ਸਕੂਲ ਫ਼ੀਸਾਂ ਵਾਲੇ ਮਾਮਲੇ 'ਤੇ ਹਾਈਕੋਰਟ 'ਚ ਸੁਣਵਾਈ ਖ਼ਤਮ

By  Shanker Badra June 19th 2020 04:41 PM

ਸਕੂਲ ਫ਼ੀਸਾਂ ਵਾਲੇ ਮਾਮਲੇ 'ਤੇ ਹਾਈਕੋਰਟ 'ਚ ਸੁਣਵਾਈ ਖ਼ਤਮ:ਚੰਡੀਗੜ੍ਹ : ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਕੋਲੋਂਫ਼ੀਸਾਂ ਲੈਣ ਦਾ ਮਾਮਲਾ ਇਸ ਵਾਲੇ ਖੂਬ ਭਖਿਆ ਹੋਇਆ ਹੈ। ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਸੁਣਵਾਈ ਚੱਲ ਰਹੀ ਹੈ ਤੇ ਸਭਨਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਆਖ਼ਰ ਹਾਈਕੋਰਟ ਦਾ ਕੀ ਫ਼ੈਸਲਾ ਆਵੇਗਾ। ਜਾਣਕਾਰੀ ਅਨੁਸਾਰ ਹਾਈਕੋਰਟ ਨੇ ਅੱਜ ਸਕੂਲ ਫ਼ੀਸਾਂ ਦੇ ਮਾਮਲੇ 'ਚ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਅੱਜ ਹੋਈ ਬਹਿਸ ਦੌਰਾਨ ਸਕੂਲਾਂ ਨੇ ਕਿਹਾ ਕਿ ਉਹ ਕਿਸੇ ਬੱਚੇ ਨੂੰ ਨਹੀਂ ਕੱਢਣਗੇ ਤੇ ਨਾਲ ਹੀ ਕਿਹਾ ਕਿ ਅਧਿਆਪਕ ਸਟਾਫ਼ ਦੀਆਂ ਤਨਖ਼ਾਹਾਂ ਤੋਂ ਇਲਾਵਾ ਟੈਕਸ ਅਦਾਇਗੀ ਜਿੰਨੀਆਂ ਫ਼ੀਸਾਂ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ। ਦੋਹਾਂ ਧਿਰਾਂ ਨੂੰ ਸੁਣਨ ਉਪਰੰਤ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। [caption id="attachment_412729" align="aligncenter" width="300"]School fees case hearing is over in Punjab and Haryana High Court ਸਕੂਲ ਫ਼ੀਸਾਂ ਵਾਲੇ ਮਾਮਲੇ 'ਤੇ ਹਾਈਕੋਰਟ 'ਚ ਸੁਣਵਾਈ ਖ਼ਤਮ[/caption] ਦੱਸ ਦੇਈਏ ਕਿ ਇਸ ਮਾਮਲੇ ਵਿੱਚ ਅੱਜ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਣਾ ਸੀ ਅਤੇ ਹਲਫਨਾਮਾ ਦਾਇਰ ਕਰਨਾ ਸੀ। ਇਸ ਦੌਰਾਨ ਸਰਕਾਰ ਨੇ ਹਲਫਨਾਮੇ ਵਿੱਚ ਕਿਹਾ ਹੈ ਕਿ ਲਾਕਡਾਊਨ ਦੌਰਾਨ ਸਕੂਲ ਬੱਚਿਆਂ ਕੋਲੋਂ ਫ਼ੀਸ ਨਹੀਂ ਲੈ ਸਕਦੇ ਪਰ ਜਦ ਸਭ ਕੁਝ ਠੀਕ ਹੋ ਜਾਵੇਗਾ ਤਾਂ ਉਹ ਫ਼ੀਸ ਲੈ ਸਕਦੇ ਹਨ। [caption id="attachment_412730" align="aligncenter" width="300"]School fees case hearing is over in Punjab and Haryana High Court ਸਕੂਲ ਫ਼ੀਸਾਂ ਵਾਲੇ ਮਾਮਲੇ 'ਤੇ ਹਾਈਕੋਰਟ 'ਚ ਸੁਣਵਾਈ ਖ਼ਤਮ[/caption] ਇਸ ਮੌਕੇ ਸਕੂਲਾਂ ਵੱਲੋਂ ਪੇਸ਼ ਹੋਏ ਐਡਵੋਕੇਟ ਪੁਨੀਤ ਬਾਲੀ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਸਾਡੇ ਕੋਲ ਆ ਸਕਦੇ ਹਨ ,ਜਿਨ੍ਹਾਂ ਨੂੰ ਕੋਈ ਸਮੱਸਿਆ ਹੈ ,ਅਸੀਂ ਲੋੜਵੰਦ ਨੂੰ ਕੁੱਝ ਰਾਹਤ ਦੇ ਦੇਵਾਂਗੇ। ਪੰਜਾਬ ਸਰਕਾਰ ਨੇ ਕਿਹਾ ਕਿ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਕੂਲ ਸਕੱਤਰ ਸਿੱਖਿਆ, ਡਾਇਰੈਕਟਰ ਐਜੂਕੇਸ਼ਨ ਕੋਲ ਜਾ ਸਕਦੇ ਹਨ। -PTCNews

Related Post