ਫਿਲੌਰ ਵਿਖੇ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਖੇਤਾਂ 'ਚ ਲੁਕੇ

By  Shanker Badra September 1st 2020 05:07 PM

ਫਿਲੌਰ ਵਿਖੇ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਖੇਤਾਂ 'ਚ ਲੁਕੇ:ਫਿਲੌਰ : ਫਿਲੌਰ ਵਿਖੇ ਪੁਲਿਸ ਨੇ ਇਕ ਹੋਟਲ ਵਿੱਚ ਰੇਡ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਦੋਂ ਪੁਲਿਸ ਨੇ ਹੋਟਲ ਵਿੱਚ ਛਾਪੇਮਾਰੀ ਕੀਤੀ ਤਾਂ ਉਥੇ ਮੌਜੂਦ ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਖੇਤਾਂ ਵਿੱਚ ਜਾ ਲੁਕੇ। ਉਥੇ ਨਸ਼ੇ ਅਤੇ ਜੂਏ ਦਾ ਅੱਡਾ ਵੀ ਬਣਾਇਆ ਹੋਇਆ ਸੀ। ਪੁਲਿਸ ਨੇ ਹੋਟਲ ਸੰਚਾਲਕ ਸਮੇਤ ਇਕ ਡਾਕਟਰ ਦੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉੱਥੇ ਨਸ਼ਾ ਕਰਨ ਆਉਂਦਾ ਸੀ।

ਫਿਲੌਰ ਵਿਖੇ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਖੇਤਾਂ 'ਚ ਲੁਕੇ

ਮਿਲੀ ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਫਿਲੌਰ ਤੋਂ ਜਲੰਧਰ ਵੱਲ ਜਾਣ ਵਾਲੇ ਮੁੱਖ ਨੈਸ਼ਨਲ ਹਾਈਵੇਅ ਦੇ ਨਾਲ ਬਣੇ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਅਮੀਰ ਘਰਾਂ ਦੇ ਮੁੰਡੇ ਇਸ ਹੋਟਲ 'ਚ ਪੁੱਜ ਕੇ ਨਸ਼ਾ ਕਰ ਕੇ ਉੱਥੇ ਹੀ ਪਏ ਰਹਿੰਦੇ ਹਨ ਅਤੇ ਹੋਟਲ ਸੰਚਾਲਕ ਇਨ੍ਹਾਂ ਕਮਰਿਆਂ 'ਚ ਦੇਹ ਵਪਾਰ ਦੇ ਧੰਦੇ ਤੋਂ ਇਲਾਵਾ ਜੂਏ ਦਾ ਅੱਡਾ ਵੀ ਚਲਾਉਂਦਾ ਹੈ।

ਫਿਲੌਰ ਵਿਖੇ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਖੇਤਾਂ 'ਚ ਲੁਕੇ

ਜਦੋਂ ਵੱਡੀ ਗਿਣਤੀ 'ਚ ਪੁਲਿਸ ਪਾਰਟੀ ਨੇ ਉਕਤ ਹੋਟਲ 'ਚ ਛਾਪਾ ਮਾਰਿਆ ਤਾਂ ਦੇਹ ਵਪਾਰ ਦੇ ਧੰਦੇ 'ਚ ਸ਼ਾਮਲ ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਪਿੱਛੇ ਖੇਤਾਂ 'ਚ ਲੁਕ ਕੇ ਬਚ ਨਿਕਲਣ 'ਚ ਕਾਮਯਾਬ ਹੋ ਗਏ, ਜਦਕਿ ਪੁਲਿਸ ਨੇ ਹੋਟਲ ਦੇ ਸੰਚਾਲਕ ਗੁਰਮਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਬੁਰਜ ਖੇਲਾਂ ਅਤੇ ਕਮਲ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਅੱਪਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਗ੍ਰਿਫਤਾਰ ਕੀਤੇ ਹੋਟਲ ਸੰਚਾਲਕ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਹੋਟਲ ਵਿੱਚ ਡੇਢ ਸਾਲ ਪਹਿਲਾਂ 25 ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਨਾਲ ਕਿਰਾਏ 'ਤੇ ਲਿਆ ਹੋਇਆ ਸੀ। ਦੇਹ ਵਪਾਰ ਦੇ ਸ਼ੌਕੀਨ, ਜੂਆ ਖੇਡਣ ਵਾਲੇ ਜਾਂ ਫਿਰ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਹੋਟਲ ਦਾ ਕਮਰਾ ਦਿਨ ਦੇ ਹਿਸਾਬ ਨਾਲ ਨਹੀਂ, ਸਗੋਂ ਘੰਟਿਆਂ ਦੇ ਹਿਸਾਬ ਨਾਲ ਦਿੰਦਾ ਸੀ। ਏ.ਸੀ. ਕਮਰੇ ਦਾ ਉਹ 800 ਰੁਪਏ ਪ੍ਰਤੀ ਘੰਟਾ, ਜਦੋਂ ਕਿ ਬਿਨਾਂ ਏ. ਸੀ. ਕਮਰੇ ਦਾ 600 ਰੁਪਏ ਵਸੂਲਦਾ ਸੀ।

-PTCNews

Related Post