ਮੁੱਖ ਖਬਰਾਂ

ਪੰਜਾਬ 'ਚ ਵਧਣ ਲੱਗਾ ਕੋਰੋਨਾ ਦਾ ਕਹਿਰ, 3 ਦਿਨਾਂ 'ਚ ਐਕਟਿਵ ਕੇਸ 109 ਤੋਂ ਵਧ ਕੇ ਹੋਏ 130

By Riya Bawa -- May 29, 2022 1:07 pm -- Updated:May 29, 2022 1:07 pm

Coronavirus Covid Update: ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੰਜਾਬ ਵਿੱਚ ਕੋਰੋਨਾ ਨੇ ਇਕ ਵਾਰ ਫਿਰ ਜ਼ੋਰ ਫੜ ਲਿਆ ਹੈ। ਪਿਛਲੇ 3 ਦਿਨਾਂ ਵਿੱਚ ਐਕਟਿਵ ਕੇਸ 109 ਤੋਂ ਵੱਧ ਕੇ 130 ਹੋ ਗਏ ਹਨ। ਇਸ ਦੇ ਨਾਲ ਹੀ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ। ਇੱਥੇ ਵੀ 3 ਨਵੇਂ ਮਰੀਜ਼ ਮਿਲੇ ਹਨ। ਸੰਗਰੂਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ। ਹਾਲਾਂਕਿ, ਇੱਥੇ ਮਰੀਜ਼ ਠੀਕ ਹੋਣ ਤੋਂ ਬਾਅਦ ਸੂਚੀ ਵਿੱਚ ਸ਼ਾਮਲ ਹੋਏ ਹਨ। ਪੰਜਾਬ ਵਿੱਚ ਸ਼ਨੀਵਾਰ ਨੂੰ 11,238 ਸੈਂਪਲ ਲੈ ਕੇ 11,261 ਟੈਸਟ ਕੀਤੇ ਗਏ। ਇਸ ਦੌਰਾਨ 23 ਨਵੇਂ ਮਰੀਜ਼ ਮਿਲੇ ਹਨ। ਪੌਜ਼ਟਿਵ ਦੀ ਦਰ 0.20% 'ਤੇ ਰਹੀ ਹੈ।

ਭਾਰਤ 'ਚ ਕੋਵਿਡ-19 ਮਾਮਲਿਆਂ 'ਚ 5 ਫ਼ੀਸਦੀ ਦਾ ਵਾਧਾ, 2828 ਨਵੇਂ ਕੇਸ ਆਏ

ਮੁਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਦੀ ਰਫ਼ਤਾਰ ਜਾਰੀ ਹੈ। ਸ਼ਨੀਵਾਰ ਨੂੰ, ਇੱਥੇ 2.88% ਦੀ ਪੌਜ਼ਟਿਵ ਦਰ ਦੇ ਨਾਲ 7 ਨਵੇਂ ਮਰੀਜ਼ ਪਾਏ ਗਏ। 1 ਅਪ੍ਰੈਲ ਤੋਂ ਹੁਣ ਤੱਕ ਇੱਥੇ 325 ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਇੱਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਜਲੰਧਰ 'ਚ 5 ਮਰੀਜ਼ ਮਿਲੇ ਹਨ। ਫਾਜ਼ਿਲਕਾ ਵਿੱਚ ਵੀ 4 ਮਰੀਜ਼ ਪਾਏ ਗਏ। ਇੱਥੇ ਸਕਾਰਾਤਮਕਤਾ ਦਰ 5.80% ਸੀ।

ਭਾਰਤ 'ਚ ਕੋਵਿਡ-19 ਮਾਮਲਿਆਂ 'ਚ 5 ਫ਼ੀਸਦੀ ਦਾ ਵਾਧਾ, 2828 ਨਵੇਂ ਕੇਸ ਆਏ

ਇਹ ਵੀ ਪੜ੍ਹੋ : ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਪਟਿਆਲਾ ਤੋਂ ਗੁਰਦਾਸਪੁਰ ਜੇਲ੍ਹ 'ਚ ਕੀਤਾ ਤਬਦੀਲ

ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਮੁਹਾਲੀ, ਮੋਗਾ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ ਅਤੇ ਮਾਨਸਾ ਵਿੱਚ ਹੋਈਆਂ ਹਨ। ਇਸ ਦੌਰਾਨ 1229 ਮਰੀਜ਼ ਪਾਏ ਗਏ ਹਨ ਜਿਨ੍ਹਾਂ ਵਿੱਚੋਂ 1176 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਭਾਰਤ 'ਚ ਕੋਵਿਡ-19 ਮਾਮਲਿਆਂ 'ਚ 5 ਫ਼ੀਸਦੀ ਦਾ ਵਾਧਾ, 2828 ਨਵੇਂ ਕੇਸ ਆਏ

ਜੇਕਰ ਦੇਸ਼ ਦੀ ਗੱਲ ਕਰੀਏ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 2828 ਨਵੇਂ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਬੀਤੇ ਦਿਨ ਕੋਰੋਨਾ ਦੇ 2685 ਨਵੇਂ ਮਾਮਲੇ ਸਾਹਮਣੇ ਆਏ ਹਨ। ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਅੱਜ ਕੋਰੋਨਾ ਦੇ ਨਵੇਂ ਮਾਮਲਿਆਂ 'ਚ 5 ਫ਼ੀਸਦੀ ਦਾ ਉਛਾਲ ਆਇਆ ਹੈ। ਪਿਛਲੇ 24 ਘੰਟਿਆਂ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ

-PTC News

  • Share