ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੁਲਵਾਮਾ ਹਮਲੇ ਦੀ ਕੀਤੀ ਨਿਖੇਧੀ, ਕਿਹਾ ਇਹ !!

By  Jashan A February 15th 2019 06:24 PM

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੁਲਵਾਮਾ ਹਮਲੇ ਦੀ ਕੀਤੀ ਨਿਖੇਧੀ, ਕਿਹਾ ਇਹ !!,ਮੋਗਾ: ਬੀਤੇ ਦਿਨ ਪੁਲਵਾਮਾ 'ਚ ਹੋਏ ਵੱਡੇ ਅੱਤਵਾਦੀ ਹਮਲੇ ਨੇ ਦੇਸ਼ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿਸ ਦੌਰਾਨ ਲੋਕਾਂ ਵੱਲੋਂ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਦੁੱਖ ਜ਼ਾਹਰ ਕੀਤਾ ਹੈ।

ssb ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੁਲਵਾਮਾ ਹਮਲੇ ਦੀ ਕੀਤੀ ਨਿਖੇਧੀ, ਕਿਹਾ ਇਹ !!

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਵਿਰੁੱਧ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਅਤੇ ਪੰਜਾਬ ਦੀ ਸਰਕਾਰ ਵੀ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰੇ। ਇਸ ਮੌਕੇ ਉਹਨਾਂ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।

ssb ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੁਲਵਾਮਾ ਹਮਲੇ ਦੀ ਕੀਤੀ ਨਿਖੇਧੀ, ਕਿਹਾ ਇਹ !!

ਆਏ ਦਿਨ ਭਾਰਤੀ ਜਵਾਨ ਸ਼ਹੀਦ ਕੀਤੇ ਜਾ ਰਹੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ssb ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੁਲਵਾਮਾ ਹਮਲੇ ਦੀ ਕੀਤੀ ਨਿਖੇਧੀ, ਕਿਹਾ ਇਹ !!

ਦੱਸ ਦੇਈਏ ਕਿ ਜੈਸ਼ ਦੇ ਅੱਤਵਾਦੀ ਅਦਿਲ ਅਹਿਮਦ ਉਰਫ ਵਕਾਸ ਕਮਾਂਡੋ ਨੇ ਬੀਤੇ ਦਿਨ ਦੁਪਹਿਰ 3.15 ਵਜੇ ਇਹ ਦਹਿਸ਼ਤੀ ਹਮਲਾ ਕੀਤਾ।ਉਸ ਨੇ ਇੱਕ ਗੱਡੀ ਵਿੱਚ ਵਿਸਫੋਟਕ ਸਮੱਗਰੀ ਭਰ ਰੱਖੀ ਸੀ।ਜਿਵੇਂ ਹੀ ਸੀਆਰਪੀਐਫ ਦਾ ਕਾਫਲਾ ਲੇਥਪੋਰਾ ਕੋਲ ਦੀ ਗੁਜਰਿਆ ਤਾਂ ਅੱਤਵਾਦੀਆਂ ਨੇ ਆਪਣੀ ਗੱਡੀ ਫੌਜੀਆਂ ਨਾਲ ਭਰੀ ਬੱਸ ਨਾਲ ਟਕਰਾ ਦਿੱਤੀ।

-PTC News

Related Post