ਸ਼ੀਨਾ ਬੋਰਾ ਜ਼ਿੰਦਾ ਹੈ , ਉਸ ਨੂੰ ਕਸ਼ਮੀਰ 'ਚ ਲੱਭੋ , ਇੰਦਰਾਣੀ ਮੁਖਰਜੀ ਦੀ CBI ਨੂੰ ਚਿੱਠੀ

By  Shanker Badra December 16th 2021 03:48 PM

ਨਵੀਂ ਦਿੱਲੀ : ਚਰਚਿਤ ਸ਼ੀਨਾ ਬੋਰਾ ਕਤਲ ਕੇਸ (Sheena Bora Murder Case) ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ (Indrani Mukherjee) ਨੇ ਵੱਡਾ ਦਾਅਵਾ ਕੀਤਾ ਹੈ। ਇੰਦਰਾਣੀ ਮੁਖਰਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬੇਟੀ ਸ਼ੀਨਾ ਬੋਰਾ ਜ਼ਿੰਦਾ ਹੈ। ਇੰਦਰਾਣੀ ਨੇ ਇਹ ਵੀ ਕਿਹਾ ਹੈ ਕਿ ਸ਼ੀਨਾ ਕਸ਼ਮੀਰ 'ਚ ਹੈ। ਇੰਦਰਾਣੀ ਮੁਖਰਜੀ ਨੇ ਸੀਬੀਆਈ ਡਾਇਰੈਕਟਰ ਨੂੰ ਲਿਖੇ ਪੱਤਰ ਵਿੱਚ ਇਹ ਦਾਅਵਾ ਕੀਤਾ ਹੈ। [caption id="attachment_558893" align="aligncenter" width="259"] ਸ਼ੀਨਾ ਬੋਰਾ ਜ਼ਿੰਦਾ ਹੈ , ਉਸ ਨੂੰ ਕਸ਼ਮੀਰ 'ਚ ਲੱਭੋ , ਇੰਦਰਾਣੀ ਮੁਖਰਜੀ ਦੀ CBI ਨੂੰ ਚਿੱਠੀ[/caption] ਸੀਬੀਆਈ ਡਾਇਰੈਕਟਰ ਨੂੰ ਲਿਖੇ ਪੱਤਰ ਵਿੱਚ ਇੰਦਰਾਣੀ ਨੇ ਕਿਹਾ ਹੈ ਕਿ ਉਹ ਹਾਲ ਹੀ ਵਿੱਚ ਜੇਲ੍ਹ ਵਿੱਚ ਇੱਕ ਔਰਤ ਨੂੰ ਮਿਲੀ, ਜਿਸ ਨੇ ਉਸ ਨੂੰ ਦੱਸਿਆ ਕਿ ਉਹ ਕਸ਼ਮੀਰ ਵਿੱਚ ਸ਼ੀਨਾ ਬੋਰਾ ਨੂੰ ਮਿਲੀ ਸੀ। ਇੰਦਰਾਣੀ ਮੁਖਰਜੀ ਨੇ ਵੀ ਸੀਬੀਆਈ ਡਾਇਰੈਕਟਰ ਨੂੰ ਕਸ਼ਮੀਰ ਵਿੱਚ ਸ਼ੀਨਾ ਬੋਰਾ ਦੀ ਭਾਲ ਕਰਨ ਲਈ ਕਿਹਾ ਹੈ। ਇੰਦਰਾਣੀ ਮੁਖਰਜੀ ਸ਼ੀਨਾ ਬੋਰਾ ਕਤਲ ਕਾਂਡ ਦੀ ਮੁੱਖ ਦੋਸ਼ੀ ਹੈ ਅਤੇ 2015 ਤੋਂ ਮੁੰਬਈ ਦੀ ਬਾਈਕੂਲਾ ਜੇਲ੍ਹ ਵਿੱਚ ਬੰਦ ਹੈ। [caption id="attachment_558894" align="aligncenter" width="300"] ਸ਼ੀਨਾ ਬੋਰਾ ਜ਼ਿੰਦਾ ਹੈ , ਉਸ ਨੂੰ ਕਸ਼ਮੀਰ 'ਚ ਲੱਭੋ , ਇੰਦਰਾਣੀ ਮੁਖਰਜੀ ਦੀ CBI ਨੂੰ ਚਿੱਠੀ[/caption] ਇਸ ਦੇ ਨਾਲ ਹੀ ਇੰਦਰਾਣੀ ਮੁਖਰਜੀ ਨੇ ਬੰਬੇ ਹਾਈ ਕੋਰਟ ਵਿੱਚ ਆਪਣੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਬੰਬੇ ਹਾਈ ਕੋਰਟ ਨੇ ਪਿਛਲੇ ਮਹੀਨੇ ਖਾਰਜ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਇੰਦਰਾਣੀ ਜ਼ਮਾਨਤ ਲਈ ਸੁਪਰੀਮ ਕੋਰਟ ਜਾ ਸਕਦੀ ਹੈ। ਦਰਅਸਲ 'ਚ ਇੰਦਰਾਣੀ ਮੁਖਰਜੀ ਨੇ ਤਿੰਨ ਵਿਆਹ ਕੀਤੇ ਹਨ। ਜਿਸ ਵਿੱਚੋਂ ਪਹਿਲਾਂ ਉਸ ਦੇ ਪਤੀ ਤੋਂ ਇੱਕ ਧੀ ਹੋਈ। ਜਿਸਦਾ ਨਾਮ ਸ਼ੀਨਾ ਬੋਰਾ ਸੀ। ਕਿਹਾ ਜਾਂਦਾ ਹੈ ਕਿ ਇੰਦਰਾਣੀ ਮੁਖਰਜੀ ਦੇ ਤੀਜੇ ਪਤੀ ਪੀਟਰ ਮੁਖਰਜੀ ਇੰਦਰਾਣੀ ਮੁਖਰਜੀ ਦੇ ਬੇਟੇ ਅਤੇ ਸ਼ੀਨਾ ਬੋਰਾ ਦਾ ਅਫੇਅਰ ਸੀ। ਇਸ ਤੋਂ ਇੰਦਰਾਣੀ ਅਤੇ ਪੀਟਰ ਮੁਖਰਜੀ ਦੋਵੇਂ ਖੁਸ਼ ਨਹੀਂ ਸਨ। [caption id="attachment_558892" align="aligncenter" width="300"] ਸ਼ੀਨਾ ਬੋਰਾ ਜ਼ਿੰਦਾ ਹੈ , ਉਸ ਨੂੰ ਕਸ਼ਮੀਰ 'ਚ ਲੱਭੋ , ਇੰਦਰਾਣੀ ਮੁਖਰਜੀ ਦੀ CBI ਨੂੰ ਚਿੱਠੀ[/caption] 2015 ਵਿੱਚ ਹੋਇਆ ਸੀ ਕਤਲ ਦਾ ਖ਼ੁਲਾਸਾ ਅਪ੍ਰੈਲ 2012 ਵਿੱਚ 24 ਸਾਲਾ ਸ਼ੀਨਾ ਦੀ ਕਥਿਤ ਤੌਰ 'ਤੇ ਨਵੀਂ ਮੁੰਬਈ ਦੇ ਨੇੜੇ ਜੰਗਲਾਂ ਵਿੱਚ ਇੱਕ ਕਾਰ ਦੇ ਅੰਦਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਲਾਸ਼ ਨੂੰ ਨੇੜਲੇ ਰਾਏਗੜ੍ਹ ਜ਼ਿਲ੍ਹੇ ਵਿੱਚ ਸੁੱਟ ਦਿੱਤਾ ਗਿਆ ਸੀ। ਇੰਦਰਾਣੀ ਤੋਂ ਇਲਾਵਾ ਉਸ ਦੇ ਡਰਾਈਵਰ ਸ਼ਿਆਮਵਰ ਰਾਏ ਅਤੇ ਸਾਬਕਾ ਪਤੀ ਸੰਜੀਵ ਖੰਨਾ ਨੂੰ ਵੀ ਮੁੰਬਈ ਪੁਲਿਸ ਨੇ 2015 ਵਿਚ ਕਤਲ ਦੇ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। [caption id="attachment_558891" align="aligncenter" width="275"] ਸ਼ੀਨਾ ਬੋਰਾ ਜ਼ਿੰਦਾ ਹੈ , ਉਸ ਨੂੰ ਕਸ਼ਮੀਰ 'ਚ ਲੱਭੋ , ਇੰਦਰਾਣੀ ਮੁਖਰਜੀ ਦੀ CBI ਨੂੰ ਚਿੱਠੀ[/caption] ਇੰਦਰਾਣੀ ਦੇ ਤਤਕਾਲੀ ਪਤੀ ਪੀਟਰ ਨੂੰ ਬਾਅਦ ਵਿੱਚ ਇਸ ਮਾਮਲੇ ਵਿੱਚ ਮੁਲਜ਼ਮ ਬਣਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਾਂਚ ਮੁਤਾਬਕ ਇੰਦਰਾਣੀ ਵੱਲੋਂ ਰਾਹੁਲ ਨਾਲ ਸ਼ੀਨਾ ਦੇ ਸਬੰਧਾਂ ਦਾ ਵਿਰੋਧ ਕਰਨ ਤੋਂ ਇਲਾਵਾ ਇਸ ਕਤਲ ਪਿੱਛੇ ਵਿੱਤੀ ਝਗੜਾ ਵੀ ਇੱਕ ਸੰਭਾਵੀ ਕਾਰਨ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਇਸ ਮਾਮਲੇ 'ਚ ਇੰਦਰਾਣੀ ਮੁਖਰਜੀ 2015 ਤੋਂ ਮੁੰਬਈ ਦੀ ਬਾਈਕੂਲਾ ਜੇਲ 'ਚ ਬੰਦ ਹੈ। -PTCNews

Related Post