ਬਿੱਗ ਬੌਸ ਦੇ ਪ੍ਰਤੀਯੋਗੀ ਸਵਾਮੀ ਓਮ ਦਾ ਹੋਇਆ ਦਿਹਾਂਤ

By  Jagroop Kaur February 3rd 2021 02:45 PM

ਟੀਵੀ ਦੇ ਮਸ਼ਹੂਰ ਟੀਵੀ ਵਿਵਾਦਿਤ ਰਿਐਲਿਟੀ ਸ਼ੋਅ BIGG BOSS 10 ਦੇ ਸਾਬਕਾ ਪ੍ਰਤੀਯੋਗੀ ਸਵਾਮੀ ਓਮ ਦਾ 63 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਆਪਣੇ ਘਰ ਐੱਨ.ਸੀ.ਆਰ. ਦੇ ਲੋਨੀ ਸਥਿਤ ਡੀ.ਐੱਲ.ਐੱਫ. ਅੰਕੁਰ ਵਿਹਾਰ 'ਚ ਆਖਰੀ ਸਾਹ ਲਿਆ। ਆਪਣੇ ਆਪ ਨੂੰ ਗੋਡਮੈਨ ਕਹਿਣ ਵਾਲੇ ਸਵਾਮੀ ਓਮ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਦੋਸਤ ਦੇ ਪੁੱਤਰ ਨੇ ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕੀਤੀ। Bigg Boss 10' contestant Swami Om passes away

ਪੜ੍ਹੋ ਹੋਰ ਖ਼ਬਰਾਂ : Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ

ਉਨ੍ਹਾਂ ਨੇ ਗੱਲਬਾਤ 'ਚ ਦੱਸਿਆ ਕਿ ਸਵਾਮੀ ਓਮ ਨੂੰ ਲਕਵਾ ਮਾਰ ਗਿਆ ਸੀ , ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ ਸੀ।ਸਵਾਮੀ ਓਮ ਦਾ ਅੱਧਾ ਸਰੀਰ ਲਕਵੇ ਦਾ ਸ਼ਿਕਾਰ ਹੋ ਗਿਆ ਸੀ। ਖ਼ਬਰਾਂ ਇਹ ਵੀ ਹਨ ਕਿ ਸਵਾਮੀ ਓਮ ਪਿਛਲੇ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਕਰੀਬ 3 ਮਹੀਨੇ ਪਹਿਲਾਂ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ। Here's what Swami Om has been up to post Bigg Boss 10. Watch videos |  Entertainment News,The Indian Express

ਪੜ੍ਹੋ ਹੋਰ ਖ਼ਬਰਾਂ :ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ

ਹਾਲਾਂਕਿ ਉਹ ਕੋਰੋਨਾ ਤੋਂ ਤਾਂ ਠੀਕ ਹੋ ਗਏ ਸਨ ਪਰ ਕਮਜ਼ੋਰੀ ਕਾਰਨ ਉਨ੍ਹਾਂ ਨੂੰ ਤੁਰਨ 'ਚ ਪਰੇਸ਼ਾਨੀ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਨਿਗਮ ਬੋਧ ਘਾਟ, ਦਿੱਲੀ 'ਚ ਕੀਤਾ ਜਾਵੇਗਾ।Swami Om out of Bigg Boss 10 for peeing on contestants. But this is not a  first on the show | Entertainment News,The Indian Express

Swami Om ਬਿੱਗ ਬੌਸ ਦੇ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਮੁਕਾਬਲੇਬਾਜ਼ਾਂ ਵਿੱਚੋਂ ਇੱਕ ਸੀ. ਉਹ 10 ਵੇਂ ਸੀਜ਼ਨ 'ਚ ਸੀ ਅਤੇ ਖੁਦ ਨੂੰ ਸਵੈ-ਘੋਸ਼ਿਤ ਦੇਵਤਾ ਦਸਦਾ ਸੀ ਇਸ ਸਵਾਮੀ ਨੇ ਘਰੇਲੂ ਸਾਥੀ ਬਾਨੀ ਜੇ' ਤੇ ਪਿਸ਼ਾਬ ਸੁੱਟਣ ਦੀ ਘਿਨਾਉਣੀ ਹਰਕਤ ਕਰਨ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਸ਼ੋਅ ਦੇ ਨਿਰਮਾਤਾਵਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਦ ਦਿੱਤਾ ਸੀ।

Related Post