ਨਹੀਂ ਖੁੱਲ੍ਹਣਗੇ ਪੰਜਾਬ ਦੇ ਸਕੂਲ ਵਿਜੈ ਇੰਦਰ ਸਿੰਗਲਾ ਦਾ ਵੱਡਾ ਬਿਆਨ

By  Jagroop Kaur October 14th 2020 08:45 PM -- Updated: October 15th 2020 04:40 PM

ਪੰਜਾਬ 'ਚ ਸਕੂਲ ਖੋਲਣ ਨੂੰ ਲੈ ਕੇ ਸੂਬਾ ਸਰਕਾਰ ਨੇ ਅੱਜ ਇਕ ਵਾਰ ਫਿਰ ਤੋਂ ਆਪਣਾ ਫੈਸਲਾ ਬਦਲ ਲਿਆ ਹੈ ਅਤੇ 15 ਅਕਤੂਬਰ 2020 ਤੋਂ ਸਕੂਲ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਪੰਜਾਬ ਵਿੱਚ ਸਕੂਲ ਮੁੜ ਖੋਲ੍ਹਣ ਦੇ ਐਲਾਨ ਤੋਂ ਕੁਝ ਦਿਨ ਬਾਅਦ ਰਾਜ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਇਸ ਤੋਂ ਇਨਕਾਰ ਕੀਤਾ ਹੈ ।

Unlock 5: Guidelines for reopening of schools in Punjab

ਵੱਡਾ ਬਦਲਾਅ: ਪੰਜਾਬ ਸਰਕਾਰ ਨੇ ਸਕੂਲਾਂ ਦੇ ਬਾਰੇ ਕੀਤਾ ਵੱਡਾ ਐਲਾਨ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਦਿੜਬਾ ਪਹੁੰਚੇ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅਜੇ ਪੰਜਾਬ 'ਚ ਸਕੂਲ ਨਹੀਂ ਖੁੱਲਣਗੇ। ਜੇਕਰ ਇਸ ਲਈ ਗਾਈਡਲਾਈਨਜ਼ ਜਾਰੀ ਹੋਣਗੀਆਂ ਤਾਂ ਉਸ 'ਤੇ ਵਿਚਾਰ ਕੀਤਾ ਜਾਵੇਗਾ,ਜਿਸ ਤੋਂ ਬਾਅਦ ਸਕੂਲ ਖੁੱਲ ਸਕਣਗੇ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਵਿਭਾਗ ਨੇ ਪੰਜਾਬ ਵਿੱਚ ਸਕੂਲਾਂ ਦੇ ਮੁੜ ਖੁੱਲ੍ਹਣ ਲਈ ਵਿਸਥਾਰਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਤਿਆਰ ਕੀਤੀਆਂ ਹਨ ਜੋ ਸਿਹਤ ਮੰਤਰਾਲੇ ਨੂੰ ਵਿਚਾਰਨ ਲਈ ਭੇਜੀਆਂ ਗਈਆਂ ਹਨ।Punjab government's major announcement on reopening of schoolsਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀ ਵਿਜੈਇੰਦਰ ਸਿੰਗਲਾ ਨੇ ਕਿਹਾ ਸੀ ਪੰਜਾਬ ਸਰਕਾਰ ਨੇ 15 ਅਕਤੂਬਰ 2020 ਤੋਂ ਸਕੂਲਾਂ ਨੂੰ ਅੰਸ਼ਕ ਤੌਰ ’ਤੇ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਪਰ ਕੁਝ ਸ਼ਰਤਾਂ ਨਾਲ ਲਗਾਈਆਂ । ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਹੀ ਸਕੂਲ ਖੋਲ੍ਹੇ ਜਾਣੇ ਸਨ . ਵਿਰਾਮ ਲਗਾ ਦਿੱਤਾ ਗਿਆ ਹੈ Punjab govt has not taken any decision to open schools, says Vijay Inder Singla

Related Post