ਥਾਈਲੈਂਡ 'ਚ ਸਿੱਖ ਭਾਈਚਾਰੇ ਨੇ ਪੈਦਾ ਕੀਤੀ ਵੱਡੀ ਮਿਸਾਲ , ਪੂਰੀ ਦੁਨੀਆਂ 'ਚ ਹੋ ਰਹੀਆਂ ਨੇ ਤਰੀਫਾਂ

By  Shanker Badra September 26th 2019 11:10 AM

ਥਾਈਲੈਂਡ 'ਚ ਸਿੱਖ ਭਾਈਚਾਰੇ ਨੇ ਪੈਦਾ ਕੀਤੀ ਵੱਡੀ ਮਿਸਾਲ , ਪੂਰੀ ਦੁਨੀਆਂ 'ਚ ਹੋ ਰਹੀਆਂ ਨੇ ਤਰੀਫਾਂ:ਥਾਈਲੈਂਡ : ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਖ ਭਾਈਚਾਰੇ ਸਮੇਤ ਪੰਜਾਬੀਆਂ ਨੇਥਾਈਲੈਂਡ ਵਰਗੇ ਦੇਸ਼ਾਂ ਵਿੱਚ ਪਰਵਾਸ ਕੀਤਾ ਹੈ। ਉੱਥੇ ਵਿਦੇਸ਼ਾਂ ਵਿੱਚ ਵੀ ਸਿੱਖ ਭਾਈਚਾਰੇ ਨੇ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ। ਇਸੇ ਕਾਰਨ ਥੋੜੀ ਜਾਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਵਿਚਰਦੇ ਹਨ।ਜਿੱਥੇ ਉਨ੍ਹਾਂ ਨੇ ਸਮਾਜਕ, ਧਾਰਮਿਕ , ਸਭਿਆਚਾਰਕ ਤੇ ਰਾਜਨੀਤਕ ਤੌਰ 'ਤੇ ਪ੍ਰਭਾਵਸ਼ਾਲੀ ਰੂਪ ਵਿੱਚ ਆਪਣੀ ਪਹਿਚਾਣ ਸਥਾਪਤ ਕੀਤੀ ਹੈ।

Sikh Community in Thailand initiate plantation drive ਥਾਈਲੈਂਡ 'ਚ ਸਿੱਖ ਭਾਈਚਾਰੇ ਨੇ ਪੈਦਾ ਕੀਤੀ ਵੱਡੀ ਮਿਸਾਲ , ਪੂਰੀ ਦੁਨੀਆਂ 'ਚ ਹੋ ਰਹੀਆਂ ਨੇ ਤਰੀਫਾਂ

ਇਸ ਦੌਰਾਨ ਅੱਜ ਅਸੀਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਬਾਰੇ ਗੱਲ ਕਰਦੇ ਹਾਂ ,ਜਿਨ੍ਹਾਂ ਨੇ ਸਮਾਜਿਕ ਕੰਮਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਜਿਥੇ ਉਨ੍ਹਾਂ ਨੇ ਫਿਟਸਨੂਲੋਕ ਪ੍ਰਾਂਤ ਵਿਖੇ ਰੁੱਖ ਯੋਜਨਾਬੰਦੀ ਤਹਿਤ ਰਾਸ਼ਟਰੀ ਜੰਗਲਾਤ ਵਿਚ 25,000 ਏਕੜ ਵਿਚ 11,000 ਬੂਟੇ ਲਗਾ ਰਹੇ ਹਨ।

Sikh Community in Thailand initiate plantation drive ਥਾਈਲੈਂਡ 'ਚ ਸਿੱਖ ਭਾਈਚਾਰੇ ਨੇ ਪੈਦਾ ਕੀਤੀ ਵੱਡੀ ਮਿਸਾਲ , ਪੂਰੀ ਦੁਨੀਆਂ 'ਚ ਹੋ ਰਹੀਆਂ ਨੇ ਤਰੀਫਾਂ

ਇਸ ਦੇ ਇਲਾਵਾ ਸਿੱਖ ਭਾਈਚਾਰੇ ਨੇ ਥਾਈਲੈਂਡ ਦੇ ਪਟਾਇਆ 'ਚ ਸਤਹੀਪ ਨੇਵਲ ਬੇਸ ਵਿਖੇ 550 ਦਰੱਖਤ ਲਗਾਏ ਹਨ। ਇਸ ਦੇ ਨਾਲ ਹੀ ਥਾਈਲੈਂਡ ਸਿੱਖ ਸਰਪ੍ਰਸਤੀ ਨੇ Roi Et Province ਵਿੱਚ ਆਪਣੀ 37ਵੀਂ ਬਹੁਪੱਖੀ ਸਕੂਲ ਦੀ ਇਮਾਰਤ ਦਾਨ ਕਰ ਦਿੱਤੀ ਹੈ।

Sikh Community in Thailand initiate plantation drive ਥਾਈਲੈਂਡ 'ਚ ਸਿੱਖ ਭਾਈਚਾਰੇ ਨੇ ਪੈਦਾ ਕੀਤੀ ਵੱਡੀ ਮਿਸਾਲ , ਪੂਰੀ ਦੁਨੀਆਂ 'ਚ ਹੋ ਰਹੀਆਂ ਨੇ ਤਰੀਫਾਂ

ਇਸ ਦੌਰਾਨ ਬੈਂਕਾਕ ਦੇ ਚਰਨਸਨਿਤਵੋਂਗ ਸੋਈ ( Charansanitwong Soi 1) 1 ਵਿਖੇਸਿੱਖ ਭਾਈਚਾਰੇ ਵੱਲੋਂ ਕੀਰਤਨ ਸਮਾਗਮ ਦੀ ਸ਼ੁਰੂਆਤ ਕੀਤੀ ਜਾਵੇਗੀ , ਜਿਸ ਵਿੱਚ ਸਿੱਖਾਂ ਭਾਈਚਾਰੇ ਨਾਲ ਸਬੰਧਿਤ ਵੱਖ- ਵੱਖ ਕਲੋਨੀਆਂ ਨੂੰ ਸ਼ਾਮਲ ਕੀਤਾ ਜਾਵੇਗਾ।

-PTCNews

Related Post