ਕਾਂਗਰਸ ਦੇ ਬਾਬਾ ਬੋਹੜ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐਲ. ਭਾਟੀਆ ਦਾ ਹੋਇਆ ਦੇਹਾਂਤ 

By  Shanker Badra May 15th 2021 11:22 AM -- Updated: May 15th 2021 11:46 AM

ਅੰਮ੍ਰਿਤਸਰ : ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀਰਘੂਨੰਦਨ ਲਾਲ ਭਾਟੀਆ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 100 ਸਾਲਾਂ ਦੇ ਸਨ, 3 ਜੁਲਾਈ ਨੂੰ ਉਨ੍ਹਾਂ ਨੇ 101 ਸਾਲ ਦੇ ਹੋ ਜਾਣਾ ਸੀ। ਪਿਛਲੇ ਦਿਨੀਂ ਕੋਰੋਨਾ ਪਾਜ਼ੀਟਿਵ ਹੋਣ ਕਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

ਪੜ੍ਹੋ ਹੋਰ ਖ਼ਬਰਾਂ : ਅਮਰੀਕਾ 'ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ

ਕਾਂਗਰਸ ਦੇ ਬਾਬਾ ਬੋਹੜ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐਲ. ਭਾਟੀਆ ਦਾ ਹੋਇਆ ਦੇਹਾਂਤ

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਉਹਨਾਂ ਨੂੰ ਸਾਹ ਵਿਚ ਤਕਲੀਫ਼ ਹੋਣ ਕਰ ਕੇ ਫ਼ੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ,ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਪਾਜ਼ਿਟਿਵ ਆਇਆ ਸੀ।ਉਹਨਾਂ ਦੀ ਸਿਹਤ ਵਿਚ ਸੁਧਾਰ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੇ ਅੱਜ ਫ਼ੋਰਟਿਸ ਵਿਖ਼ੇ ਹੀ ਆਖ਼ਰੀ ਸਾਹ ਲਏ।

ਕਾਂਗਰਸ ਦੇ ਬਾਬਾ ਬੋਹੜ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐਲ. ਭਾਟੀਆ ਦਾ ਹੋਇਆ ਦੇਹਾਂਤ

ਰਘੂਨੰਦਨ ਲਾਲ ਭਾਟੀਆਬਿਹਾਰ ਅਤੇ ਕੇਰਲ ਦੇ ਰਾਜਪਾਲ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ 6 ਵਾਰੀ ਐਮ.ਪੀ. ਵੀ ਰਹਿ ਚੁੱਕੇ ਹਨ। ਉਹਨਾਂ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਪਹਿਲੀ ਵਾਰ 1972 ਵਿੱਚ ਜਿੱਤ ਦਰਜ ਕਰਕੇ ਸੰਸਦ ਦਾ ਸਫ਼ਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ 1980, 1985, 1992, 1996 ਅਤੇ 1999 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ ਸਨ।

ਕਾਂਗਰਸ ਦੇ ਬਾਬਾ ਬੋਹੜ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐਲ. ਭਾਟੀਆ ਦਾ ਹੋਇਆ ਦੇਹਾਂਤ

ਦੱਸ ਦੇਈਏ ਕਿ ਭਾਟੀਆ ਰਾਜਨੀਤੀ ਵਿਚ ਆਪਣੇ ਸਾਫ ਅਕਸ ਲਈ ਜਾਣੇ ਜਾਂਦੇ ਸਨ।ਉਹ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ 1982 ਤੋਂ 1984 ਤਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਸਨ। ਉਹ 23 ਜੂਨ 2004 ਤੋਂ 10 ਜੁਲਾਈ 2008 ਤੱਕ ਕੇਰਲਾ ਦੇ ਰਾਜਪਾਲ ਅਤੇ 10 ਜੁਲਾਈ 2008 ਤੋਂ 28 ਜੂਨ 2009 ਤੱਕ ਬਿਹਾਰ ਦੇ ਰਾਜਪਾਲ ਰਹੇ। ਭਾਟੀਆ 1992 ਜੁਲਾਈ 1992 ਤੋਂ1993 ਤੱਕ ਪੀਵੀ ਨਰਸਿਮਹਾ ਦੀ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਰਹੇ ਹਨ।

 

-PTCNews

Related Post