ਚੰਡੀਗੜ੍ਹ ਦੀ ਅਦਾਲਤ 'ਚ ਗੈਰ ਹਾਜ਼ਿਰ ਰਹੇ ਸਿੱਧੂ ਮੂਸੇ ਵਾਲਾ

By  Jasmeet Singh March 2nd 2022 06:19 PM

ਚੰਡੀਗੜ੍ਹ: ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਦੂਜੇ ਧਿਰ ਦੇ ਵਕੀਲ ਨੇ ਅਦਾਲਤ ਨੂੰ ਗਾਇਕ ਖ਼ਿਲਾਫ਼ ਬਦਲ ਸੰਮਨ ਭੇਜਣ ਦੀ ਬੇਨਤੀ ਕੀਤੀ। ਦੱਸਣਯੋਗ ਹੈ ਕਿ ਮੂਸੇ ਵਾਲਾ ਨੇ ਪਹਿਲਾਂ ਵੀ ਅਦਾਲਤ ਦੇ ਸੰਮਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਵਧੀਕ ਮੁੱਖ ਚੋਣ ਅਫਸਰ ਨੇ ਲਿਆ ਈਵੀਐਮ ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਜਾਇਜ਼ਾ

17 ਫਰਵਰੀ ਨੂੰ ਸਿਵਲ ਜੱਜ ਰਣਦੀਪ ਕੁਮਾਰ ਨੇ ਵਕੀਲ ਸੁਨੀਲ ਕੁਮਾਰ ਮੱਲਣ ਵੱਲੋਂ ਵਕੀਲਾਂ ਦੇ ਅਕਸ ਅਤੇ ਕਾਨੂੰਨੀ ਪੇਸ਼ੇ ਨੂੰ ਕਥਿਤ ਤੌਰ 'ਤੇ ਬਦਨਾਮ ਕਰਨ ਦੇ ਦੋਸ਼ ਹੇਠ ਦਾਇਰ ਸਿਵਲ ਮੁਕੱਦਮੇ 'ਤੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਨੂੰ ਨੋਟਿਸ ਜਾਰੀ ਕੀਤਾ ਸੀ।

ਮੂਸੇ ਵਾਲਾ ਤੋਂ ਇਲਾਵਾ ਮੁਕੱਦਮੇ ਵਿੱਚ ਨਾਮਜ਼ਦ ਹੰਗਾਮਾ ਚੈਨਲ ਅਤੇ ਯੂਟਿਊਬ ਚੈਨਲ ਸਮੇਤ 10 ਹੋਰ ਬਚਾਅ ਪੱਖ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਅਦਾਲਤ ਨੇ ਇਸ ਤੋਂ ਬਾਅਦ ਬਚਾਅ ਪੱਖ ਨੂੰ 2 ਮਾਰਚ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਮਾਨਸਾ ਤੋਂ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸੀ ਉਮੀਦਵਾਰ ਨੂੰ ਅੱਜ ਅਦਾਲਤ ਵਿੱਚ ਆਪਣਾ ਜਵਾਬ ਦਾਖਲ ਕਰਨਾ ਸੀ।

ਇਹ ਵੀ ਪੜ੍ਹੋ: ਹੋਲਾ-ਮੁਹੱਲੇ ਦੌਰਾਨ ਮੇਲੇ ਵਾਲੀ ਥਾਂ ਉਤੇ ਡਰੋਨ ਕੈਮਰੇ ਉਡਾਉਣ 'ਤੇ ਲਾਈ ਪਾਬੰਦੀ

ਇਹ ਮੁਕੱਦਮਾ ਮੂਸੇ ਵਾਲਾ ਦੇ ਨਵੇਂ ਗੀਤ 'ਸੰਜੂ' 'ਚ ਨਿਆਂਇਕ ਪ੍ਰਣਾਲੀ ਅਤੇ ਕਾਨੂੰਨੀ ਪੇਸ਼ੇ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਵਸੂਲੀ ਅਤੇ ਹਰਜਾਨੇ ਦੇ ਖ਼ਿਲਾਫ਼ ਦਾਇਰ ਕੀਤਾ ਗਿਆ ਹੈ।

- ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ

-PTC News

Related Post