ਚੜ੍ਹਦੀ ਸਵੇਰ ਸ਼ਿਮਲਾ ਨੇੜੇ ਵਾਪਰਿਆ ਵੱਡਾ ਹਾਦਸਾ, ਬੱਸ ਖਾਈ 'ਚ ਡਿੱਗਣ ਨਾਲ 1 ਦੀ ਮੌਤ, 6 ਜ਼ਖਮੀ

By  Joshi August 5th 2018 10:23 AM -- Updated: August 5th 2018 10:25 AM

ਚੜ੍ਹਦੀ ਸਵੇਰ ਸ਼ਿਮਲਾ ਨੇੜੇ ਵਾਪਰਿਆ ਵੱਡਾ ਹਾਦਸਾ, ਬੱਸ ਖਾਈ 'ਚ ਡਿੱਗਣ ਨਾਲ 1 ਦੀ ਮੌਤ, 6 ਜ਼ਖਮੀ ਪੀਆਰਟੀਸੀ ਦੀ ਬੱਸ ਸਵੇਰੇ 6:20 ਵਜੇ ਤਨੁਹੱਟੀ ਨੇੜੇ ਢਾਗੋ ਵਿਖੇ ਸੜਕ ਤੋਂ 100 ਮੀਟਰ ਦੀ ਦੂਰੀ ਤੇ ਖਾਈ ਵਿੱਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ। ਇਹ ਬੱਸ ਡਲਹੌਜ਼ੀ ਤੋਂ ਪਟਿਆਲਾ ਜਾ ਰਹੀ ਸੀ। shimla accident leaves one dead 6 injuredਮਿਲੀ ਜਾਣਕਾਰੀ ਮੁਤਾਬਕ, ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 6 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਬਚਾਅ ਕਾਰਜ ਜਾਰੀ ਹਨ, ਜਿਸਦੇ ਚੱਲਦਿਆਂ 6 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। —PTC News

Related Post