ ਸਕੂਲ ਵੈਨ ਹਾਦਸੇ ਦੇ ਮਾਮਲੇ ਸਾਹਮਣੇ ਆ ਰਹੇ ਹਨ।

School bus Accident High speed Due In Kharar Near Mohali ,20 school children Rider ਹੁਣੇ -ਹੁਣੇ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ 'ਚ ਪਲਟੀ

ਅਜਿਹਾ ਹੀ ਤਾਜ਼ਾ ਮਾਮਲਾ ਅੱਜ ਸਵੇਰੇਖਰੜ ਤੋਂ ਸਾਹਮਣੇ ਆਇਆ ਹੈ। ਜਿੱਥੇ ਖਰੜ ਦੇ ਨੇੜੇ ਪਿੰਡ ਮੱਛਲੀ ਕਲਾਂ 'ਚ ਇਕ ਸਕੂਲੀ ਬੱਸ ਦੇ ਖੇਤਾਂ 'ਚ ਪਲਟਣ ਦੀ ਖਬਰ ਮਿਲੀ ਹੈ। ਇਸ ਹਾਦਸੇ ਦੌਰਾਨ ਬੱਸ 'ਚ ਸਵਾਰ ਬੱਚੇ ਵਾਲ-ਵਾਲ ਬਚ ਗਏ ਹਨ ਅਤੇ 2-3 ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੇਜ਼ ਰਫਤਾਰੀ ਕਾਰਨ ਵਾਪਰਿਆ ਹੈ।

School bus Accident High speed Due In Kharar Near Mohali ,20 school children Rider ਹੁਣੇ -ਹੁਣੇ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ 'ਚ ਪਲਟੀ

ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਅਕਾਲ ਅਕੈਡਮੀ ਚੁੰਨੀ ਕਲਾਂ ਸਕੂਲ ਦੀ ਬੱਸ ਜਦੋਂ ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ ਤਾਂ ਤੇਜ਼ ਰਫਤਾਰੀ ਕਾਰਨਅਚਾਨਕ ਖੇਤਾਂ 'ਚ ਪਲਟ ਗਈ। ਇਸ ਘਟਨਾ ਦੇ ਸਮੇਂ ਬੱਸ 'ਚ 20 ਦੇ ਕਰੀਬ ਸਕੂਲੀ ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

-PTCNews

Related Post