ਵਿਧਾਨ ਸਭਾ 'ਚ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਗਿਆ ਹੈ: ਮਜੀਠੀਆ

By  Jashan A February 25th 2019 06:52 PM

ਵਿਧਾਨ ਸਭਾ 'ਚ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਗਿਆ ਹੈ: ਮਜੀਠੀਆ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ ਉੱਤੇ ਵਰਦਿਆਂ ਕਿਹਾ ਕਿ ਸਦਨ ਅੰਦਰ ਲੋਕਾਂ ਦੀ ਅਵਾਜ਼ ਨੂੰ ਕੁਚਲਿਆ ਗਿਆ ਹੈ, ਨਿਯਮਾਂ ਦੀ ਨਾ ਸਿਰਫ ਅਣਦੇਖੀ ਕੀਤੀ ਗਈ ਹੈ, ਸਗੋਂ ਉਹਨਾਂ ਨੂੰ ਸਹੂਲਤ ਮੁਤਾਬਿਕ ਤੋੜਿਆ ਮਰੋੜਿਆ ਵੀ ਗਿਆ ਹੈ।

majithia ਵਿਧਾਨ ਸਭਾ 'ਚ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਗਿਆ ਹੈ: ਮਜੀਠੀਆ

ਇੱਥੇ ਵਿਧਾਨ ਸਭਾ ਦੇ ਗਲਿਆਰੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਅਤੇ ਇਸ ਦੇ ਬਾਵਜੂਦ ਇਹ ਬੜੀ ਢੀਠਤਾਈ ਨਾਲ ਕਹਿੰਦੀ ਹੈ ਕਿ ਇਸ ਕੋਲੋਂ ਕੋਈ ਵੀ ਸੁਆਲ ਨਾ ਪੁੱਛਿਆ ਜਾਵੇ।

ਇਸ ਦੌਰਾਨ ਸਰਦਾਰ ਮਜੀਠੀਆ ਨੇ ਕਾਂਗਰਸ ਸਰਕਾਰ ਵੱਲੋਂ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਦੀ ਵੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਝੂਠੇ ਵਾਅਦਿਆਂ ਅਤੇ ਮਾੜੀ ਕਾਰਗੁਜ਼ਾਰੀ ਵਾਸਤੇ ਕਾਂਗਰਸ ਦੀ ਖਿਚਾਈ ਕਰਨਾ ਜਾਰੀ ਰੱਖੇਗਾ।

majithia ਵਿਧਾਨ ਸਭਾ 'ਚ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਗਿਆ ਹੈ: ਮਜੀਠੀਆ

ਪੁਲਵਾਮਾ ਹਮਲੇ ਵਾਸਤੇ ਪਾਕਿਸਤਾਨ ਦੀ ਨਿਖੇਧੀ ਨਾ ਕਰਨ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉੱਤੇ ਨਿਸ਼ਾਨਾ ਸੇਧਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੂਰੀ ਵਿਧਾਨ ਸਭਾ ਅਸੰਬਲੀ ਨੇ ਪੁਲਵਾਮਾ ਹਮਲੇ ਦੀ ਨਿੰਦਾ ਵਾਸਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ, ਪਰੰਤੂ ਸਿੱਧੂ ਨੇ ਇਸ ਮਾਮਲੇ ਵਿਚ ਆਪਣੀ ਰਾਇ ਵੱਖਰੀ ਹੀ ਰੱਖੀ।

ਉਹਨਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿਚ ਸਿੱਧੂ ਜੋੜੀ ਕਰਕੇ ਵਾਪਰੇ ਹਾਦਸੇ ਵਿਚ 65 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਸਿੱਧੂ ਨੇ ਹਰ ਪੀੜਤ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰੰਤੂ ਅਜੇ ਤਕ ਕੁੱਝ ਨਹੀਂ ਕੀਤਾ ਗਿਆ।

ਮਜੀਠੀਆ ਨੇ ਕਿਹਾ ਕਿ ਅਸੀਂ ਪੀੜਤਾਂ ਨੂੰ ਇਨਸਾਫ ਤੋਂ ਵਾਂਝੇ ਨਹੀਂ ਹੋਣ ਦਿਆਂਗੇ। ਇਸ ਗੱਲ ਨੂੰ ਸਰਕਾਰ ਖੁਦ ਕਬੂਲ ਕਰ ਚੁੱਕੀ ਹੈ ਕਿ ਰੇਲ ਹਾਦਸਾ ਪੀੜਤਾਂ ਨੂੰ ਕਿਸੇ ਨੌਕਰੀ ਦੀ ਪੇਸ਼ਕਸ਼ ਨਹੀਂ ਕੀਤੀ ਗਈ ਹੈ।

majithia ਵਿਧਾਨ ਸਭਾ 'ਚ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਗਿਆ ਹੈ: ਮਜੀਠੀਆ

ਮਜੀਠੀਆ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਸਾਰੇ ਮੁਕਾਮਾਂ ਉੱਤੇ ਫੇਲ ਹੋ ਚੁੱਕੀ ਹੈ ਅਤੇ ਇਸ ਚੱਲਦੀ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ, ਪਰੰਤੂ ਦੋ ਸਾਲਾਂ ਵਿਚ ਇਸ ਨੇ ਅਜੇ ਤੀਕ ਇਹ ਵਾਅਦਾ ਪੂਰਾ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਖੁਦਕੁਥਸ਼ੀ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਦਾ ਵਾਅਦਾ ਵੀ ਅਜੇ ਤੀਕ ਨਿਭਾਇਆ ਨਹੀਂ ਗਿਆ ਹੈ।

-PTC News

Related Post