ਸ਼ਾਹਕੋਟ ਜ਼ਿਮਨੀ ਚੋਣ:ਗਰਮੀ ਕਾਰਨ ਵੋਟਾਂ ਪਾਉਣ ਦਾ ਕੰਮ ਹੋਇਆ ਠੰਡਾ

By  Shanker Badra May 28th 2018 03:34 PM -- Updated: May 28th 2018 03:42 PM

ਸ਼ਾਹਕੋਟ ਜ਼ਿਮਨੀ ਚੋਣ:ਗਰਮੀ ਕਾਰਨ ਵੋਟਾਂ ਪਾਉਣ ਦਾ ਕੰਮ ਹੋਇਆ ਠੰਡਾ:ਜਲੰਧਰ ਜ਼ਿਲੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ ਸਵੇਰੇ 7 ਵਜੇ ਤੋਂ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ ਅਤੇ ਸ਼ਾਮ 6 ਵਜੇ ਤੱਕ ਚੱਲੇਗੀ।ਸ਼ਾਹਕੋਟ ਹਲਕੇ ਦੇ ਲੋਕ ਸਵੇਰੇ-ਸਵੇਰੇ ਆਪਣੇ ਉਮੀਦਵਾਰ ਨੂੰ ਵੋਟਾਂ ਦੇਣ ਦੇ ਲਈ 1 ਵਜੇ ਤੱਕ ਪੋਲਿੰਗ ਬੂਥਾਂ ’ਤੇ ਲਾਇਨਾਂ 'ਚ ਖੜੇ ਸਨ ਪਰ ਦੁਪਹਿਰ ਦੇ ਸਮੇਂ ਗਰਮੀ ਜ਼ਿਆਦਾ ਹੋਣ ਕਰਕੇ ਵੋਟਾਂ ਪਾਉਣ ਦਾ ਕੰਮ ਠੰਡਾ ਦਿਖਾਈ ਦਿੱਤਾ ਹੈ।ਜਿਸ ਦਾ ਕਾਰਨ ਗਰਮੀ ਦੇ ਵੱਧਣ ਨਾਲ ਵੋਟਰਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਹੈ।ਸ਼ਾਹਕੋਟ ਦੇ ਬੂਥ ਨੰਬਰ 140 'ਤੇ ਦੁਪਹਿਰ ਵੇਲੇ ਦੇਖਿਆ ਤਾਂ ਕੋਈ ਵੀ ਵੋਟਰ ਵੋਟ ਪਾਉਣ ਨਹੀਂ ਗਿਆ ਪਰ ਚੋਣ ਅਮਲਾ ਆਪਣੀ ਡਿਊਟੀ 'ਤੇ ਪੂਰੀ ਤਰ੍ਹਾਂ ਤਾਇਨਾਤ ਰਿਹਾ ਹੈ।ਹੁਣ ਜਦੋਂ ਸ਼ਾਮ ਪੈਣੀ ਸ਼ੁਰੂ ਹੋਵੇਗੀ ਤਾਂ ਵੋਟਰ ਫਿਰ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟਾਂ ਪਾਉਣ ਦੇ ਲਈ ਘਰਾਂ 'ਚੋਂ ਨਿਕਲ ਕੇ ਵੋਟਾਂ ਪਾਉਣਗੇ।

ਇਸ ਤੋਂ ਇਲਾਵਾ ਸ਼ਾਹਕੋਟ 'ਚ 3 ਬੂਥਾਂ (169,170 ਤੇ 222) 'ਤੇ ਵੋਟਿੰਗ ਮਸ਼ੀਨਾਂ 'ਚ ਖਰਾਬੀ ਵੀ ਪਾਈ ਗਈ ਪਰ ਬਾਅਦ 'ਚ ਮਸ਼ੀਨਾਂ ਬਦਲ ਦਿੱਤੀਆਂ ਗਈਆਂ।ਵੋਟਿੰਗ ਪ੍ਰਕਿਰਿਆ ਦੌਰਾਨ ਬੂਥ ਨੰਬਰ 27,28,132 (2), 45,39,224,198 ਤੇ 226 'ਤੇ ਵੀ.ਵੀ. ਪੈਟ ਨੂੰ ਖਰਾਬੀ ਹੋਣ ਕਾਰਨ ਤਬਦੀਲ ਕੀਤਾ ਗਿਆ।ਉਥੇ ਹੀ ਬੂਥ ਨੰਬਰ 150 ਤੇ 133 'ਚ ਵੀ.ਵੀ.ਪੈਟ ਦੇ ਨਾਲ ਵੋਟਿੰਗ ਮਸ਼ੀਨਾਂ ਵੀ ਖਰਾਬ ਹੋ ਗਈਆਂ।ਕੁੱਲ ਮਿਲਾ ਕੇ ਹੁਣ ਤੱਕ 11 ਵੀ.ਵੀ.ਪੈਟ ਤੇ 2 ਸੀ.ਯੂ.ਬੀ.ਯੂ. ਮਸ਼ੀਨਾਂ ਬਦਲੀਆਂ ਗਈਆਂ ਹਨ।

-PTCNews

Related Post