ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਂਮਾਰੀ ਕਰਕੇ ਸਾਰੇ ਪ੍ਰੋਗਰਾਮ ਅਗਲੇ 15 ਦਿਨਾਂ ਲਈ ਕੀਤੇ ਮੁਲਤਵੀ

By  Shanker Badra July 15th 2020 10:25 AM

ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਂਮਾਰੀ ਕਰਕੇ ਸਾਰੇ ਪ੍ਰੋਗਰਾਮ ਅਗਲੇ 15 ਦਿਨਾਂ ਲਈ ਕੀਤੇ ਮੁਲਤਵੀ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਦਾ ਧਿਆਨ ਰੱਖਦੇ ਹੋਏ ਐਲਾਨ ਕੀਤਾ ਕਿ ਅਗਲੇ 15 ਦਿਨਾਂ ਲਈ ਪਾਰਟੀ ਦੇ ਸਾਰੇ ਰਾਜਨੀਤਕ ਪ੍ਰੋਗਰਾਮ ਮੁਲਤਵੀ ਰਹਿਣਗੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਜਨਤਾ ਅਤੇ ਵਰਕਰਾਂ ਦੀ ਸਿਹਤ ਨੂੰ ਧਿਆਨ ਵਿੱਚ ਲੈ ਕੇ ਅਤੇ ਮਾਹਰ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇਕੋਰੋਨਾ ਮਹਾਂਮਾਰੀ ਕਰਕੇ ਸਾਰੇ ਪ੍ਰੋਗਰਾਮ ਅਗਲੇ 15 ਦਿਨਾਂ ਲਈ ਕੀਤੇਮੁਲਤਵੀ

ਉਹਨਾਂ ਕਿਹਾ ਕਿ ਅੱਜ ਲਏ ਫੈਸਲੇ ਸਬੰਧੀ ਜਾਣਕਾਰੀ ਸਮੁੱਚੇ ਕੇਡਰ ਨੂੰ ਭੇਜ ਦਿੱਤੀ ਗਈ ਹੈ ਅਤੇ ਪਾਰਟੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਸਾਰਿਆਂ ਦੀ ਸਿਹਤ ਦੇ ਮੱਦੇਨਜ਼ਰ ਆਉਂਦੇ 15 ਦਿਨਾਂ ਤੱਕ ਪਾਰਟੀ ਦਾ ਕੋਈ ਵੀ ਸਿਆਸੀ ਪ੍ਰੋਗਰਾਮ ਨਹੀਂ ਹੋਵੇਗਾ।

ਇਸ ਦੇ ਇਲਾਵਾ ਪਾਰਟੀ ਦੇ ਹੈਡ ਆਫਿਸ ਅਤੇ ਜ਼ਿਲ੍ਹਾ ਪੱਧਰ ਉਪਰ ਵੀ ਕਿਸੇ ਤਰਾਂ ਦੀ ਕੋਈ ਪਬਲਿਕ ਮੀਟਿੰਗ ਜਾਂ ਜਲਸਾ/ਧਰਨਾ ਵਗੈਰਾ ਨਹੀਂ ਕੀਤਾ ਜਾਵੇਗਾ। ਸਮੂਹ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਪਾਰਟੀ ਪ੍ਰਧਾਨ ਦੀ ਅਪੀਲ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ।

-PTCNews

Related Post