ਪੰਜਾਬ 'ਚ ਅੱਜ ਕੋਰੋਨਾ ਨਾਲ ਦੂਜੀ ਮੌਤ, ਲੁਧਿਆਣਾ 'ਚ 85 ਸਾਲਾਂ ਬਜ਼ੁਰਗ ਨੇ ਤੋੜਿਆ ਦਮ

By  Shanker Badra June 2nd 2020 05:55 PM -- Updated: June 2nd 2020 06:10 PM

ਪੰਜਾਬ 'ਚ ਅੱਜ ਕੋਰੋਨਾ ਨਾਲ ਦੂਜੀ ਮੌਤ, ਲੁਧਿਆਣਾ 'ਚ 85 ਸਾਲਾਂ ਬਜ਼ੁਰਗ ਨੇ ਤੋੜਿਆ ਦਮ: ਲੁਧਿਆਣਾ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਕੋਰੋਨਾ ਨਾਲ ਦੂਜੀ ਅਤੇ ਸੂਬੇ ਵਿਚ 46ਵੀਂ ਮੌਤ ਹੋ ਗਈ ਹੈ।

ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਮੋਹਨਦੇਈ ਓਸਵਾਲ ਕੈਂਸਰ ਹਸਪਤਾਲ 'ਚ ਦਾਖਲ ਸੀ। ਜਾਣਕਾਰੀ ਅਨੁਸਾਰ ਲੁਧਿਆਣਾ ਸਥਿਤ ਫ਼ੌਜੀ ਮੁਹੱਲੇ ਨਾਲ ਸਬੰਧਿਤ ਉਜਾਗਰ ਸਿੰਘ ਨਾਂਅ ਦਾ ਇਕ 85 ਸਾਲਾ ਬਜ਼ੁਰਗ ਨੂੰ ਸਾਹ ਲੈਣ 'ਚ ਦਿੱਕਤ ਆਉਣ 'ਤੇ ਬੀਤੀ 28 ਮਈ ਨੂੰ ਮੋਹਨਦੇਈ ਓਸਵਾਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਜਿੱਥੇ ਉਸ ਦਾ ਕੋਰੋਨਾ ਵਾਇਰਸ ਸੰਬੰਧੀ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ 31 ਮਈ ਨੂੰ ਪਾਜ਼ੀਟਿਵ ਆਈ ਸੀ। ਉਹ ਬੀਤੇ 4 ਦਿਨਾਂ ਤੋਂ ਵੈਂਟੀਲੇਟਰ 'ਤੇ ਹੀ ਸੀ ਪਰ ਅੱਜ ਦੁਪਹਿਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਲੁਧਿਆਣਾ ਡਾ. ਰਾਜੇਸ਼ ਬਾਗਾ ਨੇ ਦੱਸਿਆ ਕਿ 85 ਸਾਲਾਂ ਬਜ਼ਰੁਗ ਦੀ ਮੌਤ ਦੁਪਹਿਰ 2 ਵਜੇ ਦੇ ਕਰੀਬ ਹੋਈ ਹੈ।

-PTCNews

Related Post