ਹੁਣ APS ਦਿਓਲ ਦੀ ਥਾਂ ਸੀਨੀਅਰ ਐਡਵੋਕੇਟ ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

By  Shanker Badra November 20th 2021 09:44 AM

ਚੰਡੀਗੜ੍ਹ : ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਏ.ਜੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਕਾਫ਼ੀ ਹਲਚਲ ਚੱਲ ਰਹੀ ਸੀ। ਇਸ ਤੋਂ ਪਹਿਲਾਂ ਸੂਬੇ 'ਚ ਏ.ਜੀ. ਦੇ ਅਹੁਦੇ 'ਤੇ ਏ.ਪੀ.ਐੱਸ. ਦਿਓਲ ਦੀ ਨਿਯੁਕਤੀ ਕੀਤੀ ਗਈ ਸੀ ਪਰ ਨਵਜੋਤ ਸਿੱਧੂ ਦੇ ਇਤਰਾਜ਼ ਤੋਂ ਬਾਅਦ ਹੁਣ ਏ.ਜੀ. ਦੇ ਅਹੁਦੇ ਨੂੰ ਲੈ ਕੇ ਦੀਪਇੰਦਰ ਸਿੰਘ ਪਟਵਾਲੀਆ ਦਾ ਨਾਂ ਸਾਹਮਣੇ ਆ ਰਿਹਾ ਸੀ, ਜਿਸ 'ਤੇ ਅੱਜ ਮੋਹਰ ਲੱਗ ਗਈ ਹੈ।

ਹੁਣ APS ਦਿਓਲ ਦੀ ਥਾਂ ਸੀਨੀਅਰ ਐਡਵੋਕੇਟ ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

ਦੱਸਣਯੋਗ ਹੈ ਕਿ ਏ.ਜੀ.ਦੀ ਨਿਯੁਕਤੀ ਨੂੰ ਲੈ ਕੇ ਸਿੱਧੂ ਨਾਰਾਜ਼ ਹੋ ਗਏ ਸਨ ਅਤੇ ਆਪਣੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਚੰਨੀ ਸਰਕਾਰ 'ਤੇ ਦਬਾਅ ਬਣਾਇਆ ਗਿਆ ਕਿ ਆਖਿਰ 'ਚ ਪੰਜਾਬ ਕਾਂਗਰਸ ਨੂੰ ਏ.ਜੀ. ਨੂੰ ਬਦਲਣਾ ਪਿਆ ਅਤੇ ਹੁਣ ਏ.ਜੀ. ਦੇ ਅਹੁਦੇ 'ਤੇ ਦੀਪਇੰਦਰ ਸਿੰਘ ਪਟਵਾਲੀਆ ਨੂੰ ਨਿਯੁਕਤ ਕੀਤਾ ਗਿਆ ਹੈ। ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਏਜੀ ਦੀ ਇਹ ਦੂਜੀ ਨਿਯੁਕਤੀ ਹੈ।

ਹੁਣ APS ਦਿਓਲ ਦੀ ਥਾਂ ਸੀਨੀਅਰ ਐਡਵੋਕੇਟ ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

ਡੀਐਸ ਪਟਵਾਲੀਆ ਸੂਬੇ ਦੇ 32ਵੇਂ ਐਡਵੋਕੇਟ ਜਨਰਲ ਹੋਣਗੇ। ਪੰਜਾਬ ਦਾ ਐਡਵੋਕੇਟ ਜਨਰਲ ਕੈਬਿਨੇਟ ਮੰਤਰੀ ਦਾ ਰੁਤਬਾ ਹੁੰਦਾ ਹੈ ਅਤੇ ਕੈਬਨਿਟ ਮੰਤਰੀ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਡੀਐਸ ਪਟਵਾਲੀਆ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਲਦੀਪ ਸਿੰਘ ਦੇ ਪੁੱਤਰ ਹਨ। ਉਹ ਸੁਪਰੀਮ ਕੋਰਟ ਦੇ ਐਡਵੋਕੇਟ ਪੀਐਸ ਪਟਵਾਲੀਆ ਦਾ ਛੋਟਾ ਭਰਾ ਹਨ, ਜਿਨ੍ਹਾਂ 2006 ਵਿੱਚ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

ਹੁਣ APS ਦਿਓਲ ਦੀ ਥਾਂ ਸੀਨੀਅਰ ਐਡਵੋਕੇਟ ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

ਦੱਸ ਦੇਈਏ ਕਿ ਦੀਪਇੰਦਰ ਸਿੰਘ ਪਟਵਾਲੀਆ ਸੇਂਟ ਜੌਨਜ਼ ਸਕੂਲ ਚੰਡੀਗੜ੍ਹ ਤੋਂ ਪੜ੍ਹੇ ਹਨ ਅਤੇ ਪੰਜਾਬ ਯੂਨੀਵਰਸਿਟੀ ਤੋਂ 1998 ਵਿੱਚ ਐਲ.ਐਲ.ਬੀ. ਕਰਕੇ ਵਕੀਲ ਬਣੇ ਪਟਵਾਲੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 2014 ਵਿੱਚ ਸੀਨੀਅਰ ਵਕੀਲ ਵਜੋਂ ਮਾਨਤਾ ਦਿੱਤੀ ਗਈ ਸੀ। ਉਹ ਸਿਵਲ, ਕ੍ਰਿਮੀਨਲ, ਐਜੂਕੇਸ਼ਨ ਅਤੇ ਸਰਵਿਸ ਲਾਅ ਦੇ ਮਾਹਿਰ ਹਨ। ਦੀਪਇੰਦਰ ਸਿੰਘ ਪਟਵਾਲੀਆ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀਆਂ ਵਿੱਚੋਂ ਮੰਨੇ ਜਾਂਦੇ ਹਨ।

-PTCNews

Related Post