ਇਟਲੀ ਵਸਦੇ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ 'ਚ ਵੱਡੀ ਜਿੱਤ

By  Shanker Badra September 23rd 2020 01:25 PM

ਇਟਲੀ ਵਸਦੇ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ 'ਚ ਵੱਡੀ ਜਿੱਤ:ਮਿਲਾਨ  : ਵਿਦੇਸ਼ਾਂ 'ਚ ਆਪਣੀ ਕਾਬਲੀਅਤ ਲੋਹਾ ਮਨਵਾਉਣ ਵਾਲੇ ਭਾਰਤੀਆਂ, ਪੰਜਾਬੀਆਂ ਤੇ ਸਿੱਖਾਂ 'ਚ ਇੱਕ ਨਾਂਅ ਹੋਰ ਜੁੜ ਗਿਆ ਹੈ। ਖ਼ਬਰ ਯੂਰਪੀਨ ਮੁਲਕ ਇਟਲੀ ਤੋਂ ਹੈ ਜਿੱਥੇ ਇੱਕ ਗੁਰਸਿੱਖ ਨੇ ਉੱਥੋਂ ਦੀ ਸਿਆਸਤ 'ਚ ਆਪਣੀ ਥਾਂ ਬਣਾਈ ਹੈ।

ਇਟਲੀ ਵਸਦੇ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ 'ਚ ਵੱਡੀ ਜਿੱਤ

ਇਸ ਮਾਣਮੱਤੇ ਪੰਜਾਬੀ ਗੁਰਸਿੱਖ ਦਾ ਨਾਂਅ ਕਮਲਜੀਤ ਸਿੰਘ ਕਮਲ ਹੈ, ਜਿਸ ਨੇ ਇਟਲੀ ਦੇ ਜਿਲ੍ਹਾ ਵਿਸੈਂਜ਼ਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਰਚਿਆ ਹੈ। ਕਮਲਜੀਤ ਸਿੰਘ ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ, ਜਿਨ੍ਹਾਂ ਦੀ ਇਸ ਇਤਿਹਾਸਿਕ ਜਿੱਤ ਨਾਲ ਇਟਲੀ ਵਸਦੇ ਭਾਰਤੀ, ਪੰਜਾਬੀ ਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।

ਇਟਲੀ ਵਸਦੇ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ 'ਚ ਵੱਡੀ ਜਿੱਤ

ਪਿਛੋਕੜ ਦੀ ਗੱਲ ਕਰੀਏ, ਤਾਂ ਕਮਲਜੀਤ ਸਿੰਘ ਦੁਆਬੇ ਦੇ ਭੋਗਪੁਰ ਨੇੜਲੇ ਇੱਕ ਪਿੰਡ ਨਾਲ ਸਬੰਧਤ ਹੈ। ਉਨ੍ਹਾਂ ਦੀ ਇਸ ਜਿੱਤ ਨਾਲ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ, ਜੋ ਇਟਲੀ ਦੇ ਸਿਆਸੀ ਹਲਕਿਆਂ ਵਿੱਚ ਇੱਕ ਨਵਾਂ ਕੀਰਤੀਮਾਨ ਹੈ।

ਇਟਲੀ ਵਸਦੇ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ 'ਚ ਵੱਡੀ ਜਿੱਤ

ਕਮਲਜੀਤ ਸਿੰਘ ਦੀ ਇਸ ਜਿੱਤ ਦੇ ਕਈ ਮਾਇਨੇ ਹਨ। ਇਟਲੀ ਵਰਗੇ ਦੇਸ਼ ਵਿੱਚ ਇੱਕ ਗੁਰਸਿੱਖ ਨੌਜਵਾਨ ਦੀ ਨਗਰ ਨਗਰ ਨਿਗਮ ਚੋਣਾਂ ਵਿੱਚ ਜਿੱਤ, ਇਸ ਦੇਸ਼ ਦੀ ਸਿਆਸਤ ਵਿੱਚ ਪੰਜਾਬੀਆਂ ਦੇ ਦਬਦਬੇ ਦਾ ਪ੍ਰਗਟਾਵਾ ਕਰਦੀ ਹੈ।

educare

ਇਟਲੀ 'ਚ ਕੁੱਲ ਭਾਰਤੀਆਂ ਦੀ ਗਿਣਤੀ ਹੁਣ ਤੱਕ 2 ਲੱਖ ਨੂੰ ਟੱਪ ਚੁੱਕੀ ਹੈ, ਅਤੇ ਕੁੱਲ ਭਾਰਤੀਆਂ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਹਨ। ਇਟਲੀ 'ਚ ਬਣੇ 22 ਗੁਰਦਵਾਰਾ ਸਾਹਿਬ ਇਸ ਗੱਲ ਵੱਲ੍ਹ ਵੀ ਸੰਕੇਤ ਕਰਦੇ ਹਨ ਕਿ ਜਨਸੰਖਿਆ ਅਤੇ ਆਰਥਿਕ ਪੱਖੋਂ ਸਿੱਖ ਭਾਈਚਾਰਾ ਇਸ ਮੁਲਕ 'ਚ ਮਜ਼ਬੂਤ ਸਥਿਤੀ 'ਚ ਹੈ।

-PTCNews

Related Post