ਲਖਨਪਾਲ ਸ਼ਰਮਾ ਦੀ ਲੋਕਾਂ ਨੂੰ ਅਪੀਲ, ਮੁਆਫ਼ੀ ਮੰਗ ਕੇ ਪਛਤਾਵਾ ਕੀਤਾ

By  Joshi September 22nd 2017 01:16 PM -- Updated: September 24th 2017 03:43 PM

ਇਸ ਵਿਅਕਤੀ ਨੇ ਪਾਈ ਸੀ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਖਿਲਾਫ ਪੋਸਟ, ਅੱਗੇ ਕੀ ਹੋਇਆ ਦੇਖੋ!

ਕੁਝ ਦਿਨ ਪਹਿਲਾਂ ਇੱਕ ਵਿਅਕਤੀ ਨੇ ਸ੍ਰੀ ਗੁਰੁ ਗੋਬਿੰਦ ਸਾਹਿਬ ਜੀ ਵਿਰੁਧ ਵਟਸਐਪ ਅਤੇ ਫ਼ੇਸਬੁਕ 'ਤੇ ਇੱਕ ਪੋਸਟ ਲਿਖ ਕੇ ਪਾਈ ਸੀ। ਹੁਣ, ਲਖਨਪਾਲ ਸ਼ਰਮਾ ਨਾਮੀ ਇਸ ਵਿਅਕਤੀ ਨੇ ਅੱਜ ਸਮੂਹ ਸਿੱਖ ਸੰਗਤ ਤੋਂ ਮੁਆਫ਼ੀ ਮੰਗ ਲਈ ਹੈ।

ਇਸ ਵਿਅਕਤੀ ਨੂੰ ਆਖਿਰਕਾਰ ਸਿੱਖਾਂ ਦੇ ਰੋਹ ਅੱਗੇ ਝੁਕਣਾ ਪਿਆ ਅਤੇ ਅਜਨਾਲਾ ਵਾਸੀ ਲਖਨਪਾਲ ਸ਼ਰਮਾ ਨੇ ਅੱਜ ਇਥੇ ਦਮਦਮੀ ਟਕਸਾਲ ਅਜਨਾਲਾ ਵਿਖੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਮੁਆਫੀ ਮੰਗੀ। Sikh Guru Gobind Singh Ji

Sikh Guru Gobind Singh Jiਉਸਨੇ ਇਹ ਮੁਆਫ਼ੀ ਮੰਗ ਕੇ ਪਛਤਾਵਾ ਕੀਤਾ ਅਤੇ ਕਿਹਾ ਕਿ ਮੈਂ ਪ੍ਰਣ ਕਰਦਾ ਹਾਂ ਕਿ ਉਹ ਅੱਗੇ ਤੋਂ ਅਜਿਹਾ ਕੁਝ ਵੀ ਨਹੀਂ ਕਰੇਗਾ। ਨਾ ਸਿਰਫ ਇੰਨ੍ਹਾਂ ਬਲਕਿ ਉਹ ਹੋਰ ਨੌਜਵਾਨਾਂ ਨੂੰ ਵੀ ਇਹੀ ਕਹੇਗਾ ਕਿ ਕਿਸੇ ਵੀ ਧਰਮ ਵਿਰੁਧ ਕੋਈ ਪੋਸਟ ਨਾ ਪਾਈ ਜਾਵੇ।

ਉਸਨੇ ਕਿਹਾ ਕਿ ਉਹ ਅਪੀਲ ਕਰਦਾ ਹੈ ਕਿ ਜੇਕਰ ਕੋਈ ਹੋਰ ਸ਼ਰਾਰਤੀ ਅਨਸਰ ਅਜਿਹਾ ਕਰਦਾ ਹੈ ਤਾਂ ਉਸ ਦੀ ਅਜਿਹੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਪੋਸਟ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ। Sikh Guru Gobind Singh Ji

Sikh Guru Gobind Singh Jiਇਸ ਮੌਕੇ 'ਤੇ ਗੱਲਬਾਤ ਦੌਰਾਨ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਕਿਉਂਕਿ ਇਸ ਨੌਜਵਾਨ ਨੇ ਮੁਆਫ਼ੀ ਮੰਗ ਲਈ ਹੈ, ਇਸ ਲਈ ਸਿੱਖ ਕੌਮ ਇਸ ਨੂੰ ਮੁਆਫ ਕਰੇ। ਇਸ ਮਸਲੇ 'ਚ ਕੋਈ ਹੋਰ ਵਿਵਾਦ ਨਾ ਪੈਦਾ ਹੋਵੇ।

—PTC News

 

 

 

Related Post