ਸ਼ਾਹਕੋਟ ਜ਼ਿਮਨੀ ਚੋਣ ਦਾ ਪੰਜਵਾਂ ਰਾਊਂਡ ਮੁਕੰਮਲ,ਕਾਂਗਰਸ 10500 ਵੋਟਾਂ ਨਾਲ ਅੱਗੇ

By  Shanker Badra May 31st 2018 10:03 AM -- Updated: May 31st 2018 10:49 AM

ਸ਼ਾਹਕੋਟ ਜ਼ਿਮਨੀ ਚੋਣ ਦਾ ਪੰਜਵਾਂ ਰਾਊਂਡ ਮੁਕੰਮਲ,ਕਾਂਗਰਸ 10500 ਵੋਟਾਂ ਨਾਲ ਅੱਗੇ:ਸ਼ਾਹਕੋਟ ਜ਼ਿਮਨੀ ਚੋਣ ਲਈ 28 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਗਿਣਤੀ ਸ਼ੁਰੂ ਹੋ ਚੁੱਕੀ ਹੈ।ਜਾਣਕਾਰੀ ਮੁਤਾਬਕ 17 ਗੇੜਾਂ 'ਚ ਵੋਟਾਂ ਦੀ ਗਿਣਤੀ ਹੋਵੇਗੀ।ਇਸ ਚੋਣ 'ਚ ਸਿੱਧਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਚਕਾਰ ਦੱਸਿਆ ਜਾ ਰਿਹਾ ਹੈ।ਸ਼ਾਹਕੋਟ ਜ਼ਿਮਨੀ ਚੋਣ ਦੇ 5ਵੇਂ ਰਾਊਂਡ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਅਤੇ 6ਵੇਂ ਰਾਊਂਡ ਦੀ ਗਿਣਤੀ ਜਾਰੀ ਹੋ ਗਈ ਹੈ।ਸ਼ਾਹਕੋਟ ਜ਼ਿਮਨੀ ਚੋਣ ਦੇ ਲਈ ਵੋਟਾਂ ਦੀ ਗਿੱਣਤੀ ਲਈ 5 ਗੇੜ ਖਤਮ ਹੋ ਚੁੱਕਾ ਹੈ ਅਤੇ ਲਾਡੀ ਸ਼ੇਰੋਵਾਲੀਆ ਕਾਂਗਰਸੀ ਉਮੀਦਵਾਰ ਅਕਾਲੀ ਉਮੀਦਵਾਰ ਨਾਇਬ ਸਿੰਘ ਤੋਂ 10500 ਵੋਟਾਂ ਨਾਲ ਅੱਗੇ ਹਨ। ਜਾਣਕਾਰੀ ਅਨੁਸਾਰ 5ਵੇਂ ਰਾਊਂਡ ਵਿੱਚ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੋਰੋਵਾਲਿਆਂ 23698 ਵੋਟਾਂ ਪਈਆਂ ਹਨ,ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 13112 ਵੋਟਾਂ ,ਆਮ ਆਦਮੀ ਪਾਰਟੀ ਦੇ ਰਤਨ ਸਿੰਘ ਕਾਂਕੜ ਕਲਾਂ ਨੂੰ 639 ਵੋਟਾਂ ਅਤੇ ਨੋਟਾ 369 ਪ੍ਰਾਪਤ ਹੋਈਆਂ ਹਨ।ਜਲੰਧਰ ਦੇ ਸਪੋਰਟਸ ਕੰਪਲੈਕਸ 'ਚ ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਾਹਕੋਟ ਜ਼ਿਮਨੀ ਚੋਣ ਲਈ 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੀ.ਵੀ.ਪੈਟ ਮਸ਼ੀਨਾਂ ‘ਚ ਕੈਦ ਹੋ ਗਿਆ ਸੀ।ਲਾਡੀ ਸ਼ੇਰੋਵਾਲੀਆ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਪਿੱਛੇ ਛੱਡਦਿਆਂ ਸ਼ੁਰੂਆਤੀ ਰੁਝਾਨਾਂ 'ਚ ਆਪਣੀ ਲੀਡ ਬਣਾ ਲਈ ਗਈ ਪਰ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਆਖਰੀ ਨਤੀਜੇ ਆਉਣ ਤੱਕ ਕਿਹੜੀ ਪਾਰਟੀ ਮੋਰਚਾ ਮਾਰਦੀ ਹੈ ਅਤੇ ਕਿਸ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। -PTCNews

Related Post