ਕਠੂਆ 'ਚ ਸੁਰੱਖਿਆ ਬਲਾਂ ਨੇ ਮਾਰ ਗਿਰਾਇਆ ਪਾਕਿਸਤਾਨੀ ਡਰੋਨ, ਮਿਲਿਆ ਇਹ ਚੀਜ਼ਾਂ

By  Riya Bawa May 29th 2022 06:20 PM -- Updated: May 29th 2022 06:21 PM

ਜੰਮੂ ਕਸ਼ਮੀਰ: ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਸੁਰੱਖਿਆ ਬਲਾਂ ਨੇ ਸਰਹੱਦ ਪਾਰ ਤੋਂ ਆ ਰਹੇ ਇੱਕ ਡਰੋਨ ਨੂੰ ਡੇਗ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕਠੂਆ ਦੇ ਰਾਜਬਾਗ ਥਾਣਾ ਖੇਤਰ ਦੇ ਟੱਲੀ ਹਰੀਆ ਚੱਕ ਦੀ ਹੈ ਪਰ ਸੁਰੱਖਿਆ ਬਲਾਂ ਨੇ ਡਰੋਨ ਨੂੰ ਨਸ਼ਟ ਕਰ ਦਿੱਤਾ। ਡਰੋਨ ਵੀ ਇੱਕ ਪੇਲੋਡ ਦੇ ਨਾਲ ਸੀ। 7 UBGL ਗ੍ਰਨੇਡ ਅਤੇ 7 ਬੰਬ ਬਰਾਮਦ ਕੀਤੇ ਗਏ ਹਨ।

Security forces shot down a Pakistani drone in Kathua and found the items

ਪੁਲਿਸ ਨੇ ਦੱਸਿਆ ਕਿ ਸਵੇਰੇ ਤੜਕੇ ਹੀ ਸਰਚ ਟੀਮਾਂ ਲਗਾਤਾਰ ਭੇਜੀਆਂ ਜਾ ਰਹੀਆਂ ਹਨ। ਸਵੇਰੇ ਸਰਚ ਟੀਮ ਨੇ ਬਾਰਡਰ ਵਾਲੇ ਪਾਸੇ ਤੋਂ ਇੱਕ ਡਰੋਨ ਆਉਂਦਾ ਦੇਖਿਆ ਅਤੇ ਡਰੋਨ ਨੂੰ ਡੇਗ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ 30 ਜੂਨ ਤੋਂ ਸ਼ੁਰੂ ਹੋ ਰਹੀ ਸ਼੍ਰੀ ਅਮਰਨਾਥ ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Security forces shot down a Pakistani drone in Kathua and found the items

ਇਹ ਵੀ ਪੜ੍ਹੋ : ਪੰਜਾਬ 'ਚ ਵਧਣ ਲੱਗਾ ਕੋਰੋਨਾ ਦਾ ਕਹਿਰ, 3 ਦਿਨਾਂ 'ਚ ਐਕਟਿਵ ਕੇਸ 109 ਤੋਂ ਵਧ ਕੇ ਹੋਏ 130

ਕਠੂਆ ਦੇ ਐਸਐਸਪੀ ਨੇ ਦੱਸਿਆ ਕਿ ਇੱਕ ਡਰੋਨ ਨੂੰ ਡੇਗਿਆ ਗਿਆ ਹੈ। ਡਰੋਨ ਵੀ ਇੱਕ ਪੇਲੋਡ ਦੇ ਨਾਲ ਸੀ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੁਰੱਖਿਆ ਬਲ ਪੂਰੀ ਤਰ੍ਹਾਂ ਤਿਆਰ ਹਨ।

Security forces shot down a Pakistani drone in Kathua and found the items

ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਦੀਵਾਨ ਬਾਗ ਇਲਾਕੇ 'ਚ ਇਕ ਵਾਈਨ ਸ਼ਾਪ ਨੂੰ ਨਿਸ਼ਾਨਾ ਬਣਾਇਆ ਸੀ। ਅੱਤਵਾਦੀਆਂ ਨੇ ਦੁਕਾਨ 'ਤੇ ਗ੍ਰੇਨੇਡ ਸੁੱਟਿਆ ਸੀ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। TRF ਨਾਂ ਦੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

-PTC News

Related Post