'ਆਪ' ਵਿਧਾਇਕ ਦੇ ਕਾਫਲੇ 'ਤੇ ਹਮਲੇ ਦਾ ਮਾਮਲਾ, ਪੁਲਿਸ ਨੇ 1 ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

By  Jashan A February 12th 2020 08:33 AM -- Updated: February 12th 2020 10:39 AM

10: 38 AM: ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ- ਹਮਲਾਵਰ ਅਤੇ ਮ੍ਰਿਤਕ 'ਚ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ 'ਮੁਲਜ਼ਮ ਨੇ 15 ਦਿਨ ਪਹਿਲਾ ਵੀ ਅਸ਼ੋਕ ਮਾਨ ਨੂੰ ਧਮਕੀ' ਦਿੱਤੀ ਸੀ।

ਇਹ ਹੈ ਪੂਰਾ ਮਾਮਲਾ: 

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਆਉਣ ਤੋਂ ਬਾਅਦ ਬੀਤੀ ਰਾਤ ਮਹਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੇ ਕਾਫਿਲੇ 'ਤੇ ਹਮਲਾ ਕੀਤਾ ਗਿਆ। ਹਮਲੇ ਦੌਰਾਨ ਨਵੇਂ ਚੁਣੇ ਗਏ ਵਿਧਾਇਕ ਨਰੇਸ਼ ਯਾਦਵ ਤਾਂ ਸੁਰੱਖਿਅਤ ਬਚ ਗਏ ਪਰ ਵਰਕਰ ਅਸ਼ੋਕ ਮਾਨ ਦੀ ਮੌਤ ਦੀ ਖਬਰ ਹੈ ਉਥੇ ਹੀ ਇਕ ਹੋਰ ਵਰਕਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਨਵੇਂ ਚੁਣੇ ਗਏ ਵਿਧਾਇਕ ਨਰੇਸ਼ ਯਾਦਵ ਜਿੱਤ ਤੋਂ ਬਾਅਦ ਆਪਣੇ ਵਰਕਰਾਂ ਨਾਲ ਮੰਦਿਰ 'ਚ ਮੱਥਾ ਟੇਕਣ ਗਏ ਸਨ, ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਉਹਨਾਂ 'ਤੇ ਹਮਲਾ ਹੋ ਗਿਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰਾਜਨੀਤਕ ਹਲਕਿਆ 'ਚ ਭਾਜੜ ਮਚ ਗਈ ਹੈ।

ਹੋਰ ਪੜ੍ਹੋ: ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲਾ :‘ਆਪ’ ਵਿਧਾਇਕ ਨਰੇਸ਼ ਯਾਦਵ ਸਮੇਤ 4 ਮੁਲਜ਼ਮਾਂ ਖਿਲਾਫ਼ ਦੋਸ਼ ਤੈਅ

ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਘਟਨਾ ਵਾਲੀ ਜਗ੍ਹਾ 'ਤੇ ਉਹਨਾਂ ਨੂੰ 5-6 ਗੋਲੀਆਂ ਦੇ ਖੋਲ ਵੀ ਮਿਲੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹਰ ਪਹਿ ਲੁ 'ਤੇ ਜਾਂਚ ਕੀਤੀ ਜਾ ਰਹੀ ਹੈ।

https://twitter.com/AamAadmiParty/status/1227303902653140993?s=20

ਉਥੇ ਹੀ ਪਾਰਟੀ ਰਾਜਸਭਾ ਸੰਸਦ ਸੰਜੈ ਸਿੰਘ ਨੇ ਟਵੀਟ ਕਰ ਕਿਹਾ-ਮਹਰੌਲੀ ਵਿਧਾਇਕ ਨਰੇਸ਼ ਯਾਦਵ ਦੇ ਕਾਫਿਲੇ 'ਤੇ ਹਮਲਾ ਅਸ਼ੋਕ ਮਾਨ ਦੀ ਸ਼ਰੇਆਮ ਹੱਤਿਆ ਇਹ ਹੈ ਦਿੱਲੀ 'ਚ ਕਾਨੂੰਨ ਰਾਜ...।

ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਅਤੇ ਉਸ ਨੂੰ 62 ਸੀਟਾਂ 'ਤੇ ਜਿੱਤ ਮਿਲੀ ਹੈ। 'ਆਪ' ਇੱਕ ਵਾਰ ਫਿਰ ਤੋਂ ਦਿੱਲੀ 'ਚ ਵੱਡੀ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ।

ਜੇਕਰ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ 55 ਸੀਟਾਂ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ ਸਿਰਫ 8 ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ ਤੇ ਉਧਰ ਕਾਂਗਰਸ ਨੂੰ ਇੱਕ ਵਾਰ ਮੁੜ ਤੋਂ ਮੁੜ ਤੋਂ ਮੂੰਹ ਦੀ ਖਾਣੀ ਪਈ।

-PTC News

Related Post