4 ਕਰੋੜ ਦੇ ਲੁਟੇਰੇ ਗਾਰਡ ਨੂੰ ਮੈਟਰੀਮੋਨੀਅਲ ਐਪ 'ਤੇ ਚੈਟ ਕਰਨੀ ਪਈ ਭਾਰੀ, 3 ਦਿਨਾਂ 'ਚ ਚੜ੍ਹਿਆ ਪੁਲਿਸ ਅੜਿੱਕੇ

By  Jagroop Kaur April 14th 2021 09:17 PM

ਬੀਤੇ ਕੁੱਝ ਦਿਨ ਪਹਿਲਾਂ ਚੰਡੀਗੜ੍ਹ 'ਚ ਇੱਕ ਐਕਸਿਸ ਬੈਂਕ 'ਚ ਕਰੀਬ 4 ਕਰੋੜ ਤੋਂ ਵੱਧ ਦੀ ਚੋਰੀ ਹੋ ਗਈ ਸੀ, ਦੇ ਮਾਮਲੇ 'ਚ ਕ੍ਰਾਈਮ ਬ੍ਰਾਂਚ ਵੱਲੋਂ ਬੈਂਕ ਦੇ ਹੀ ਸਕਿਉਰਿਟੀ ਗਾਰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਕ੍ਰਾਈਮ ਬਾਂਚ ਦੇ ਇੰਸਪੈਕਰ ਹਰਿੰਦਰ ਸਿੰਘ ਸੇਖੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁਲਜ਼ਮ ਕੋਲੋਂ ਚੋਰੀ ਦੇ 4 ਕਰੋੜ ਰੁਪਏ ਵੀ ਬਰਾਮਦ ਕਰ ਲਏ ਗਏ ਹਨ ਅਤੇ ਹੁਣ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।

Also Read | With 1.68 lakh new coronavirus cases, India records another new daily high

ਜ਼ਿਕਰਯੋਗ ਹੈ ਕਿ ਮੁਲਜ਼ਮ ਸੁਨੀਲ ਕੁਮਾਰ ਨੂੰ ਮਨੀਮਾਜਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੁਨੀਲ ਕੁਮਾਰ ਨੇ ਐਕਸਿਸ ਬੈਂਕ ਵਿੱਚੋਂ 4 ਕਰੋੜ ਰੁਪਏ ਚੋਰੀ ਕੀਤੇ ਸੀ। ਇਸ ਨੂੰ ਚੰਗੀਗੜ੍ਹ ਦੀ ਸਭ ਤੋਂ ਵੱਡੀ ਚਾਰੀ ਕਿਹਾ ਜਾ ਰਿਹਾ ਹੈ।bank loot of rs 4 cr solve

Also Read | Covid-19 vaccine is need of country: Rahul Gandhi

ਉਹ ਪਿਛਲੇ 4 ਸਾਲਾ ਤੋਂ ਇਸੇ ਬੈਂਕ ਵਿੱਚ ਕੰਮ ਕਰ ਰਿਹਾ ਸੀ।ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਫੜਿਆ ਗਿਆ ਤਾਂ ਮੌਕੇ ਤੋਂ 3.14 ਲੱਖ ਦੇ ਕਰੀਬ ਰੁਪਏ ਬਰਾਮਦ ਹੋਏ। ਮੁਲਜ਼ਮ ਨੇ ਬਾਕੀ ਰਕਮ ਕਿਸੇ ਹੋਰ ਜਗ੍ਹਾ ਰੱਖੀ ਸੀ।

ਕਿਹਾ ਜਾ ਰਿਹਾ ਹੈ ਕਿ ਦੋਸ਼ੀ ਗਾਰਡ ਮੈਟਰੀਮੋਨੀਅਲ ਐਪ 'ਤੇ ਚੈਟ ਕਰਦਾ ਰਿਹਾ ਜਿਸ ਕਾਰਨ ਉਹ ਜਲਦੀ ਹੀ ਪਕੜ ਵਿਚ ਆ ਗਿਆ।ਇਸ ਦੌਰਾਨ ਬੈਂਕ ਦੀ ਵੀ ਲਾਪ੍ਰਵਾਹੀ ਸਾਹਮਣੇ ਆਈ ਹੈ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਗ੍ਰਿਫਤਾਰ ਕਤਾ ਹੈ। ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਸੀ। ਉਸ ਨੇ ਅਜੇ 70-80 ਹਜ਼ਾਰ ਦੇ ਕਰੀਬ ਹੀ ਰੁਪਏ ਖਰਚ ਕੀਤੇ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਮੋਟਰਸਾਈਕਲ 'ਤੇ ਹੀ ਪੈਸੇ ਦੇ ਬੈਗ ਰੱਖ ਕੇ ਚੰਡੀਗੜ੍ਹ ਤੋਂ ਬਾਹਰ ਗਿਆ ਸੀ।

Related Post